ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ

ਨਵੀਂ ਦਿੱਲੀ, 17 ਅਕਤੂਬਰ ਸੀਪੀਆਈ (ਐੱਮ) ਨੇ ਅੱਜ ਕਿਹਾ ਕਿ ਸਰਕਾਰ ਵਲੋਂ ਦੇਸ਼ ਦੀ ਵਿਗੜੀ ਆਰਥਿਕ ਦਸ਼ਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਤੇ ‘ਵਿਦੇਸ਼ੀਆਂ’ ਦੇ ਮੁੱਦੇ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਆਪਣੇ ਰਸਾਲੇ ‘ਪੀਪਲਜ਼ ਡੈਮੋਕਰੇਸੀ’ ਦੇ ਤਾਜ਼ਾ ਅੰਕ ਵਿੱਚ ਪਾਰਟੀ ਨੇ ਸਰਕਾਰ ਨੂੰ ‘ਹਿੰਦੂਤਵ ਰਾਜ਼’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਵਲੋਂ ਫਿਰਕੂ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਪੀਆਈ (ਐੱਮ) ਨੇ ਕਿਹਾ, ‘‘ਜਦੋਂ ਮੁਲਕ ਦੀ ਅਰਥਵਿਵਸਥਾ ਮੰਦੀ ਦਾ ਸ਼ਿਕਾਰ ਹੈ, ਨੌਕਰੀਆਂ ਘਟ ਰਹੀਆਂ ਹਨ, ਲੋਕਾਂ ਦੀ ਵੱਡੇ ਪੱਧਰ ’ਤੇ ਖ਼ਰੀਦ ਸਮਰੱਥਾ ਘਟ ਰਹੀ ਹੈ, ਉਸ ਵੇਲੇ ਹਿੰਦੂਤਵ ਸ਼ਾਸਕਾਂ ਨੂੰ ਅੰਦਰੂਨੀ ਦੁਸ਼ਮਣਾਂ ਨੂੰ ਲੱਭਣ ਦੀ ਲੋੜ ਹੈ।’’ ਇਸ ਸੰਪਾਦਕੀ ਲੇਖ ਵਿੱਚ ਦੋਸ਼ ਲਾਇਆ ਗਿਆ ਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਐੱਨਆਰਸੀ ਪ੍ਰਕਿਰਿਆ ਨਾਲ ਬੰਗਲਾਦੇਸ਼ ਦੇ ‘ਮੁਸਲਮਾਨ ਘੁਸਪੈਠੀਆਂ’ ਨੂੰ ਦੇਸ਼ ’ਚੋਂ ਕੱਢਿਆ ਜਾਵੇਗੀ, ਨਾਲ ਹੀ ਨਾਗਰਕਿਤਾ ਐਕਟ ਵਿੱਚ ਸੋਧ ਕਰਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਹਿੰਦੂ ਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।’’ ਇਸ ਲੇਖ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਸਰਕਾਰ ਵਲੋਂ ਕੌਮੀ ਸੁਰੱਖਿਆ ਦੀ ਆੜ ਹੇਠ ਇੱਕ ਤੋਂ ਬਾਅਦ ਇੱਕ ਵੰਡ-ਪਾਊ ਮੁੱਦੇ ਚੁੱਕੇ ਜਾ ਰਹੇ ਹਨ। ਪਾਰਟੀ ਨੇ ਅੱਗੇ ਕਿਹਾ, ‘‘ਇਸ ਨਾਲ ਦੋ ਮਸਲੇ ਹੱਲ ਹੁੰਦੇ ਹਨ- ਇੱਕ ਤਾਂ ਦੇਸ਼ ਵਿੱਚ ਅਸੁੱਰਖਿਆ ਤੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਦੂਜਾ ਲੋਕਾਂ ਦਾ ਧਿਆਨ ਲਗਾਤਾਰ ਵਿਗੜ ਰਹੇ ਆਰਥਿਕ ਹਾਲਾਤ ਅਤੇ ਮੁਸ਼ਕਲਾਂ ਤੋਂ ਹਟਦਾ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All