ਰਾਹੋਂ ਕੁਰਾਹੇ ਪਈਆਂ ਵਿਦਿਆਰਥੀ ਚੋਣਾਂ

ਸੁਰਿੰਦਰਪਾਲ ਸਿੰਘ ਬੱਲੂਆਣਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਚੋਣਾਂ ਦੀਆਂ ਤਿਆਰੀਆਂ ਦਾ ਦ੍ਰਿਸ਼।

ਲੋਕਤੰਤਰੀ ਦੇਸ਼ਾਂ ਵਿੱਚ ਲੋਕਾਂ ਨੂੰ ਆਪਣੇ ਲੀਡਰ ਦੀ ਆਪ ਚੋਣ ਦਾ ਅਧਿਕਾਰ ਹੁੰਦਾ ਹੈ। ਭਾਰਤ ਵੀ ਇੱਕ ਵੱਡਾ ਲੋਕਤੰਤਰੀ ਦੇਸ਼ ਹੈ, ਜਿਸ ਵਿੱਚ ਲੋਕ ਆਪਣੀ ਮੱਤ ਰੂਪੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਹਰ ਪੰਜ ਸਾਲਾਂ ਬਾਅਦ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਆਪਣੇ ਨੁਮਾਇੰਦੇ ਚੁਣਦੇ ਹਨ। ਇਸੇ ਤਰਜ਼ ਉੱਪਰ ਹੀ ਕਾਲਜਾਂ-ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਲੀਡਰਸ਼ਿਪ ਚੁਣਨ ਲਈ ਚੋਣਾਂ ਹੁੰਦੀਆਂ ਹਨ। ਜਦੋਂ ਅੱਜ ਵਿਦਿਆਰਥੀ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਇਹ ਚੋਣਾਂ ਵੀ ਆਮ ਚੋਣਾਂ ਵਾਂਗ ਸਿਆਸਤ ਤੇ ਨਸ਼ੇ ਦੀ ਭੇਟ ਚੜ੍ਹ ਗਈਆਂ ਦਿਖਾਈ ਦਿੰਦੀਆਂ ਹਨ। ਜਦੋਂ ਪਿਛਲੇ ਦਹਾਕਿਆਂ ਵਿੱਚ ਵਿਦਿਆਰਥੀ ਚੋਣਾਂ ‘ਤੇ ਨਿਗਾਹ ਮਾਰਦੇ ਹਾਂ, ਉਨ੍ਹਾਂ ਚੋਣਾਂ ਵਿੱਚੋਂ ਜਿੱਤ ਕੇ ਆਏ ਪ੍ਰਧਾਨ ਤੇ ਆਗੂ ਚੰਗੀ ਰਾਜਨੀਤੀ ਕਰਨ ਵਿੱਚ ਵੀ ਕਾਮਯਾਬ ਰਹੇ ਹਨ, ਪਰ ਹੁਣ ਐਸਾ ਮਾਹੌਲ ਬਦਲਿਆ ਕਿ ਵਿਦਿਆਰਥੀ ਚੋਣਾਂ ਬੇਮਤਲਬੀ ਜੰਗ ਦਾ ਮੈਦਾਨ ਬਣ ਗਈਆਂ ਹਨ। ਚੋਣਾਂ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਜੋ ਵੀ ਵਿਦਿਆਰਥੀ ਚੋਣ ਜਿੱਤ ਕੇ ਪ੍ਰਧਾਨ ਬਣੇ, ਉਹ ਵਿਦਿਆਰਥੀਆਂ ਫੀਸਾਂ ਦੀ ਸਮੱਸਿਆ, ਕਾਲਜ- ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਦੀਆਂ ਮਨਮਰਜ਼ੀਆਂ ਵਿਰੁੱਧ ਵਿਦਿਆਰਥੀਆਂ ਦੇ ਪੱਖ ਵਿੱਚ ਖੜ੍ਹਨ ਆਦਿ ਜਿਹੇ ਮੁੱਦਿਆਂ ’ਤੇ ਕੰਮ ਕਰੇ, ਪਰ ਅੱਜ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ। ਹੁਣ ਪੰਜਾਬ ਵਿਚਲੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਹੁੰਦੀਆਂ ਵਿਦਿਆਰਥੀਆਂ ਚੋਣਾਂ ਵਿੱਚ ਚੋਣ ਪ੍ਰਚਾਰ ਮੌਕੇ ਵਿਦਿਆਰਥੀਆਂ ਨੂੰ ਨਸ਼ੇ ਪੇਸ਼ ਕੀਤੇ ਜਾਂਦੇ ਹਨ। ਵਿਦਿਆਰਥੀਆਂ ਲਈ ਡਿਸਕੋ ਕਲੱਬਾਂ ਵਿੱਚ ਸ਼ਰਾਬ ਸਮੇਤ ਹੋਰ ਨਸ਼ੇ ਵਾਲੀਆਂ ਪਾਰਟੀਆਂ ਰੱਖੀਆਂ ਜਾਂਦੀਆਂ ਹਨ। ਇਹ ਚੋਣਾਂ ਅੱਜ-ਕੱਲ੍ਹ ਲੱਖਾਂ ਰੁਪਏ ਦੀ ਖੇਡ ਬਣ ਚੁੱਕੀਆਂ ਹਨ। ਇਨ੍ਹਾਂ ਕਰਕੇ ਕਈ ਨੌਜਵਾਨ ਨਸ਼ਿਆਂ ਸਮੇਤ ਅੱਯਾਸ਼ੀ ਤੇ ਹੋਰ ਗ਼ਲਤ ਕੰਮਾਂ ਦੇ ਰਾਹ ਤੁਰਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਚੋਣਾਂ ਕਰ ਕੇ ਬਣੀਆਂ ਧੜੇਬਾਜ਼ੀਆਂ ਅਗਾਂਹ ਦੁਸ਼ਮਣੀਆਂ ਵਿਚ ਬਦਲ ਜਾਂਦੀਆਂ ਹਨ ਤੇ ਅਕਸਰ ਵਿਦਿਆਰਥੀਆਂ ਦੇ ਵੱਖ-ਵੱਖ ਧੜਿਆਂ ਦਰਮਿਆਨ ਲੜਾਈਆਂ ਤੇ ਖ਼ੂਨੀ ਟਕਰਾਅ ਹੋਣ ਤੱਕ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਅਕਸਰ ਕਾਲਜਾਂ-ਯੂਨੀਵਰਸਿਟੀਆਂ ਵਿਚ ਬਹੁਤੀਆਂ ਵਿਦਿਆਰਥੀ ਜਥੇਬੰਦੀਆਂ ਦੀ ਪਿੱਠ ‘ਤੇ ਰਾਜਨੀਤਕ ਪਾਰਟੀਆਂ ਖੜ੍ਹੀਆਂ ਹੋ ਜਾਂਦੀਆਂ ਹਨ ਜਾਂ ਵਿਦਿਆਰਥੀ ਜਥੇਬੰਦੀਆਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੰਗ ਹੁੰਦੀਆਂ ਹਨ। ਇਸ ਕਰ ਕੇ ਕਾਲਜਾਂ ਵਿੱਚ ਗੁੰਡਾਗਰਦੀ ਹੁੰਦੀ ਹੈ ਤੇ ਕਈ ਵਿਦਿਆਰਥੀਆਂ ਨੂੰ ਆਪਣੇ ਪੱਖ ਵਿੱਚ ਵੋਟਾਂ ਪਾਉਣ ਲਈ ਦਬਾਅ ਪਾਇਆ ਜਾਂਦਾ ਹੈ। ਇਨ੍ਹਾਂ ਚੋਣਾਂ ਵਿੱਚ ਰਾਜਨੀਤਿਕ ਲੀਡਰਾਂ ਦੀ ਹੱਦੋਂ ਵੱਧ ਦਖ਼ਲਅੰਦਾਜ਼ੀ ਵਿੱਦਿਅਕ ਅਦਾਰਿਆਂ ਦਾ ਮਾਹੌਲ ਖਰਾਬ ਕਰਦੀ ਹੈ, ਜਿਸ ਕਾਰਨ ਪੜ੍ਹਨ-ਲਿਖਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਦਾਰਿਆਂ ਦੇ ਪ੍ਰਬੰਧਕ ਨਾ ਖ਼ੁਦ ਇਨ੍ਹਾਂ ਚੋਣਾਂ ਲਈ ਚੰਗੇ ਨਿਯਮ ਬਣਾਉਂਂਦੇ ਨਾ ਹੀ ਇਸ ਸਬੰਧੀ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਅਮਲ ਯਕੀਨੀ ਬਣਾਇਆ ਜਾਂਦਾ ਹੈ।

ਸੰਪਰਕ: 85560-22530

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All