ਵਿਧਾਇਕ ਵਲੋਂ ਪਾਰਕਾਂ ਦਾ ਉਦਘਾਟਨ

ਸ਼ਿਮਲਾ ਪਹਾੜੀ ਪਾਰਕ ਦੇ ਆਧੁਨਿਕੀਕਰਨ ਦੇ ਕਾਰਜਾਂ ਦਾ ਰਿਬਨ ਕੱਟ ਕੇ ਆਰੰਭ ਕਰਦੇ ਹੋਏ ਵਿਧਾਇਕ ਅਮਿਤ ਵਿਜ। -ਫੋਟੋ: ਧਵਨ

ਪੱਤਰ ਪ੍ਰੇਰਕ ਪਠਾਨਕੋਟ, 3 ਦਸੰਬਰ ਸ਼ਿਮਲਾ ਪਹਾੜੀ ਅਤੇ ਮੀਰਪੁਰ ਕਲੋਨੀ ਦੇ ਪਾਰਕਾਂ ਦਾ ਸੁੰਦਰੀਕਰਨ ਦੇ ਕਾਰਜਾਂ ਦਾ ਉਦਘਾਟਨ ਅੱਜ ਵਿਧਾਇਕ ਅਮਿਤ ਵਿੱਜ ਨੇ ਕੀਤਾ, ਜਿਸ ਵਿੱਚ ਲਗਭਗ 68 ਲੱਖ ਦੀ ਲਾਗਤ ਨਾਲ ਦੋਹੇਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਅੱਜ ਕੀਤੇ ਗਏ ਸਮਾਗਮਾਂ ਵਿੱਚ ਸਭ ਤੋਂ ਪਹਿਲਾਂ ਵਿਧਾਇਕ ਅਮਿਤ ਵਿੱਜ ਨੇ ਸ਼ਿਮਲਾ ਪਹਾੜੀ ਪਾਰਕ ਉੁਪਰ ਪਹਿਲੇ ਚਰਨ ਵਿੱਚ ਨਾਰੀਅਲ ਤੋੜ ਕੇ ਅਤੇ ਰਿਬਨ ਕੱਟ ਕੇ ਕਾਰਜਾਂ ਦਾ ਆਗਾਜ਼ ਕੀਤਾ। ਇਸ ਉਪਰੰਤ ਦੁਪਹਿਰ ਬਾਅਦ ਉਨ੍ਹਾਂ ਨੇ ਮੀਰਪੁਰ ਕਲੋਨੀ ਪਾਰਕ ਦਾ ਵੀ ਵਿਧੀਵਤ ਰੂਪ ਵਿੱਚ ਉਦਘਾਟਨ ਕੀਤਾ। ਇਸ ਮੌਕੇ ਕੌਂਸਲਰ ਪੰਨਾ ਲਾਲ ਭਾਟੀਆ, ਗੌਰਵ ਵਡੈਹਰਾ, ਐਕਸੀਅਨ ਸੁਰਜੀਤ ਸਿੰਘ, ਰਾਮ ਪਾਲ ਭੰਡਾਰੀ, ਰਾਜੇਸ਼ ਪੁਰੀ, ਅਸ਼ਵਨੀ ਬਜਾਜ, ਨਰੇਸ਼ ਕੋਹਲੀ, ਰਮਨ ਹਾਂਡਾ, ਭਰਤ ਮਹਾਜਨ, ਆਰਐੱਲ ਸੋਨੀ, ਗਨੇਸ਼ ਵਿਕੀ, ਰਮਨ ਹਾਂਡਾ, ਜੋਗਿੰਦਰ ਪਾਲ ਪਹਿਲਵਾਨ, ਵਿਕਾਸ ਦੱਤਾ, ਨਵਦੀਪ ਸੈਣੀ ਆਦਿ ਵੀ ਮੌਜੂਦ ਸਨ। ਵਿਧਾਇਕ ਵਿਜ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੋਹੇਂ ਪਾਰਕਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਸ਼ਿਮਲਾ ਪਹਾੜੀ ਪਾਰਕ ਉਪਰ ਕਰੀਬ 27 ਲੱਖ ਰੁਪਏ ਤੇ ਮੀਰਪੁਰ ਕਲੋਨੀ ਉਪਰ 41 ਲੱਖ ਰੁਪਏੇ ਦੇ ਕਾਰਜ ਕੀਤੇ ਜਾਣਗੇ। ਪਾਰਕਾਂ ਵਿੱਚ ਸੈਰਗਾਹ ਲਈ ਟਾਈਲਾਂ ਲਗਾ ਕੇ ਪਾਥ ਬਣਾਇਆ ਜਾਵੇਗਾ। ਬਜ਼ੁਰਗਾਂ ਦੀ ਸੁਵਿਧਾ ਲਈ ਬੈਂਚ ਤੇ ਪਖਾਨੇ ਦੇ ਨਾਲ ਓਪਨ ਜਿੰਮ ਦੀ ਵੀ ਸੁਵਿਧਾ ਦਿੱਤੀ ਜਾਵੇਗੀ। ਸ਼ਿਮਲਾ ਪਹਾੜੀ ਪਾਰਕ ਉਪਰ ਕੌਮੀ ਚੇਤਨਾ ਪਰਿਸ਼ਦ ਦੇ ਮੈਂਬਰਾਂ ਨੇ ਵਿਧਾਇਕ ਅਮਿਤ ਵਿਜ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪਾਰਕ ਦੀ ਦੇਖਭਾਲ ਲਈ ਮਾਲੀ ਲਾਇਆ ਹੋਇਆ ਹੈ, ਜਿਸ ਲਈ ਨਿਗਮ ਨੂੰ ਵਿਸ਼ੇਸ਼ ਸਹਿਯੋਗ ਦੇਣਾ ਚਾਹੀਦਾ ਹੈ। ਵਿਧਾਇਕ ਅਮਿਤ ਵਿਜ ਨੇ ਉਸੇ ਸਮੇਂ ਸੰਸਥਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਪਾਰਕ ਵਿੱਚ ਘਾਹ ਨੂੰ ਕੱਟਣ ਲਈ ਕਟਰ ਮਸ਼ੀਨ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All