ਲੌਕਡਾਊਨ-4 ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਕਵਾਇਦ ਸ਼ੁਰੂ

ਪੱਤਰ ਪ੍ਰੇਰਕ ਜੀਂਦ, 29 ਮਈ ਨਗਰ ਪਰਿਸ਼ਦ ਜੀਂਦ ਦੀ ਟੀਮ ਨੇ ਕਾਰਜ ਸਾਧਕ ਅਫਸਰ ਡਾ. ਐੱਸਕੇ ਚੌਹਾਨ ਦੀ ਦੇਖ-ਰੇਖ ਵਿੱਚ ਮੁਹਿੰਮ ਚਲਾਉਂਦੇ ਹੋਏ ਲੌਕਡਾਊਨ ਦੀ ਗਾਈਡ ਲਾਈਨ ਦਾ ਉਲੰਘਣਾਂ ਕਰਦੇ ਹੋਏ 20 ਦੁਕਾਨਦਾਰਾਂ ’ਤੇ ਕਾਰਵਾਈ ਕਰਦੇ ਉਨ੍ਹਾਂ ’ਤੇ 14 ਹਜ਼ਾਰ 500 ਰੁਪਏ ਦਾ ਜੁਰਮਾਨਾ ਕੀਤਾ ਹੈ। ਟੀਮ ਨੇ ਇਸ ਅਭਿਆਨ ਦੀ ਸ਼ੁਰੂਆਤ ਇੱਥੇ ਗੋਹਾਣਾ ਰੋਡ ਤੋਂ ਕੀਤੀ ਅਤੇ ਪਾਲਿਕਾ ਬਾਜ਼ਾਰ, ਮੈਨ ਬਾਜ਼ਾਰ ਅਤੇ ਤਾਂਗਾ ਚੌਕ ਦੇ ਲੋਕਾਂ ’ਤੇ ਲੌਕਡਾਊਨ ਦੀ ਉਲੰਘਣਾਂ ਕਰਨ ’ਤੇ ਕਾਰਵਾਈ ਕੀਤੀ। ਨਗਰ ਪਰਿਸ਼ਦ ਦੇ ਈਓ ਡਾ. ਐੱਸਕੇ ਚੌਹਾਨ ਨੇ ਕਿਹਾ ਕਿ ਸਰਕਾਰ ਦੁਆਰਾ ਜਾਰੀ ਕੀਤੇ ਗਏ ਲੌਕਡਾਊਨ ਦੀ ਪਾਲਣਾ ਹਰ ਹਾਲਤ ਵਿੱਚ ਕਰਨੀ ਚਾਹੀਦੀ ਹੈ। ਦੁਕਾਨਦਾਰਾਂ ਵੱਲੋਂ ਲੈਫਟ ਅਤੇ ਰਾਈਟ ਦੇ ਬਣਾਏ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All