ਰੇਲਵੇ ਵੱਲੋਂ ਦਿਹਾੜੀਦਾਰ ਅਮਲੇ ਨੂੰ ਅਦਾਇਗੀ ਦਾ ਫ਼ੈਸਲਾ

ਨਵੀਂ ਦਿੱਲੀ, 24 ਮਾਰਚ ਰੇਲਵੇ ਨੇ ਅੱਜ ਕਿਹਾ ਕਿ ਕਰੋਨਵਾਇਰਸ ਕਾਰਨ ਮੁਸਾਫਿਰ ਗੱਡੀਆਂ ਬੰਦ ਕਰਨ ਦੇ ਅਰਸੇ ਦੌਰਾਨ ਵੀ ਠੇਕੇ ਅਤੇ ਬਾਹਰੀ ਸਰੋਤਾਂ ਰਾਹੀਂ ਭਰਤੀ ਰੇਲਵੇ ਸਟਾਫ ਨੂੰ ਅਦਾਇਗੀ ਕੀਤੀ ਜਾਵੇਗੀ। ਰੇਲਵੇ ਬੋਰਡ ਵੱਲੋਂ ਉਪਰੋਕਤ ਫ਼ੈਸਲੇ ਸਬੰਧੀ ਮੁਲਾਜ਼ਮਾਂ ਨੂੰ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਕਿ ਕੋਵਿਡ-19 ਕਾਰਨ ਭਾਰਤ ਵਿੱਚ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪਹਿਲਾਂ ਹੀ 31 ਮਾਰਚ ਤੱਕ ਮੁਸਾਫਿਰ ਗੱਡੀਆਂ ਬੰਦ ਕਰਨ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ। ਰੇਲਵੇ ਵੱਲੋਂ ਕਿਹਾ ਗਿਆ ਕਿ ਸਫ਼ਾਈ, ਪੈਂਟਰੀ ਕਾਰ ਅਤੇ ਵਪਾਰਕ ਕੰਮਾਂ ਵਿੱਚ ਲੱਗੇ ਹੋਇਆ ਅਮਲਾ ਵੱਖ-ਵੱਖ ਥਾਈਂ ਫਸਿਆ ਹੋਇਆ ਜਿੱਥੇ ਉਨ੍ਹਾਂ ਦਾ ਰਹਿਣਾ ਲਾਜ਼ਮੀ ਹੈ ਜਦਕਿ ਹੋਰਾਂ ਨੂੰ ਥੋੜ੍ਹੇ ਸਮੇਂ ਦੇ ਨੋਟਿਸ ਅੰਦਰ ਹਾਜ਼ਰੀ ਦੇਣੀ ਪੈ ਰਹੀ ਹੈ। ਵਰਕਰਾਂ ਨੂੰ ਆ ਰਹੀਆਂ ਔਕੜਾਂ ਕਾਰਨ ਰੇਲਵੇ ਨੇ ਫ਼ੈਸਲਾ ਕੀਤਾ ਹੈ ਕਿ ਸੇਵਾਵਾਂ ਦੀ ਮੁਅੱਤਲੀ ਦੇ ਸਮੇਂ ਤੱਕ ਉਨ੍ਹਾਂ ਦੀ ਡਿਊਟੀ ਦੇ ਹਿਸਾਬ ਨਾਲ (ਉੱਕਾ-ਪੁੱਕਾ ਆਧਾਰ ’ਤੇ) ਬਣਦੀ ਅਦਾਇਗੀ ਕੀਤੀ ਜਾਵੇ। ਰੇਲਵੇ ਵਿੱਚ 13 ਲੱਖ ਪੱਕੇ ਮੁਲਾਜ਼ਮ ਜਦਕਿ 4.5 ਲੱਖ ਠੇਕੇ ਅਤੇ ਬਾਹਰੀ ਸਰੋਤਾਂ ਰਾਹੀਂ ਤਾਇਨਾਤ ਅਮਲੇ ਦੇ ਮੈਂਬਰ ਹਨ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All