ਰੇਲ ਮੰਤਰੀ ਵੱਲੋਂ ਰੇਲਵੇ ’ਚ ਪ੍ਰਾਈਵੇਟ ਭਾਈਵਾਲੀ ਦੀ ਵਕਾਲਤ

ਇੰਦੌਰ, 12 ਜਨਵਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੱਜ ਮਰਹੂਮ ਅਦਾਕਾਰਾ ਅਸ਼ੋਕ ਕੁਮਾਰ ਵੱਲੋਂ 1968 ’ਚ ਰਿਸ਼ੀਕੇਸ਼ ਮੁਖਰਜੀ ਵੱਲੋਂ ਬਣਾਈ ਗਈ ਫਿਲਮ ‘ਆਸ਼ੀਰਵਾਦ’ ਵਿੱਚ ਗਾਏ ਗੀਤ ‘ਰੇਲਗਾੜੀ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪ੍ਰਾਈਵੇਟ ਖੇਤਰ ਦੇ ਸਹਿਯੋਗ ਨਾਲ ਰੇਲਵੇ ਦਾ ਸੁਧਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਰੇਲਵੇ ਦੇ ਨਿੱਜੀਕਰਨ ਸਬੰਧੀ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਕਿਹਾ ਕਿ ਰੇਲਵੇ ਦੇ ਵਿਕਾਸ ਲਈ ਜਨਤਕ-ਪ੍ਰਾਈਵੇਟ ਭਾਈਵਾਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੁਝ ਰੇਲ ਗੱਡੀਆਂ ਅਸ਼ੋਕ ਕੁਮਾਰ ਦੇ ਗੀਤ ‘ਰੇਲਗਾੜੀ’ ਦੀ ਤਰ੍ਹਾਂ ਬਹੁਤ ਹੌਲੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਹੌਲੀ ਗੱਡੀਆਂ ਦਾ ਯੁੱਗ ਖਤਮ ਕਰਨਾ ਚਾਹੁੰਦੇ ਹਾਂ ਤੇ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਤੇ ਬਿਜਲਈ ਰੇਲ ਗੱਡੀਆਂ ਚਲਾਉਣਾ ਚਾਹੁੰਦੇ ਹਾਂ ਜਿਵੇਂ ਮੁੰਬਈ ਦੇ ਉੱਪ ਨਗਰੀ ਇਲਾਕਿਆਂ ’ਚ ਚੱਲਦੀਆਂ ਹਨ।’ ਰੇਲਵੇ ’ਚ ਨਿੱਜੀ ਭਾਈਵਾਲੀ ਦੀ ਸ਼ਮੂਲੀਅਤ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਆਮ ਲੋਕ ਇਸ ਯੋਜਨਾ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਉਹ ਇਸ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ 12 ਸਾਲਾਂ ਅੰਦਰ ਰੇਲਵੇ ’ਚ 50 ਲੱਖ ਕਰੋੜ ਰੁਪਏ ਦਾ ਨਿਵੇਸ਼ ਚਾਹੁੰਦੇ ਹਨ ਤਾਂ ਜੋ ਮੁਸਾਫ਼ਰਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ। -ਪੀਟੀਆਈ

ਕੇਰਲ ਸਰਕਾਰ ਤੋਂ ਸਹਿਯੋਗ ਨਾ ਮਿਲਣ ਕਾਰਨ ਸ਼ਬਰੀਮਾਲਾ ਰੇਲ ਲਿੰਕ ’ਚ ਦੇਰੀ ਨਵੀਂ ਦਿੱਲੀ: ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਕੇਰਲ ਸਰਕਾਰ ਤੋਂ ਸਹਿਯੋਗ ਨਾ ਮਿਲਣ ਕਾਰਨ ਸ਼ਬਰੀਮਾਲਾ ਰੇਲ ਨੈੱਟਵਰਕ ’ਚ ਦੇਰੀ ਹੋਈ ਹੈ ਤੇ ਇਸ ਦੇਰੀ ਕਾਰਨ ਇਸ ਪ੍ਰਾਜੈਕਟ ਦਾ ਖਰਚਾ 512 ਫੀਸਦ ਵੱਧ ਗਿਆ ਹੈ। ਇਸ ਸਮੇਂ ਸ਼ਬਰੀਮਾਲਾ ਨੂੰ ਕੋਈ ਸਿੱਧੀ ਰੇਲ ਸੇਵਾ ਨਹੀਂ ਹੈ। ਇੱਥੋਂ ਸਭ ਤੋਂ ਨੇੜਲੇ ਰੇਲਵੇ ਸਟੇਸ਼ਨ ਕੋਟਿਆਮ, ਤਿਰੂਵੱਲਾ ਤੇ ਚੇਂਗਾਨੁਰ ਹਨ ਜੋ 90 ਕਿਲੋਮੀਟਰ ਦੂਰ ਹਨ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All