ਵਾਇਰਸ ਨਾਲ ਲੜਨ ਵਾਲਿਆਂ ਲਈ ਮਾਸਕ ਬਣਾ ਰਿਹੈ ਸਿੱਖ ਪਰਿਵਾਰ

ਵਾਸ਼ਿੰਗਟਨ, 24 ਮਾਰਚ ਅਮਰੀਕਾ ਵਿਚ ਬੇਹੱਦ ਤੇਜ਼ੀ ਨਾਲ ਫ਼ੈਲ ਰਹੇ ਕਰੋਨਾਵਾਇਰਸ ਦੌਰਾਨ ਉੱਥੋਂ ਦੇ ਇੰਡੀਆਨਾ ਅਧਾਰਿਤ ਇਕ ਸਿੱਖ ਪਰਿਵਾਰ ਨੇ ਵਾਇਰਸ ਖ਼ਿਲਾਫ਼ ਲੜਾਈ ਲੜ ਰਹੇ ਮੁਲਾਜ਼ਮਾਂ ਤੇ ਸਿਹਤ ਕਾਮਿਆਂ ਦੀ ਮਦਦ ਲਈ ਘਰ ’ਚ ਬਣਾਏ ਮਾਸਕ ਮੁਹੱਈਆ ਕਰਵਾਉਣ ਦੀ ਮੁਹਿੰਮ ਆਰੰਭੀ ਹੈ। ਅਮਰੀਕਾ ਵਿਚ ਮਾਸਕ ਦੀ ਕਮੀ ਸਾਹਮਣੇ ਆਉਣ ’ਤੇ ਗੁਰਿੰਦਰ ਸਿੰਘ ਖਾਲਸਾ ਨੇ ਆਪਣੇ ਡਾਕਟਰ ਮਿੱਤਰਾਂ ਨੂੰ ਫੋਨ ਕੀਤੇ ਤੇ ਪੁੱਛਿਆ ਕਿ ਕੀ ਉਹ ਮਾਸਕ ਬਣਾਉਣ ਵਿਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਮਾਸਕ ਬਣਾ ਕੇ ਇਨ੍ਹਾਂ ਨੂੰ ਸੈਨੇਟਾਈਜ਼ ਢੰਗ ਨਾਲ ਪੈਕ ਕੀਤਾ। ਜਦ ਇਹ ਮਾਸਕ ਪ੍ਰਵਾਨ ਕਰ ਲਏ ਗਏ ਤਾਂ ਖਾਲਸਾ, ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਤੇ ਬਾਕੀ ਸਾਰੇ ਪਰਿਵਾਰ ਨੇ ਪੰਜ ਸੌ ਤੋਂ ਵੱਧ ਐਮਰਜੈਂਸੀ ਮਾਸਕ ਤਿਆਰ ਕੀਤੇ ਤੇ ਇਨ੍ਹਾਂ ਨੂੰ ਮੋਟੇ ਕੌਟਨ ਦੀ ਦੋਹਰੀ ਤਹਿ ਵਿਚ ਪੈਕ ਕੀਤਾ। ਮਾਸਕ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਆਨਲਾਈਨ ਖੋਜ ਕੀਤੀ ਤੇ ਜਨਤਕ ਸਿਹਤ ਮਾਹਿਰਾਂ ਦੀ ਵੀ ਸਹਾਇਤਾ ਲਈ। ਖਾਲਸਾ ਨੇ ਕਿਹਾ ਕਿ ਮਾਸਕ ਉਹ ਸਭ ਤੋਂ ਪਹਿਲਾਂ ਸ਼ਹਿਰ ਦੇ ਅਧਿਕਾਰੀਆਂ ਨੂੰ ਦੇਣਗੇ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ ਜੋ ਕਰੋਨਾਵਾਇਰਸ ਨਾਲ ਮੂਹਰੇ ਹੋ ਕੇ ਨਜਿੱਠ ਰਹੇ ਹਨ। ਇਨ੍ਹਾਂ ਵਿਚ ਪੁਲੀਸ ਤੇ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਉਨ੍ਹਾਂ ਲਈ ਸਹਾਈ ਹੋਣਗੇ ਜਿਨ੍ਹਾਂ ਨੂੰ ਐੱਨ95 ਮਾਸਕ ਤੇ ਮੈਡੀਕਲ ਮਾਸਕ ਨਹੀਂ ਮਿਲ ਰਹੇ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All