ਲਖਨਊ ਅਦਾਲਤੀ ਕੰਪਲੈਕਸ ’ਚ ਧਮਾਕਾ, 3 ਵਕੀਲ ਜ਼ਖ਼ਮੀ

ਦੇਸੀ ਬੰਬ ਧਮਾਕੇ ਮਗਰੋਂ ਸੰਜੀਵ ਲੋਧੀ ਅਤੇ ਹੋਰ ਵਕੀਲ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪੀਟੀਆਈ

ਲਖਨਊ, 13 ਫਰਵਰੀ ਇਥੋਂ ਦੇ ਅਦਾਲਤ ਪਰਿਸਰ ’ਚ ਇਕ ਵਕੀਲ ਦੇ ਚੈਂਬਰ ਬਾਹਰ ਅੱਜ ਧਮਾਕਾ ਹੋਇਆ ਜਿਸ ਕਾਰਨ ਤਿੰਨ ਵਕੀਲ ਜ਼ਖ਼ਮੀ ਹੋ ਗਏ। ਲਖਨਊ ਬਾਰ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਕੁਮਾਰ ਲੋਧੀ ਨੇ ਦਾਅਵਾ ਕੀਤਾ ਕਿ ਹਮਲਾ ਉਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਕਿਉਂਕਿ ਉਹ ਕੁਝ ਜੁਡੀਸ਼ਲ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕਰਦਾ ਆ ਰਿਹਾ ਹੈ। ਲੋਧੀ ਨੇ ਕਿਹਾ ਕਿ ਕਰੀਬ 10 ਵਿਅਕਤੀਆਂ ਨੇ ਉਸ ਦੇ ਚੈਂਬਰ ਬਾਹਰ ਦੇਸੀ ਬੰਬ ਸੁੱਟਿਆ ਜਿਸ ’ਚ ਉਹ ਖੁਦ ਅਤੇ ਦੋ ਹੋਰ ਵਕੀਲ ਜ਼ਖ਼ਮੀ ਹੋ ਗਏ। ਉਧਰ ਪੁਲੀਸ ਨੇ ਕਿਹਾ ਹੈ ਕਿ ਦੋ ਗੁੱਟਾਂ ਵਿਚਕਾਰ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਉਂਜ ਪੁਲੀਸ ਨੇ ਮੌਕੇ ਤੋਂ ਦੋ ਦੇਸੀ ਬੰਬ ਬਰਾਮਦ ਕੀਤੇ ਹਨ ਪਰ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਧਮਾਕਾ ਹੁੰਦਾ ਨਹੀਂ ਦੇਖਿਆ ਜਾਂ ਉਸ ਦੀ ਆਵਾਜ਼ ਸੁਣੀ ਹੈ। ਜੁਆਇੰਟ ਪੁਲੀਸ ਕਮਿਸ਼ਨਰ ਨਵੀਨ ਅਰੋੜਾ ਨੇ ਕਿਹਾ ਕਿ ਲੋਧੀ ਨੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਤੂ ਯਾਦਵ ਅਤੇ ਤਿੰਨ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ‘ਸੁਤਲੀ ਬੰਬਾਂ’ ਨਾਲ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਧੀ ਫੱਟੜ ਨਹੀਂ ਹੋਏ ਹਨ। ਧਮਾਕੇ ਮਗਰੋਂ ਬੰਬ ਨਕਾਰਾ ਕਰਨ ਵਾਲਾ ਅਤੇ ਕੁੱਤਿਆਂ ਦਾ ਦਸਤਾ ਮੌਕੇ ’ਤੇ ਪੁੱਜਿਆ। ਬਾਰ ਐਸੋਸੀਏਸ਼ਨ ਦੇ ਸਾਬਕਾ ਅਹੁਦੇਦਾਰ ਜੇ ਪੀ ਸਿੰਘ ਨੇ ਕਿਹਾ ਜਥੇਬੰਦੀ ਦੀ ਤੁਰੰਤ ਬੈਠਕ ਹੋਈ ਪਰ ਵਿਰੋਧੀ ਗੁੱਟ ਉਥੇ ਵੀ ਭਿੜ ਪਈ। ਸੀਨੀਅਰ ਵਕੀਲਾਂ ਨੇ ਦਖ਼ਲ ਦੇ ਕੇ ਹਾਲਾਤ ’ਤੇ ਕਾਬੂ ਪਾਇਆ। ਧਮਾਕੇ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਵਕੀਲ ਇਕੱਠੇ ਹੋ ਗਏ ਅਦਾਲਤ ਪਰਿਸਰ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬਾਹਰ ਆਵਾਜਾਈ ਠੱਪ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਕਿਹਾ। ਉਧਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਤੇ ਅਪਰਾਧੀਆਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਲਖਨਊ ’ਚ ਵਕੀਲਾਂ ’ਤੇ ਬੰਬਾਂ ਨਾਲ ਹਮਲੇ ਹੋ ਰਹੇ ਹਨ ਅਤੇ ਸੂਬੇ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਕੀਲਾਂ ਨੇ ਆਪਣੇ ’ਤੇ ਹੋਏ ਹਮਲਿਆਂ ਦੇ ਵਿਰੋਧ ’ਚ ਕੰਮ ਠੱਪ ਕੀਤਾ ਸੀ। ਉੱਤਰ ਪ੍ਰਦੇਸ਼ ਦੀ ਬਾਰ ਕਾਊਂਸਿਲ ਨੇ ਬਾਰ ਐਸੋਸੀਏਸ਼ਨਾਂ ਨੂੰ ਕੰਮ ਠੱਪ ਕਰਕੇ ਵਕੀਲਾਂ ਦੀ ਸੁਰੱਖਿਆ ਲਈ ਬਿਲ ਪਾਸ ਕਰਾਉਣ ਵਾਸਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਕਿਹਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All