ਲੌਂਗ ਤੋਂ ਬਣਿਆ ਕੋਕਾ

ਕਰਨਪ੍ਰੀਤ ਧੰਦਰਾਲ ਗਹਿਣੇ ਹਰ ਅੌਰਤ ਦੇ ਹਾਰ ਸ਼ਿੰਗਾਰ ਵਿੱਚ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੇ ਹਨ। ਇਹ ਰਿਵਾਇਤ ਯੁੱਗਾਂ ਤੋਂ ਚਲਦੀ ਆ ਰਹੀ ਹੈ। ਉਂਜ, ਅੱਲ੍ਹੜ ਮੁਟਿਆਰਾਂ ਦੇ ਗਹਿਣਿਆਂ ਦੀ ਕਤਾਰ ਬਹੁਤ ਲੰਮੀ ਹੈ, ਜਿਵੇਂ ਮੱਥੇ ਦਾ ਟਿੱਕਾ, ਕੰਨਾਂ ਦੇ ਬੁੰਦੇ, ਗਲ ਦਾ ਰਾਣੀ ਹਾਰ, ਬਾਹਵਾਂ ਵਿੱਚ ਗਜਰੇ-ਚੂੜੀਆਂ, ਪੈਰਾਂ ’ਚ ਝਾਂਜਰਾਂ ਅਤੇ ਗੋਰੀਆਂ ਉਂਗਲਾਂ ਵਿੱਚ ਛਾਪਾਂ ਆਦਿ, ਪਰ ਸਭ ਦਾ ਸਰਦਾਰ ਅਤੇ ਲੋਕ ਗੀਤਾਂ ਵਿੱਚ ਛੈਲ-ਛਬੀਲੀਆਂ ਮੁਟਿਆਰਾਂ ਦੇ ਹੁਸਨ ਦੀ ਗੱਲ ਕਰਦਾ ‘ਕੋਕਾ’ ਪੰਜਾਬਣਾਂ ਦੀ ਪਹਿਲੀ ਪਸੰਦ ਹੈ। ਕੋਕਾ, ਕੁਆਰੀਆਂ ਤੇ ਵਿਆਹੀਆਂ ਅੌਰਤਾਂ ਦਾ ਮਨਪਸੰਦ ਗਹਿਣਾ ਹੈ, ਜੋ ਨੱਕ ਦੇ ਸੱਜੇ ਪਾਸੇ ਚਮਕਾਰੇ ਮਾਰਦਾ ਹੈ। ਕੁਝ ਅੌਰਤਾਂ ਖੱਬੇ ਪਾਸੇ ਵੀ ਨੱਕ ਬਿੰਨਵਾ ਲੈਂਦੀਆਂ ਹਨ। ਨੱਕ ਵਿੱਚ ਕਈ ਤਰ੍ਹਾਂ ਦੇ ਗਹਿਣੇ ਪਹਿਨੇ ਜਾਂਦੇ ਹਨ, ਜਿਵੇਂ ਤੀਲੀ, ਨੱਥ, ਨੁਕਰਾ, ਮਛਲੀ, ਮੇਖ, ਰੇਖ ਤੇ ਲੌਂਗ ਆਦਿ, ਪਰ ‘ਕੋਕਾ’ ਸਭਨਾਂ ਦਾ ਸਰਦਾਰ ਕਹਾਇਆ। ਇੱਕ ਗੀਤ ਵਿੱਚ ਕੋਕੇ ਦੀ ਸਿਫ਼ਤ ਇੰਜ ਕੀਤੀ ਗੲੀ ਹੈ:- ਨੀਂ ਮੁਟਿਆਰੇ ਪਤਲੀਏ ਨਾਰੇ, ਰੂਪ ਤੇਰਾ ਹੋਕਾ ਬਣ ਗਿਆ ਨੀਂ ਤੀਲੀ ਤੋਂ ਬਣਦਾ ਏ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀਂ। ਆਮ ਤੌਰ ’ਤੇ ਨੱਕ ਦੀ ਸੱਜੇ ਪਾਸੇ ਗਹਿਣੇ ਪਾਉਣ ਲਈ ਛੇਕ ਕਰਵਾਇਆ ਜਾਂਦਾ ਹੈ, ਪਰ ਕਈ ਅੌਰਤਾਂ ਦੋਵੇਂ ਪਾਸੇ ਜਾਂ ਸਾਹਮਣਿਓਂ ਨੱਕ ਦੇ ਵਿਚਕਾਰ ਵੀ ਛੇਕ ਕਰਵਾ ਲੈਂਦੀਆਂ ਹਨ। ਪੁਰਾਤਨ ਮੂਰਤੀਆਂ ਵਿੱਚ ਹੱਥਾਂ, ਕੰਨਾਂ ਅਤੇ ਗਲੇ ਦੇ ਗਹਿਣੇ ਪਾਏ ਤਾਂ ਮਿਲਦੇ ਹਨ, ਪਰ ਨੱਕ ਵਿੱਚ ਕੋਈ ਗਹਿਣਾ ਪਾਇਆ ਨਹੀਂ ਮਿਲਦਾ। ਮੱਧਕਾਲ ਦੌਰਾਨ ਬਾਹਰੋਂ ਆਏ ਕਬੀਲਿਆਂ ਸਦਕਾ ਪੰਜਾਬਣਾਂ ਵਿੱਚ ਨੱਥ ਪਾਉਣ ਦਾ ਰਿਵਾਜ ਪ੍ਰਚਲਿਤ ਹੋਇਆ ਜੋ ਹੌਲੀ-ਹੌਲੀ ਤੀਲੀ ਤੋਂ ਲੌਂਗ ਤੇ ਲੌਂਗ ਤੋਂ ਕੋਕਾ ਬਣ ਗਿਆ। ਸੋਨੇ ’ਚ ਮੜਿਆ ਕੋਕਾ ਚਮਕੀਲੇ ਨਗਾਂ ਨਾਲ ਜੜਿਆ ਜਦੋਂ ਪੰਜਾਬਣ ਦੇ ਤਿੱਖੇ ਨੱਕ ’ਤੇ ਚਮਕਦਾ ਹੈ ਤਾਂ ਮੁਟਿਆਰਾਂ ਦੇ ਪੱਬ ਧਰਤੀ ’ਤੇ ਨਹੀਂ ਲੱਗਦੇ। ਪਹਿਲਾਂ ਮੁਟਿਆਰਾਂ ਆਪਣੇ ਪਤੀ ਕੋਲੋਂ ਸਭ ਤੋਂ ਵੱਧ ਮੰਗ ਕੋਕੇ ਦੀ ਕਰਦੀਆਂ ਸਨ। ਇਸ ਦੀ ਸ਼ਾਅਦੀ ਭਰਦਾ ਹੈ ਇਹ ਗੀਤ- ‘ਕੋਕਾ ਘਡ਼ਵਾ ਦੇ ਵੇ ਮਾਹੀਆ ਕੋਕਾ...’। ਗਹਿਣਿਆਂ ਦੇ ਮਸ਼ੀਨੀਕਰਨ ਅਤੇ ਵਧ ਰਹੀ ਮੰਹਿਗਾਈ ’ਚ ਭਾਵੇਂ ਸੋਨੇ ਦੇ ਭਾਅ ਅਸਮਾਨ ਚੜ੍ਹ ਚੁੱਕੇ ਹਨ, ਪਰ ਕੋਕੇ ਦੀ ਸਰਦਾਰੀ ਅੱਜ ਵੀ ਕਾਇਮ ਹੈ।. ਸੰਪਰਕ: 99157-85005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਕਈ ਸ਼ਹਿਰਾਂ ਅਤੇ ਹਜ਼ਾਰ ਪਿੰਡਾਂ ਵਿਚ ਪੁਤਲੇ ਫੂਕਣ ਦੀ ਯੋਜਨਾ; ਕਿਸਾਨਾਂ ਨ...

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਮੋਗਾ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਕੰਗ ਵੱਲੋਂ ਅਸਤੀਫ਼ਾ

ਸ਼ਹਿਰ

View All