ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ

ਲਖਨਊ, 31 ਮਈ ਯੂਪੀ ਵਿੱਚ ਮਗਨਰੇਗਾ ਤਹਿਤ 19 ਨਦੀਆਂ ਨੂੰ ਨਵਿਆਉਣ ਦਾ ਕੰਮ ਕੀਤਾ ਜਾਵੇਗਾ। ਯੂਪੀ ਦੇ ਪੇਂਡੂ ਵਿਕਾਸ ਮੰਤਰੀ ਰਾਜੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਕੰਮ ਦੇ ਕੇ ਇਨ੍ਹਾਂ ਨਦੀਆਂ ਨੂੰ ਨਵਿਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਮੇ ਗਾਰ ਕੱਢਕੇ ਤੇ ਚੈੱਕ ਡੈਮਾਂ ਦੀ ਸਫ਼ਾਈ ਕਰਕੇ ਨਦੀਆਂ ਨੂੰ ਨਵੀਂ ਜ਼ਿੰਦਗੀ ਦੇਣਗੇ। ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਜਿਨ੍ਹਾਂ ਨਦੀਆਂ ਦੀ ਸਾਫ਼ ਸਫ਼ਾਈ ਕੀਤੀ ਜਾਵੇਗੀ ਉਨ੍ਹਾਂ ’ਚ ਸਾਈ, ਪਾਂਡੂ, ਮੰਦਾਕਿਨੀ, ਤੇਧੀ, ਮਨੋਰਮਾ, ਵਰੁਣ, ਅਰੇਲ, ਮੋਰਾਓ, ਤਮਸ, ਨਾਦ, ਕਰਨਾਵਤੀ, ਬਾਨ, ਸੋਨ ਕਾਲੀ, ਦਾਧੀ, ਇਸ਼ਾਨ, ਬੁੱਢੀ ਗੰਗਾ ਤੇ ਗੋਮਤੀ ਆਦਿ ਸ਼ਾਮਲ ਹਨ। ਇਸ ਸਾਰੀਆਂ ਛੋਟੀਆਂ ਨਦੀਆਂ ਹਨ। ਸਾਫ਼ ਸਫ਼ਾਈ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਇਨ੍ਹਾਂ ’ਚੋਂ ਕਈ ਨਦੀਆਂ ਖਤਮ ਹੋਣ ਨੇੜੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All