ਮੋਹਨ ਬਾਗਾਨ ਨੇ ਪੰਜਾਬ ਐਫਸੀ ਦੀਆਂ ਆਸਾਂ ’ਤੇ ਫੇਰਿਆ ਪਾਣੀ

ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ’ਚ ਮੋਹਨ ਬਾਗਾਨ ਤੇ ਪੰਜਾਬ ਐੱਫਸੀ ਵਿਚਾਲੇ ਖੇਡੇ ਗਏ ਮੈਚ ਦੀ ਝਲਕ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ ਲੁਧਿਆਣਾ, 14 ਜਨਵਰੀ ਫੁੱਟਬਾਲ ਹੀਰੋ ਆਈ-ਲੀਗ ਤਹਿਤ ਗੁਰੂ ਨਾਨਕ ਸਟੇਡੀਅਮ ਵਿੱਚ ਮੋਹਨ ਬਾਗਾਨ ਅਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ਵਿੱਚ ਉਮੀਦ ਮੁਤਾਬਕ ਦੋਵੇਂ ਹੀ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਮੋਹਨ ਬਾਗਾਨ ਨੂੰ ਚਿੰਤਾ ਵਿੱਚ ਪਾਈ ਰੱਖਿਆ। ਪਹਿਲੇ ਹਾਫ ਦੇ 20ਵੇਂ ਮਿੰਟ ਵਿੱਚ ਹੀ ਪੰਜਾਬ ਦੇ ਸਟਾਰ ਖਿਡਾਰੀ ਡੀਕਾ ਨੇ ਖੂਬਸੂਰਤ ਗੋਲ ਰਾਹੀਂ ਆਪਣੀ ਟੀਮ ਨੂੰ ਇੱਕ ਗੋਲ ਦੀ ਬੜ੍ਹਤ ਦਿਵਾ ਦਿੱਤੀ। ਇਸਤੋਂ ਬਾਅਦ ਵੀ ਮੋਹਨ ਬਾਗਾਨ ਦੇ ਮੁਕਾਬਲੇ ਪੰਜਾਬ ਦੀ ਟੀਮ ਨੇ ਗੋਲ ਕਰਨ ਦੇ ਜ਼ਿਆਦਾ ਵਧੀਆ ਮੂਵ ਬਣਾਏ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਪਹਿਲੇ ਹਾਫ ਦੇ ਅਖੀਰ ਤੱਕ ਪੰਜਾਬ ਦੀ ਟੀਮ 1-0 ਨਾਲ ਅੱਗੇ ਰਹੀ। ਦੂਜੇ ਹਾਫ ਦੇ ਸ਼ੁਰੂ ਹੁੰਦਿਆਂ ਹੀ ਦੋਵੇਂ ਟੀਮਾਂ ਵੱਲੋਂ ਫਿਰ ਤੋਂ ਜਵਾਬੀ ਹਮਲੇ ਜਾਰੀ ਰੱਖੇ। ਆਖਰੀ ਪਲਾਂ ਵਿੱਚ ਪਹੁੰਚ ਚੁੱਕੇ ਮੈਚ ਵਿੱਚ ਪੰਜਾਬ ਦਾ ਪੱਖ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਿਹਾ ਸੀ ਪਰ 87ਵੇਂ ਮਿੰਟ ਵਿੱਚ ਮੋਹਨ ਬਾਗਾਨ ਦੇ ਖਿਡਾਰੀ ਸੂਬਾ ਬੋਸ ਨੇ ਪੰਜਾਬ ਦੀ ਡਿਫੈਂਸ ਵੱਲੋਂ ਕੀਤੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਪੰਜਾਬ ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਅਤੇ ਲਗਭਗ ਨਿਸ਼ਚਿਤ ਲੱਗ ਰਹੀ ਹਾਰ ਤੋਂ ਆਪਣੀ ਟੀਮ ਨੂੰ ਬਚਾ ਕੇ ਲੀਗ ਟੇਬਲ ਵਿੱਚ ਨੰਬਰ ਇੱਕ ਉੱਤੇ ਕਾਇਮ ਰੱਖਿਆ। ਇਹ ਮੈਚ 1-1 ਨਾਲ ਡਰਾਅ ਰਹਿਣ ਦੇ ਬਾਅਦ ਦੋਵੇਂ ਹੀ ਟੀਮਾਂ ਨੂੰ 1 -1 ਅੰਕ ਮਿਲਿਆ। ਹੁਣ ਪੰਜਾਬ ਐੱਫਸੀ ਲੀਗ ਟੇਬਲ ਵਿੱਚ ਦੂੱਜੇ ਸਥਾਨ ਉੱਤੇ ਕਾਬਜ਼ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All