ਮੋਮੋਤਾ ਨੇ ਚਾਈਨਾ ਓਪਨ ਦਾ ਖ਼ਿਤਾਬ ਜਿੱਤਿਆ

ਸ਼ੰਘਾਈ: ਜਾਪਾਨ ਦੇ ਕੈਂਤੋ ਮੋਮੋਤਾ ਨੇ ਅੱਜ ਇੱਥੇ ਚਾਓ ਟੀਅਨ ਚੇਨ ਨੂੰ ਹਰਾ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਇੱਕ ਵਾਰ ਫਿਰ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਦਾ ਇਸ ਸਾਲ ਇਹ ਦਸਵਾਂ ਖ਼ਿਤਾਬ ਹੈ। ਚੀਨ ਦੀ ਚੇਨ ਯੁਫ਼ੇਈ ਨੇ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਹੈ। ਮੌਜੂਦਾ ਦੋ ਵਾਰ ਦੇ ਚੈਂਪੀਅਨ ਮੋਮੋਤਾ ਨੇ ਤਾਇਵਾਨ ਦੇ ਵਿਸ਼ਵ ਵਿੱਚ ਨੰਬਰ ਦੋ ਚਾਊ ਨੂੰ 21-15, 17-21, 21-18 ਨਾਲ, ਜਦਕਿ ਚੇਨ ਨੇ ਓਕੂਹਾਰਾ ਨੂੰ 9-21, 21-12, 21-18 ਨਾਲ ਹਰਾਇਆ। ਓਕੂਹਾਰਾ ਲਈ ਇਹ ਨਮੋਸ਼ੀਜਨਕ ਰਿਹਾ, ਜੋ ਇਸ ਸਾਲ ਆਪਣੇ ਸਾਰੇ ਛੇ ਫਾਈਨਲ ਹਾਰ ਚੁੱਕੀ ਹੈ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All