ਲੁਬਾਣਗੜ੍ਹ ਦੰਗਲ: ਕੁਲਵਿੰਦਰ ਭੁੱਟਾ ਨੇ ਮੀਤ ਕੁਹਾਲੀ ਨੂੰ ਹਰਾਇਆ

ਲੁਬਾਣਗੜ੍ਹ ਦੀ ਛਿੰਝ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਜਗਮੋਹਨ ਸਿੰਘ ਕੰਗ।

ਮਿਹਰ ਸਿੰਘ ਕੁਰਾਲੀ, 15 ਜਨਵਰੀ ਪਿੰਡ ਲੁਬਾਣਗੜ੍ਹ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਪਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ, ਜਿਸ ਦੌਰਾਨ ਸੈਂਕੜੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਮੁੱਖ ਪ੍ਰਬੰਧਕ ਖਜ਼ਾਨ ਸਿੰਘ ਅਤੇ ਸਰਪੰਚ ਨੈਬ ਸਿੰਘ ਦੀ ਦੇਖਰੇਖ ਹੇਠ ਕਰਵਾਈ ਗਈ ਇਸ ਛਿੰਝ ਦੇ ਪਹਿਲੇ ਦੌਰ ਵਿੱਚ ਹੋਏ ਮਹੱਤਵਪੂਰਨ ਕੁਸ਼ਤੀ ਮੁਕਾਬਲਿਆਂ ਵਿੱਚ ਫ਼ਤਹਿ ਬਾਬਾ ਫਲਾਹੀ ਨੇ ਡੈਨੀ ਸਿਆਲਬਾ ਨੂੰ, ਅਮਰੀਕ ਮੰਡ ਚੌਂਤਾ ਨੇ ਹੈਪੀ ਬਲਾੜੀ ਨੂੰ, ਭੋਲਾ ਭੁੱਟਾ ਨੇ ਵਿਕਰਮ ਖਿਜ਼ਰਾਬਾਦ ਨੂੰ, ਮੋਨੂੰ ਲੁਬਾਣਗੜ੍ਹ ਨੇ ਸੱਤਾ ਖਿਜ਼ਰਾਬਾਦ ਨੂੰ, ਜਸ਼ਨ ਚਮਕੌਰ ਸਾਹਿਬ ਨੇ ਬਾਘਾ ਕੁਹਾਲੀ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਜੱਸਾ ਬਾਹੜੂਵਾਲ ਤੇ ਸੁੱਖ ਮੰਡ ਚੌਂਤਾ, ਹਰਦੀਪ ਚਮਕੌਰ ਸਾਹਿਬ ਤੇ ਨਵੀਨ ਭੁੱਟਾ, ਸੱਤੂ ਬਲਾੜੀ ਤੇ ਯੂਸਫ ਮਾਛੀਵਾੜਾ, ਮਨੀ ਡੂਮਛੇੜੀ ਤੇ ਸੱਤਾ ਬਾਹੜੂਵਾਲ ਅਤੇ ਰਾਹੁਲ ਕੰਸਾਲਾ ਤੇ ਗੌਰਵ ਬਾਹੜੂਵਾਲ ਵਿਚਕਾਰ ਹੋਏ ਮੁਕਾਬਲੇ ਬੇਸਿੱਟਾ ਰਹੇ। ਕੁਲਵਿੰਦਰ ਭੁੱਟਾ ਅਤੇ ਮੀਤ ਕੁਹਾਲੀ ਵਿਚਕਾਰ ਹੋਈ ਝੰਡੀ ਦੀ ਕੁਸ਼ਤੀ ਦੌਰਾਨ ਦੋਵੇਂ ਪਹਿਲਵਾਨ ਕਰੀਬ 20 ਮਿੰਟ ਤੱਕ ਇੱਕ ਦੂਜੇ ਦੀ ਪਿੱਠ ਲਗਾਉਣ ਵਿੱਚ ਅਸਫਲ ਰਹੇ। ਅੰਕਾਂ ਦੇ ਆਧਾਰ ’ਤੇ ਹੋਏ ਫੈਸਲੇ ਵਿੱਚ ਕੁਲਵਿੰਦਰ ਭੁੱਟਾ ਨੂੰ ਜੇਤੂ ਐਲਾਨਿਆ ਗਿਆ। ਮੁੱਖ ਮਹਿਮਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਦੰਗਲ ਮੌਕੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All