ਵਿਕਾਸ ਦੇ ਮਾਨਵੀ ਪੱਖਾਂ ਵੱਲ ਧਿਆਨ ਦੇਵੇ ਦੁਨੀਆ: ਮੋਦੀ

‘ਕੋਵਿਡ ਦੌਰਾਨ ਮੁਲਕਾਂ ਵਲੋਂ ਸਿਹਤ ਖੇਤਰ ’ਚ ਕੀਤੀ ਤਰੱਕੀ ਬੀਤੇ ਨਾਲੋਂ ਵੱਧ ਮਾਅਨੇ ਰੱਖੇਗੀ’

ਨਵੀਂ ਦਿੱਲੀ, 1 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੂਰੇ ਵਿਸ਼ਵ ਨੂੰ ਇੱਕਜੁਟ ਹੋ ਕੇ ਵਿਕਾਸ ਦੇ ਮਾਨਵੀ ਪੱਖਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਖ਼ਿਲਾਫ਼ ਜੰਗ ਦੌਰਾਨ ਸਾਰੇ ਮੁਲਕਾਂ ਵਲੋਂ ਸਿਹਤ ਸੈਕਟਰ ਵਿੱਚ ਕੀਤੀ ਤਰੱਕੀ ਬੀਤੇ ਸਮੇਂ ਨਾਲੋਂ ਸਭ ਤੋਂ ਵੱਧ ਮਾਅਨੇ ਰੱਖੇਗੀ। ਬੰਗਲੁਰੂ ਦੀ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੀ 25ਵੀਂ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਵਿਸ਼ਵ ਜੰਗਾਂ ਤੋਂ ਬਾਅਦ ਇਸ ਵੇਲੇ ਪੂਰੀ ਦੁਨੀਆਂ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਿਵੇਂ ਵਿਸ਼ਵ ਜੰਗਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਦੁਨੀਆਂ ਬਦਲ ਗਈ ਸੀ, ਉਸੇ ਤਰ੍ਹਾਂ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਵੀ ਵੱਖਰੀ ਹੋਵੇਗੀ। ਉਨ੍ਹਾਂ ਕਿਹਾ, ‘‘ਇਸ ਵੇਲੇ ਪੂਰੀ ਦੁਨੀਆਂ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ ਅਤੇ ਵਿਗਿਆਨ ਭਾਈਚਾਰੇ ਵੱਲ ਉਮੀਦ ਅਤੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਵਿਸ਼ਵ ਨੂੰ ਤੁਹਾਡੇ ਤੋਂ ਇਲਾਜ ਅਤੇ ਸੰਭਾਲ ਦੀ ਲੋੜ ਹੈ।’’ ਉਨ੍ਹਾਂ ਸਿਹਤ ਸੰਕਟ ਨਾਲ ਨਜਿੱਠਣ ਲਈ ਆਲਮੀ ਪਹੁੰਚ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਹਿਲਾਂ ਵਿਸ਼ਵੀਕਰਨ ਦੀਆਂ ਸਾਰੀਆਂ ਚਰਚਾਵਾਂ ਦਾ ਕੇਂਦਰ ਆਰਥਿਕ ਮੁੱਦੇ ਰਹੇ ਹਨ। ਹੁਣ ਵਿਸ਼ਵ ਨੂੰ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਵਿਕਾਸ ਦੇ ਮਨੁੱਖਤਾ ਆਧਾਰਿਤ ਪੱਖਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਸਿਹਤ ਸੈਕਟਰ ਵਿੱਚ ਕੀਤੀ ਉਨੱਤੀ ਬੀਤੇ ਸਮੇਂ ਨਾਲੋਂ ਸਭ ਤੋਂ ਵੱਧ ਮਾਅਨੇ ਰੱਖੇਗੀ। ਮੋਦੀ ਨੇ ਸਿਹਤਮੰਦ ਸਮਾਜ ਲਈ ਸਿਹਤ ਸੈਕਟਰ ਵਿੱਚ ਟੈਲੀਮੈਡੀਸਨ ਤੇ ‘ਮੇਕ ਇਨ ਇੰਡੀਆ’ ਉਤਪਾਦਾਂ ਅਤੇ ਆਈਟੀ ਆਧਾਰਿਤ ਤਕਨੀਕਾਂ ਦੀ ਵਰਤੋਂ ’ਤੇ ਵੱਧ ਤੋਂ ਵੱਧ ਚਰਚਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇਸ਼ ਵਿੱਚ ਬਣਾਈਆਂ ਪੀਪੀਟੀ ਕਿੱਟਾਂ, ਮਾਸਕ ਅਤੇ ਅਰੋਗਿਯਾ ਸੇਤੂ ਐਪ ਦੇ ਹਵਾਲੇ ਦੇ ਕੇ ਆਪਣੀ ਗੱਲ ਰੱਖੀ।

ਡਾਕਟਰਾਂ ਖ਼ਿਲਾਫ਼ ਹਿੰਸਾ ਮਨਜ਼ੂਰ ਨਹੀਂ: ਮੋਦੀ

ਪ੍ਰਧਾਨ ਮੰਤਰੀ ਨੇ ਡਾਕਟਰਾਂ ਖ਼ਿਲਾਫ਼ ਹਿੰਸਾ ਦੇ ਕੇਸਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹਾ ਵਿਵਹਾਰ ਮਨਜ਼ੂਰ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਭੀੜ ਦੀ ਮਾਨਸਿਕਤਾ ਕਾਰਨ ਮੂਹਰਲੀ ਕਤਾਰ ਵਿੱਚ ਕੰਮ ਕਰ ਰਹੇ ਡਾਕਟਰਾਂ, ਨਰਸਾਂ, ਸਫ਼ਾਈ ਕਾਮਿਆ ਤੇ ਹੋਰਾਂ ਨਾਲ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਮੈਂ ਸਪੱਸ਼ਟ ਤੌਰ ’ਤੇ ਦੱਸਣਾ ਚਾਹੁੰਦਾ ਹਾਂ - ਹਿੰਸਾ, ਗਾਲੀ-ਗਲੋਚ ਅਤੇ ਭੱਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

* ਆਰਬੀਆਈ ਦੇ ਸਾਬਕਾ ਗਵਰਨਰ ਰਾਜਨ ਤੇ ਡਿਪਟੀ-ਗਵਰਨਰ ਅਚਾਰੀਆ ਨੇ ਤਜਵੀਜ਼...

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

* ਮੁਲਜ਼ਮਾਂ ਦੇ ਘਰੋਂ ਬਰਾਮਦ ਗਾਂਜਾ ਐੱਨਡੀਪੀਐੱਸ ਐਕਟ ਤਹਿਤ ‘ਘੱਟ ਮਾਤਰ...

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

ਗੁਰੂ ਘਰਾਂ ਦੇ ਸਪੀਕਰਾਂ ’ਚੋਂ ਸਵੇਰੇ-ਸ਼ਾਮ ਹੋ ਰਹੀਆਂ ਨੇ ਅਨਾਊਂਸਮੈਂਟਾਂ

ਸ਼ਹਿਰ

View All