ਲਾਲ ਦਾੜ੍ਹੀ ਵਾਲਾ ਮਨੁੱਖ

ਹਰਭਜਨ ਸਿੰਘ ਬਾਜਵਾ ਲਾਲ ਦਾੜ੍ਹੀ ਵਾਲੇ ਮਨੁੱਖ ਪੰਜਾਬ ਵਿਚ ਬਹੁਤ ਸਾਰੇ ਹੋਣਗੇ, ਪਰ ਚੰਡੀਗੜ੍ਹ ਵਿਚ ਲਾਲ ਦਾੜ੍ਹੀ ਵਾਲਾ ਮਨੁੱਖ ਇਕੋ ਸੀ। ਉਸ ਨੂੰ ਹਰ ਰਿਕਸ਼ੇ ਵਾਲੇ ਤੋਂ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਤਕ ਜਾਣਦਾ ਸੀ। ਲਾਲ ਦਾੜ੍ਹੀ ਵਾਲੇ ਮਨੁੱਖ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਡਰਾਮਾ ਇੰਸਪੈਕਟਰ ਭਰਤੀ ਕੀਤਾ ਸੀ। ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰਦਾ ਸੀ। ਇਸ ਕਰਕੇ ਜਦੋਂ ਵੀ ਕਦੀ ਸਕੱਤਰੇਤ ਵਿਚ ਉਸ ਨੂੰ ਮਿਲਣ ਜਾਣਾ ਹੁੰਦਾ ਤਾਂ ਸਕਿਊਰਿਟੀ ਵਾਲਿਆਂ ਨੂੰ ਇੰਨਾ ਹੀ ਆਖਣਾ ਪੈਂਦਾ ਸੀ, ‘ਲਾਲ ਦਾੜ੍ਹੀ ਵਾਲੇ ਸਰਦਾਰ ਦੇ ਦਰਸ਼ਨ ਕਰਨੇ ਹਨ’ ਤਾਂ ਉਹ ਹੱਸ ਕੇ ਆਖਦੇ ‘ਜਾਓ’। ਉਸ ਲਾਲ ਦਾੜ੍ਹੀ ਵਾਲੇ ਇਨਸਾਨ ਦਾ ਨਾਂ ਸੀ ਸ. ਭਾਗ ਸਿੰਘ ਬਾਜਵਾ।’ ਲਾਲ ਦਾੜ੍ਹੀ ਵਾਲਾ ਮਨੁੱਖ ਪੰਜ ਵਜੇ ਸਕੱਤਰੇਤ ਤੋਂ ਪੈਦਲ ਤੁਰਦਾ ਸੀ ਤੇ ਸੈਕਟਰ 17 ਦੇ ਕੌਫੀ ਹਾਊਸ ਪਹੁੰਚ ਜਾਂਦਾ ਸੀ। ਉੱਥੇ ਉਸ ਦੇ ਸ਼ਰਧਾਲੂ ਤੇ ਉਡੀਕਵਾਨ ਬੈਠੇ ਹੁੰਦੇ ਸਨ। ਉੱਥੇ ਫਿਰ ਉਸਤਾਦ ਜੀ ਉਸਤਾਦ ਜੀ ਹੀ ਸੁਣਦੀ ਸੀ। ਇੱਥੇ ਉਹ ਇਕ ਕੱਪ ਕੌਫੀ ਪੀ ਕੇ ਸੈਕਟਰ 22 ਦੇ ਆਪਣੇ ਰੈਣ-ਬਸੇਰੇ ਵਿਚ ਆ ਜਾਂਦਾ ਸੀ। ਲਾਲ ਦਾੜ੍ਹੀ ਵਾਲੇ ਦੇ ਮਿੱਤਰ ਗੁਰਚਰਨ ਸਿੰਘ ਦੇਵ, ਸਿਰੀ ਰਾਮ ਅਰਸ਼ ਤੇ ਕੁਝ ਚੇਲੇ ਉਸਦੇ ਘਰ ਹੀ ਆ ਜਾਂਦੇ ਸਨ। ਲਾਲਾ ਦਾੜ੍ਹੀ ਵਾਲਾ ਮਨੁੱਖ ਕੰਜੂਸ ਬਿਲਕੁਲ ਨਹੀਂ ਸੀ। ਉਹ ਪਹਿਲਾਂ ਘਰ ਆਏ ਹਰ ਸ਼ਰਧਾਲੂ ਦਾ ਮੂੰਹ ਕੌੜਾ ਕਰਾਉਂਦਾ। ਫਿਰ ਸ਼ਰਧਾਲੂ ਉਸ ਕੋਲੋਂ ਸਸਤੀ ਦਾਰੂ ਲੈਣ ਦੀ ਚਿੱਟ ਲੈ ਕੇ ਠੇਕੇ ਜਾ ਵੜਦੇ। ਉਹ ਫਿਰ ਆ ਜਾਂਦੇ ਤੇ ਰਾਤ ਸੱਤ ਵਜੇ ਤੋਂ ਲੈ ਕੇ ਦਸ ਵਜੇ ਤਕ ਮਹਿਫ਼ਲ ਗਰਮ ਰਹਿੰਦੀ। ਪਹਿਲਾਂ ਚੇਲੇ ਤੁਰਦੇ, ਫਿਰ ਮਿੱਤਰ ਤੁਰਦੇ। ਫਿਰ ਘਰ ਵਾਲੇ ਸੁੱਖ ਦਾ ਸਾਹ ਲੈਂਦੇ। ਸਵੇਰੇ ਅਜੇ ਲਾਲ ਦਾੜ੍ਹੀ ਵਾਲੇ ਸੁੱਤੇ ਨਹੀਂ ਸੀ ਉੱਠਦੇ ਕਿ ਸਕੱਤਰੇਤ ਜਾਣ ਵਾਲੇ ਪਾਸ ਮੰਗਣ ਆ ਜਾਂਦੇ। ਜਿੰਨੇ ਚਿਰ ਨੂੰ ਉਹ ਆਪ ਸਕੱਤਰੇਤ ਆਪਣੇ ਦਫ਼ਤਰ ਪੁੱਜਦਾ, ਉਸ ਤੋਂ ਪਹਿਲਾਂ ਮਿਲਣ ਵਾਲੇ ਤੇ ਕੰਮ ਕਰਵਾਉਣ ਵਾਲੇ ਬੈਠੇ ਹੁੰਦੇ। ਲਾਲ ਦਾੜ੍ਹੀ ਵਾਲੇ ਮਨੁੱਖ ਨੂੰ ਚੰਡੀਗੜ੍ਹ ਦਾ ਹਰ ਰਿਕਸ਼ੇ ਵਾਲਾ, ਥ੍ਰੀਵ੍ਹੀਲਰ ਵਾਲਾ ਜਾਣਦਾ ਸੀ। ਉਸ ਦੇ 22 ਸੈਕਟਰ ਵਾਲੇ ਘਰ ਨੂੰ ਸਾਰੇ ਜਾਣਦੇ ਸਨ। ਭਾਗ ਸਿੰਘ ਲਾਲ ਦਾੜ੍ਹੀ, ਗੁਰਚਰਨ ਸਿੰਘ ਦੇਵ, ਸਿਰੀ ਰਾਮ ਅਰਸ਼ ਤੇ ਪ੍ਰੀਤਮ ਸਿੰਘ ਘੜੀ ਸਾਜ਼ ਸੈਕਟਰ 22 ਵਾਲਾ, ਜਿਸ ਦੀ ਦੁਕਾਨ ’ਤੇ ਬੈਠ ਕੇ ਸ਼ਿਵ ਕੁਮਾਰ ਬਟਾਲਵੀ ਆਪ ਸ਼ਰਾਬ ਪੀਂਦਾ ਸੀ, ਉਸ ’ਤੇ ਪ੍ਰੀਤਮ ਸਿੰਘ ਦੇ ਰੱਖੇ ਤੋਤੇ ਨੂੰ ਸ਼ਰਾਬ ਪਿਆਉਂਦੇ ਸਨ। ਫਿਰ ਉਸ ਤੋਤੇ ਨੂੰ ਪ੍ਰੀਤਮ ਸਿੰਘ ਦੇ ਉਲਟ ਗਾਲ੍ਹਾਂ ਵੀ ਸਿਖਾਉਂਦੇ। ਇਨ੍ਹਾਂ ਸਾਰਿਆਂ ਦੀ ਗੂੜ੍ਹੀ ਮਿੱਤਰਤਾ ਸੀ। ਕਦੀ-ਕਦੀ ਮਹੀਨੇ ’ਚ ਇਕ ਵਾਰ ਭਾਗ ਸਿੰਘ, ਗੁਰਚਰਨ ਸਿੰਘ ਦੇਵ, ਪ੍ਰੀਤਮ ਸਿੰਘ, ਸਿਰੀ ਰਾਮ ਅਰਸ਼ ਤੇ ਕਦੀ-ਕਦੀ ਹਰੀ ਸਿੰਘ ਮੂਮ ਜ਼ਿਲ੍ਹਾ ਬਰਨਾਲਾ ਤੋਂ ਆਉਂਦਾ ਸੀ। ਭਾਗ ਸਿੰਘ ਨੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ। ਖ਼ਾਸ ਕਰਕੇ ਨਾਟਕਾਂ ਰਾਹੀਂ ਪੰਜਾਬ ਸਰਕਾਰ ਦੇ ਕੰਮਾਂ ਨੂੰ ਬਹੁਤ ਪ੍ਰਚਾਰਿਆ ਜਾਂਦਾ ਸੀ। ਪੰਜਾਬ ਦੇ ਲੋਕ ਨਾਚਾਂ ਭੰਗੜਾ ਤੇ ਗਿੱਧੇ ਨੂੰ ਚੰਗੀ ਤਰ੍ਹਾਂ ਪ੍ਰਫੁੱਲਤ ਕੀਤਾ ਤੇ ਹਰ ਸਾਲ ਪੰਜਾਬ ਦੀ ਭੰਗੜਾ ਤੇ ਗਿੱਧਾ ਟੀਮ 26 ਜਨਵਰੀ ਤੇ 15 ਅਗਸਤ ਨੂੰ ਦਿੱਲੀ ਦੀਆਂ ਪਰੇਡਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮੁੜਦੀਆਂ ਸਨ। ਭਾਗ ਸਿੰਘ ਨੇ ਭੰਗੜੇ ਦੇ ਬਹੁਤ ਚੰਗੇ ਕਲਾਕਾਰ ਪੈਦਾ ਕੀਤੇ। ਜਿਨ੍ਹਾਂ ਕਲਾਕਾਰਾਂ ਨੇ ਦੂਸਰੇ ਸੂਬਿਆਂ ਵਿਚ ਵੀ ਪੰਜਾਬ ਦਾ ਨਾਂ ਰੌਸ਼ਨ ਕੀਤਾ। ਹੁਣ ਤਾਂ ਪੰਜਾਬ ਦਾ ਭੰਗੜਾ ਪਹਿਲਾਂ ਵਰਗਾ ਨਜ਼ਰ ਨਹੀਂ ਆਉਂਦਾ। ਲੋਕ ਗਾਇਕਾਂ ਵਿਚੋਂ ਗੁਰਮੀਤ ਬਾਵਾ ਤੋਂ ਲੈ ਕੇ ਗੁਰਦਾਸ ਮਾਨ ਤਕ ਸਭ ਭਾਗ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲੋਕ ਗਾਇਕਾਂ ਕੋਲੋਂ ਭਾਗ ਸਿੰਘ ਨੇ ਪੰਜਾਬ ਸਰਕਾਰ ਦੇ ਹੱਕ ਵਿਚ ਸੈਂਕੜੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਸਨ। ਲਾਲ ਦਾੜ੍ਹੀ ਵਾਲੇ ਦੇ ਇਸ ਸੰਸਾਰ ਤੋਂ ਤੁਰ ਜਾਣ ਪਿੱਛੋਂ ਬਹੁਤ ਸਾਰੇ ਕਲਾਕਾਰ ਵੀ ਚੱਲ ਵਸੇ ਹਨ। ਭਾਗ ਸਿੰਘ ਨੇ ਭੰਗੜੇ ਦੇ ਜਿੰਨੇ ਚੰਗੇ ਕਲਾਕਾਰ ਪੈਦਾ ਕੀਤੇ ਸਨ, ਓਨੇ ਕਿਸੇ ਹੋਰ ਨੇ ਨਹੀਂ। ਉਸ ਦੇ ਜਿਉਂਦੇ ਸਮੇਂ ਤਾਂ ਸਾਰੇ ਕਲਾਕਾਰ ਉਸਤੋਂ ਪ੍ਰੋਗਰਾਮ ਲੈਣ ਲਈ ਉਸਤਾਦ ਜੀ ਉਸਤਾਦ ਜੀ ਕਰਦੇ ਸਨ, ਪਰ ਭਾਗ ਸਿੰਘ ਦੇ ਤੁਰ ਜਾਣ ਪਿੱਛੋਂ ਉਹ ਉਸ ਵੱਲੋਂ ਪੰਜਾਬੀ ਸੱਭਿਆਚਾਰ ਵਿਚ ਪਾਏ ਯੋਗਦਾਨ ਨੂੰ ਵੀ ਭੁੱਲ ਗਏ। ਸੰਪਰਕ: 98767-41231

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All