ਮੰਧਾਨਾ ਬੱਲੇਬਾਜ਼ੀ ਵਿੱਚ ਚੌਥੇ ਨੰਬਰ ’ਤੇ ਪੁੱਜੀ

ਦੁਬਈ, 14 ਫਰਵਰੀ ਭਾਰਤੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅੱਜ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਦਰਜਾਬੰਦੀ ਵਿੱਚ ਤਿੰਨ ਦਰਜਿਆਂ ਦੇ ਫ਼ਾਇਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਈ, ਜਦਕਿ ਜੇਮੀਮ੍ਹਾ ਰੌਡਰਿਗਜ਼ ਸੱਤਵੇਂ ਨੰਬਰ ’ਤੇ ਖਿਸਕ ਗਈ। ਹਰਮਨਪ੍ਰੀਤ ਕੌਰ ਬੱਲੇਬਾਜ਼ਾਂ ਦੀ ਸੂਚੀ ਵਿੱਚ ਨੌਵੇਂ ਸਥਾਨ ’ਤੇ ਬਰਕਰਾਰ ਹੈ। ਗੇਂਦਬਾਜ਼ਾਂ ਦੀ ਸੂਚੀ ਵਿੱਚ ਪੂਨਮ ਯਾਦਵ ਛੇ ਦਰਜੇ ਖਿਸਕ ਕੇ ਚੋਟੀ ਦੇ ਦਸ ’ਚੋਂ ਬਾਹਰ ਹੋ ਗਈ ਅਤੇ ਹੁਣ 12ਵੇਂ ਨੰਬਰ ’ਤੇ ਹੈ। ਆਈਸੀਸੀ ਨੇ ਬਿਆਨ ਵਿੱਚ ਕਿਹਾ ਕਿ ਨਿਊਜ਼ੀਲੈਂਡ ਦੀ ਤੀਜੇ ਨੰਬਰ ਦੀ ਖਿਡਾਰਨ ਸੂਜ਼ੀ ਬੇਟਸ ਨੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਉਸ ਦੀ ਸਾਥੀ ਅਤੇ ਕਪਤਾਨ ਸੋਫ਼ੀ ਦੇਵਿਨੇ ਚਾਰ ਦਰਜੇ ਦੀ ਛਾਲ ਮਾਰ ਕੇ ਦੂਜੇ ਨੰਬਰ ’ਤੇ ਪਹੁੰਚ ਗਈ। ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਬੈੱਥ ਮੂਨੇ ਅਤੇ ਮੰਧਾਨਾ ਨੇ ਜਿੱਥੇ ਦਰਜਾਬੰਦੀ ਵਿੱਚ ਉਪਰ ਵੱਲ ਕਦਮ ਵਧਾਇਆ, ਉਥੇ ਮੈੱਗ ਲੈਨਿੰਗ ਨੂੰ ਤਿੰਨ ਦਰਜਿਆਂ ਦਾ ਨੁਕਸਾਨ ਹੋਇਆ। ਹਾਲਾਂਕਿ ਉਸ ਨੇ ਸਿਖਰਲੇ ਪੰਜ ਵਿੱਚ ਥਾਂ ਬਣਾਈ ਹੋਈ ਹੈ। ਗੇਂਦਬਾਜ਼ਾਂ ਵਿੱਚ ਐਲਿਸ ਪੈਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਚਾਰ ਦਰਜੇ ਦੀ ਛਾਲ ਮਾਰ ਕੇ ਚੋਟੀ ਦੇ ਦਸ ਵਿੱਚ ਥਾਂ ਬਣਾਉਣ ’ਚ ਸਫਲ ਰਹੀ। ਉਹ ਸੱਤਵੇਂ ਨੰਬਰ ’ਤੇ ਪਹੁੰਚ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਰਕਮ ਜਾਰੀ ਨਹੀਂ ਕੀਤੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਸ਼ਹਿਰ

View All