ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ

ਨਵੀਂ ਦਿੱਲੀ, 1 ਜੂਨ ਘਰੇਲੂ ਰਸੋਈ ਗੈਸ ਦਾ ਗੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸੋਮਵਾਰ ਨੂੰ 11.5 ਰੁਪਏ ਵਧ ਗਈ। ਹਵਾਈ ਜਹਾਜ਼ ਦਾ ਤੇਲ ਵੀ 56.6 ਫੀਸਦੀ ਮਹਿੰਗਾ ਹੋ ਗਿਆ। ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਹੁਣ 593 ਰੁਪਏ ਹੋ ਗਈ ਹੈ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਲਗਾਤਾਰ ਤਿੰਨ ਮਹੀਨੇ ਘਟਣ ਤੋਂ ਬਾਅਦ, ਇਹ ਵਾਧਾ ਕੀਤਾ ਗਿਆ ਹੈ। ਉੱਧਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਮੁਲਕ ਵਿੱਚ 16 ਮਾਰਚ ਤੋਂ ਸਥਿਰ ਹੈ, ਜਦੋਂ ਕਿ ਇਨ੍ਹਾਂ ਦੀ ਕੀਮਤ ਰੋਜ਼ਾਨਾ ਬਦਲਦੀ ਰਹਿੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All