ਵਾਰਨਰ ਨੇ ਜੜਿਆ ਤੀਹਰਾ ਸੈਂਕੜਾ

ਐਡੀਲੇਡ, 30 ਨਵੰਬਰ

ਤੀਹਰਾ ਸੈਂਕੜਾ ਮਾਰਨ ਮਗਰੋਂ ਮੈਦਾਨ ਵਿੱਚੋਂ ਬਾਹਰ ਆਉਂਦਾ ਹੋਇਆ ਡੇਵਿਡ ਵਾਰਨਰ। -ਫੋਟੋ: ਏਐੱਫਪੀ

ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਬਾਦ ਤੀਹਰੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਦਿਨ-ਰਾਤ ਟੈਸਟ ਵਿੱਚ ਪਾਕਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ। ਵਾਰਨਰ ਨੇ 389 ਗੇਂਦਾਂ ਵਿੱਚ 335 ਦੌੜਾਂ ਜੋੜੀਆਂ, ਜਦੋਂਕਿ ਸਟੀਵ ਸਮਿੱਥ (36 ਦੌੜਾਂ) ਨੇ ਸਭ ਤੋਂ ਤੇਜ਼ 7000 ਦੌੜਾਂ ਦਾ ਰਿਕਾਰਡ ਬਣਾਇਆ। ਕਪਤਾਨ ਟਿਮ ਪੇਨ ਨੇ ਦੂਜੇ ਦਿਨ ਦੇ ਡਿੱਨਰ ਦੇ ਸੈਸ਼ਨ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 589 ਦੌੜਾਂ ਦੇ ਸਕੋਰ ’ਤੇ ਪਹਿਲੀ ਪਾਰੀ ਐਲਾਨ ਦਿੱਤੀ। ਉਦੋਂ ਤੱਕ ਵਾਰਨਰ ਆਪਣਾ ਨਿੱਜੀ ਸਰਵੋਤਮ ਅਤੇ ਦਸਵਾਂ ਸਭ ਤੋਂ ਵੱਡਾ ਟੈਸਟ ਸਕੋਰ ਬਣਾ ਚੁੱਕਿਆ ਸੀ। ਪਾਰੀ ਐਲਾਨਣ ਦੇ ਇਸ ਫ਼ੈਸਲੇ ਨੇ ਹਾਲਾਂਕਿ ਉਸ ਨੂੰ ਬਰਾਇਨ ਲਾਰਾ ਦੇ ਨਾਬਾਦ 400 ਦੌੜਾਂ ਦੇ ਰਿਕਾਰਡ ਨੂੰ ਤੋੜਨ ਤੋਂ ਵਾਂਝਾ ਕਰ ਦਿੱਤਾ। ਇਸ ਫ਼ੈਸਲੇ ਦਾ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੂੰ ਜ਼ਰੂਰ ਫ਼ਾਇਦਾ ਹੋਇਆ, ਜਿਨ੍ਹਾਂ ਨੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਤੇਜ਼ੀ ਨਾਲ ਪਾਕਿਸਤਾਨ ਦੀ ਸੀਨੀਅਰ ਕ੍ਰਮ ਦੀ ਬੱਲੇਬਾਜ਼ੀ ਨੂੰ ਝੰਜੋੜ ਦਿੱਤਾ। ਸਟੰਪ ਤੱਕ ਮਹਿਮਾਨ ਟੀਮ ਮੁਸ਼ਕਲ ਵਿੱਚ ਸੀ ਅਤੇ ਉਸ ਦਾ ਸਕੋਰ ਛੇ ਵਿਕਟਾਂ ’ਤੇ 96 ਦੌੜਾਂ ਹੋ ਗਿਆ ਸੀ। ਉਸ ਦੀ ਪਹਿਲੀ ਪਾਰੀ 493 ਦੌੜਾਂ ਨਾਲ ਪੱਛੜ ਰਹੀ ਹੈ, ਜਦਕਿ ਉਸ ਦੀਆਂ ਸਿਰਫ਼ ਚਾਰ ਵਿਕਟਾਂ ਬਚੀਆਂ ਹਨ। ਮਿਸ਼ੇਲ ਸਟਾਰਕ ਨੇ ਚਾਰ ਵਿਕਟਾਂ ਲਈਆਂ। ਬਾਬਰ ਆਜ਼ਮ 43 ਦੌੜਾਂ ਅਤੇ ਯਾਸਿਰ ਸ਼ਾਹ ਚਾਰ ਦੌੜਾਂ ਬਣਾ ਕੇ ਕ੍ਰੀਜ਼ ਡਟੇ ਹੋਏ ਹਨ। ਆਸਟਰੇਲੀਆ ਨੇ ਇੱਕ ਵਿਕਟ ’ਤੇ 302 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਉਦੋਂ ਵਾਰਨਰ 166 ਅਤੇ ਮਾਰਨਸ ਲਾਬੂਸ਼ਾਨੇ 126 ਦੌੜਾਂ ਬਣਾ ਕੇ ਖੇਡ ਰਹੇ ਸਨ। ਪਾਕਿਸਤਾਨੀ ਟੀਮ ਆਸਟਰੇਲੀਆ ਵਿੱਚ ਲਗਾਤਾਰ 13 ਟੈਸਟ ਗੁਆ ਚੁੱਕੀ ਹੈ। ਉਸ ਨੂੰ ਇਸ 361 ਦੌੜਾਂ ਦੀ ਰਿਕਾਰਡ ਭਾਈਵਾਲੀ ਨੂੰ ਤੋੜਨ ਵਿੱਚ ਉਦੋਂ ਸਫਲਤਾ ਮਿਲੀ, ਜਦੋਂ ਸ਼ਾਹਿਨ ਅਫ਼ਰੀਦੀ ਨੇ ਲਾਬੂਸ਼ਾਨੇ ਨੂੰ 162 ਦੌੜਾਂ ਦੇ ਸਕੋਰ ’ਤੇ ਆਊਟ ਕੀਤਾ। ਅਫ਼ਰੀਦੀ ਦੀ ਗੇਂਦ ’ਤੇ ਸਮਿੱਥ 36 ਦੌੜਾਂ ਬਣਾ ਕੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਹੱਥੋਂ ਕੈਚ ਹੋਇਆ। ਹਾਲਾਂਕਿ ਉਸ ਨੇ 126ਵੀਂ ਪਾਰੀ ਵਿੱਚ 7000 ਦੌੜਾਂ ਬਣਾ ਕੇ 1946 ਤੋਂ ਚੱਲੇ ਆ ਰਹੇ ਰਿਕਾਰਡ ਨੂੰ ਤੋੜ ਦਿੱਤਾ। 81ਵਾਂ ਟੈਸਟ ਖੇਡ ਰਹੇ ਵਾਰਨਰ ਨੇ ਅਫ਼ਰੀਦੀ ਦੀ ਹੀ ਗੇਂਦ ’ਤੇ 200 ਦੌੜਾਂ ਪੂਰੀਆਂ ਕੀਤੀਆਂ। ਵਾਰਨਰ ਨੂੰ ‘ਨੋ-ਬਾਲ’ ਕਾਰਨ 226 ਦੌੜਾਂ ’ਤੇ ਜੀਵਨਦਾਨ ਮਿਲਿਆ, ਜਿਸ ਦਾ ਉਸ ਨੇ ਪੂਰਾ ਫ਼ਾਇਦਾ ਉਠਾਇਆ। ਇਸ ਮਗਰੋਂ ਉਹ ਸਿਰਫ਼ 389 ਗੇਂਦਾਂ ਵਿੱਚ ਤੀਹਰਾ ਸੈਂਕੜਾ ਪੂਰਾ ਕਰਕੇ ‘ਇਲੀਟ ਕਲੱਬ’ ਵਿੱਚ ਸ਼ਾਮਲ ਹੋ ਗਿਆ। ਦੂਜੇ ਪਾਸੇ ਪਾਕਿਸਤਾਨ ਦੇ ਬੱਲੇਬਾਜ਼ ਸੰਭਲ ਕੇ ਨਹੀਂ ਖੇਡ ਸਕੇ ਅਤੇ ਲਗਾਤਾਰ ਵਿਕਟਾਂ ਗੁਆਉਂਦੇ ਰਹੇ। -ਏਐੱਫਪੀ

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸਮਿੱਥ ਐਡੀਲੇਡ: ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿੱਥ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 1946 ਵਿੱਚ ਬਣਿਆ ਰਿਕਾਰਡ ਤੋੜਿਆ ਅਤੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਡੌਨ ਬਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਪਹੁੰਚ ਗਿਆ। ਸਮਿੱਥ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਵਿੱਚ ਇੱਕ ਦੌੜ ਲੈ ਕੇ ਇਹ ਅੰਕੜਾ ਪੂਰਾ ਕੀਤਾ। ਉਸ ਨੇ 73 ਸਾਲ ਪੁਰਾਣਾ ਇੰਗਲੈਂਡ ਦੇ ਵੇਲੀ ਹੇਮੰਡ ਦਾ ਰਿਕਾਰਡ ਤੋੜਿਆ। ਹੇਮੰਡ ਨੇ 131 ਪਾਰੀਆਂ ਵਿੱਚ 7000 ਦੌੜਾਂ ਪੂਰੀਆਂ ਕੀਤੀਆਂ ਸਨ, ਜਦਕਿ ਸਮਿੱਥ ਦੀ ਇਹ 126ਵੀਂ ਪਾਰੀ ਸੀ। ਭਾਰਤ ਦੇ ਵੀਰੇਂਦਰ ਸਹਿਵਾਗ ਨੇ 134 ਪਾਰੀਆਂ ਵਿੱਚ ਇਹ ਅੰਕੜਾ ਪੂਰਾ ਕੀਤਾ ਸੀ। ਕ੍ਰਿਕਟ ਆਸਟਰੇਲੀਆ ਨੇ ਟਵੀਟ ਕੀਤਾ, ‘‘ਸਭ ਤੋਂ ਤੇਜ਼ 7000 ਦੌੜਾਂ। ਤੁਸੀਂ ਸਟਾਰ ਹੋ ਸਮਿੱਥ।’’ ਸਮਿੱਥ ਨੇ ਬਰੈਡਮੈਨ ਨੂੰ ਵੀ ਪਛਾੜਿਆ, ਜਿਸ ਦੀਆਂ 6996 ਦੌੜਾਂ ਹਨ। ਸਮਿੱਥ ਨੇ ਇਸ ਸਾਲ ਐਸ਼ੇਜ਼ ਲੜੀ ਦੌਰਾਨ ਸੱਤ ਪਾਰੀਆਂ ਵਿੱਚ 774 ਦੌੜਾਂ ਬਣਾਈਆਂ ਸਨ। ਹੁਣ ਉਸ ਦਾ ਟੀਚਾ ਗਰੈਗ ਚੈਪਲ ਤੋਂ ਅੱਗੇ ਨਿਕਲਣਾ ਹੋਵੇਗਾ, ਜਿਸ ਦੀਆਂ 7110 ਦੌੜਾਂ ਹਨ। ਆਸਟਰੇਲੀਆ ਲਈ ਰਿੱਕੀ ਪੌਂਟਿੰਗ ਨੇ 168 ਟੈਸਟ ਵਿੱਚ ਸਭ ਤੋਂ ਵੱਧ 13378 ਦੌੜਾਂ ਬਣਾਈਆਂ ਹਨ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਰਕਮ ਜਾਰੀ ਨਹੀਂ ਕੀਤੀ

ਸ਼ਹਿਰ

View All