ਵਨਲਾਲ ਵੱਲੋਂ ਸੈਮੀ ਫਾਈਨਲ ’ਚ ਹਾਰਨ ਮਗਰੋਂ ਬੇਈਮਾਨੀ ਦੇ ਦੋਸ਼

ਕੰਨੂਰ, 7 ਦਸੰਬਰ ਇੰਡੀਆ ਓਪਨ ਦੀ ਚਾਂਦੀ ਤਗ਼ਮਾ ਜੇਤੂ ਅਤੇ ਪਿਛਲੀ ਚੈਂਪੀਅਨ ਵਨਲਾਲ ਦੁਆਤੀ (51 ਕਿੱਲੋ) ਨੇ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਮੁਕਾਬਲੇ ’ਚ ਹਰਿਆਣਾ ਦੀ ਰਿਤੂ ਤੋਂ ਹਾਰਨ ਮਗਰੋਂ ਸ਼ਨਿਚਰਵਾਰ ਨੂੰ ਇੱਥੇ ਬੇਈਮਾਨੀ ਦੇ ਦੋਸ਼ ਲਗਾਏ ਹਨ। ਪੰਜ ਵਾਰ ਦੀ ਕੌਮੀ ਚੈਂਪੀਅਨ ਮਿਜ਼ੋਰਮ ਦੀ ਇਸ ਮੁੱਕੇਬਾਜ਼ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਸ ਨੂੰ ਧੋਖਾਧੜੀ ਨਾਲ ਹਰਾਇਆ ਗਿਆ ਹੈ। ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਨੇ ਉਸ ਦੀ ਅਪੀਲ ’ਤੇ ਐਤਵਾਰ ਨੂੰ ਸਵੇਰੇ 7 ਵਜੇ ਤੱਕ ਫ਼ੈਸਲਾ ਕਰਨ ਦਾ ਭਰੋਸਾ ਦਿਵਾਇਆ ਹੈ। ਦੁਆਤੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲੇ ਗੇੜ ਦੇ ਮੁਕਾਬਲੇ ਤੋਂ ਬਾਅਦ ਅਚਾਨਕ ਇਕ ਜੱਜ (ਨੀਲਮ ਪੂਨੀਆ) ਨੂੰ ਬਦਲ ਕੇ ਦੂਜੇ ਜੱਜ ਡੀਐੱਸ ਰਾਜੂ ਨੂੰ ਬਿਠਾ ਦਿੱਤਾ ਗਿਆ। ਇਸ ਦੀ ਕੋਈ ਵਜ੍ਹਾ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਆਪਣੇ ਕਰੀਅਰ ’ਚ ਕਦੇ ਵੀ ਹਾਰ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਅੱਜ ਉਸ ਦੇ ਨਾਲ ਧੋਖਾ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੇ ਪੰਜ ਹਜ਼ਾਰ ਰੁਪਏ ਦੇ ਕੇ ਸਮੀਖਿਆ ਦੀ ਮੰਗ ਕੀਤੀ ਹੈ। ਉਹ ਭਲਕੇ ਐਤਵਾਰ ਨੂੰ ਸਵੇਰੇ 7 ਵਜੇ ਇਸ ਬਾਰੇ ਦੱਸਣਗੇ ਪਰ ਉਦੋਂ ਤੱਕ ਇਸ ਦਾ ਕੀ ਮਤਲਬ ਰਹਿ ਜਾਵੇਗਾ ਕਿਉਂਕਿ ਭਲਕੇ ਹੀ ਫਾਈਨਲ ਖੇਡਿਆ ਜਾਣਾ ਹੈ। ਉਸ ਨੇ ਕਿਹਾ ਕਿ ਉਸ ਨੂੰ ਕੋਈ ਆਸ ਨਹੀਂ ਹੈ। ਦੁਆਤੀ ਇਸ ਸਾਲ ਇੰਡੀਆ ਓਪਨ ਦੇ ਫਾਈਨਲ ’ਚ ਉੱਘੀ ਖਿਡਾਰਨ ਐੱਮਸੀ ਮੇਰੀਕੌਮ ਤੋਂ ਹਾਰ ਗਈ ਸੀ। ਮੁੱਕੇਬਾਜ਼ੀ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਿਚਾਲੇ ਸਿਰਫ਼ ਅਸਾਧਾਰਨ ਹਾਲਾਤ ’ਚ ਸਪੁਰਵਾਈਜ਼ਰ ਦੀ ਇਜਾਜ਼ਤ ਨਾਲ ਬਦਲਿਆ ਜਾ ਸਕਦਾ ਹੈ। ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਇਸ ਮਾਮਲੇ ’ਚ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੂਨੀਆ ਨੂੰ ਸ਼ਾਇਦ ਇਸ ਵਾਸਤੇ ਬਦਲਿਆ ਗਿਆ ਕਿਉਂਕਿ ਉਹ ਉਸ ਮੁੱਕੇਬਾਜ਼ੀ ਇਕਾਈ (ਐਸੋਸੀਏਸ਼ਨ) ਦੀ ਨੁਮਾਇੰਦਗੀ ਕਰਦੀ ਹੈ ਜਿਸ ਦਾ ਇਕ ਮੁੱਕੇਬਾਜ਼ ਇਸ ਮੁਕਾਬਲੇ ’ਚ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਖਣਾ ਹੋਵੇਗਾ ਕਿ ਕੀ ਇਸ ਸਬੰਧੀ ਸੁਪਰਵਾਈਜ਼ਰ ਦੀ ਇਜਾਜ਼ਤ ਲਈ ਗਈ ਹੈ ਜਾਂ ਨਹੀਂ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਸ਼ਹਿਰ

View All