ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ

ਹੋਬਾਰਟ: ਕ੍ਰਿਕਟ ਆਸਟਰੇਲੀਆ ਦੀ ਭ੍ਰਿਸ਼ਟਾਚਾਰ ਰੋਕੂ ਨੀਤੀ ਦੇ ਉਲੰਘਣ ਕਾਰਨ ਹੋਬਾਰਟ ਹਰੀਕੇਨਜ਼ ਦੀ ਵਿਕਟਕੀਪਰ ਐਮਿਲੀ ਸਮਿੱਥ ’ਤੇ ਪਾਬੰਦੀ ਲਾਈ ਗਈ ਹੈ, ਉਹ ਹੁਣ ਮਹਿਲਾ ਬਿੱਗ ਬੈਸ਼ ਲੀਗ (ਡਬਲਯੂਬੀਬੀਐੱਲ) ਨਹੀਂ ਖੇਡ ਸਕੇਗੀ। ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ ਅਨੁਸਾਰ, ‘‘ਐਮਿਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕੀਤੀ, ਜੋ ਦੋ ਨਵੰਬਰ ਨੂੰ ਬਰਨੀ ਵਿੱਚ ਵੈਸਟ ਪਾਰਕ ਦੇ ਖਿਡਾਰੀਆਂ ਅਤੇ ਮੈਚ ਅਧਿਕਾਰ ਖੇਤਰ (ਪੀਐੱਮਓਏ) ਲਈ ਬਣਾਈ ਗਈ ਸੀ। ਇਸ ਵਿੱਚ ਸਿਡਨੀ ਥੰਡਰ ਦੇ ਖਿਲਾਫ਼ ਹਰੀਕੇਨਜ਼ ਦੀ ਟੀਮ ਬਾਰੇ ਵੀ ਜਾਣਕਾਰੀ ਸੀ।’’ ਮੰਨਿਆ ਜਾ ਰਿਹਾ ਹੈ ਕਿ ਸੱਟੇਬਾਜ਼ੀ ਅਤੇ ਨਗ਼ਦ ਪੁਰਸਕਾਰ ਲਈ ਇਸ ਦੀ ਗ਼ਲਤ ਵਰਤੋਂ ਕੀਤੀ ਜਾ ਸਕਦੀ ਸੀ। ਸੀਏ ਨੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਇਹ ਵੀਡੀਓ ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪਾਈ ਗਈ। ਹਾਲਾਂਕਿ ਮੀਂਹ ਕਾਰਨ ਮੈਚ ਟਾਸ ਕੀਤੇ ਬਿਨਾਂ ਹੀ ਰੱਦ ਹੋ ਗਿਆ। ਐਮਿਲੀ ਨੇ ਆਪਣੀ ਗ਼ਲਤੀ ਅਤੇ ਸਜ਼ਾ ਕਬੂਲ ਕਰ ਲਈ ਹੈ ਅਤੇ ਉਹ ਇੱਕ ਸਾਲ ਤੱਕ ਕ੍ਰਿਕਟ ਦੀ ਕਿਸੇ ਵੀ ਵੰਨਗੀ ਵਿੱਚ ਹਿੱਸਾ ਨਹੀਂ ਲੈ ਸਕੇਗੀ। ਉਹ ਇੱਕ ਰੋਜ਼ਾ ਦੀ ਮਹਿਲਾ ਕੌਮੀ ਕ੍ਰਿਕਟ ਲੀਗ ਵਿੱਚ ਵੀ ਨਹੀਂ ਖੇਡ ਸਕੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਅਸਮਾਨਤਾ ਅਤੇ ਸਰਕਾਰੀ ਯੋਜਨਾਵਾਂ

ਆਰਥਿਕ ਅਸਮਾਨਤਾ ਅਤੇ ਸਰਕਾਰੀ ਯੋਜਨਾਵਾਂ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਸ਼ਹਿਰ

View All