ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ : The Tribune India

ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ

ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ

ਪੱਤਰ ਪ੍ਰੇਰਕ ਕਰਨਾਲ,8 ਅਪਰੈਲ ਸ਼ਹਿਰ ਵਿੱਚ ਨਕਲੀ ਹਿਜੜੇ ਸੈਕਟਰ 7 ਵਿੱਚ ਵਕੀਲ ਦੇ ਘਰ ਵਧਾਈ ਲੈਣ ਲਈ ਪਹੁੰਚ ਗਏ। ਇਨ੍ਹਾਂ ਵਿਚੋਂ ਇੱਕ ਨੂੰ ਉਨ੍ਹਾਂ ਮੌਕੇ ’ਤੇ ਹੀ ਕਾਬੂ ਕਰ ਲਿਆ ਪਰ ਬਾਕੀ ਦੇ ਕਾਰ ਰਾਹੀਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸੈਕਟਰ 7 ਦੀ ਕੋਠੀ 1442 ਵਿੱਚ ਵਕੀਲ ਵਿਕਾਸ  ਦੇ ਘਰ ਇਹ ਹਿਜੜੇ ਵਧਾਈ ਲੈਣ ਪਹੁੰਚੇ। ਘਰ ਦੇ ਲੋਕਾਂ ਨੂੰ ਇਨ੍ਹਾਂ ’ਤੇ ਸ਼ੱਕ ਹੋਇਆ ਕਿ ਉਨ੍ਹਾਂ ਦੇ ਘਰ ਲੜਕੀ ਨੇ ਜਨਮ ਲਿਆ ਹੈ ਅਤੇ ਇਹ ਹਿਜੜੇ ਵਧਾਈ ਲੈਣ ਲਈ ਜਬਰਦਸਤੀ ਉਨ੍ਹਾਂ ਦੇ ਘਰ ਨੱਚਣ ਲੱਗ ਪਏ ਹਨ। ਇਹ ਜਬਰਦਸਤੀ ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਵੜ ਗਏ। ਘਰ ਦੇ ਮੈਂਬਰਾਂ ਨੇ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ। ਉਨ੍ਹਾਂ ਦੇ ਇਕ ਨਕਲੀ ਹਿਜੜਾ ਕਾਬੂ ਆ ਗਿਆ। ਪੁਲੀਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ। ਫੜੇ ਗਏ ਵਿਅਕਤੀ ਕੋਲੋਂ ਬਾਕੀਆਂ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਮੇਰਠ ਰੋਡ ’ਤੇ ਯੂ.ਪੀ.ਜਾ ਰਹੀ ਉਨ੍ਹਾਂ ਦੀ ਕਾਰ ਨੂੰ ਕਾਬੂ ਕਰ ਲਿਆ ਹੈ। ਪੁਲੀਸ ਕੋਲ ਮੁਲਜ਼ਮ ਨੇ ਨਕਲੀ ਹਿਜੜੇ ਬਣਨ ਬਾਰੇ ਕਬੂਲ ਕਰ ਲਿਆ  ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All