ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ

ਨਵੀਂ ਦਿੱਲੀ, 30 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ ’ਤੇ ਕੀਤੇ ਗਏ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਵਿਰੋਧੀ ਪਾਰਟੀ ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਦਾ ਸਾਲ 2019-20 ਕਾਲ ਨਿਰਾਸ਼ਾ, ਤਬਾਹਕੁਨ ਪ੍ਰਬੰਧ ਤੇ ਬੇਹਤਾਸ਼ਾ ਦਰਦ ਦਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੁਣ ਤੱਕ ਦੇ ਕੁੱਲ ਛੇ ਸਾਲਾਂ ਦੌਰਾਨ ਫਿਰਕਾਪ੍ਰਸਤੀ, ਜਾਤੀ ਹਿੰਸਾ ਵਿੱਚ ਵਾਧਾ ਹੋਣ ਦੇ ਨਾਲ ਨਾਲ ਸੰਵੇਦਨਸ਼ੀਲਤਾ ਤੇ ਭਾਈਚਾਰਕ ਸਾਂਝ ਦਾ ਬੇੜਾ ਗਰਕ ਗਿਆ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ‘ਬੇਵੱਸ ਲੋਕ, ਬੇਰਹਿਮ ਸਰਕਾਰ’ ਦਾ ਨਾਅਰਾ ਦਿੱਤਾ ਹੈ ਤੇ ਸਰਕਾਰ ਦੀ ਅਸਫ਼ਲਤਾ ਦੀ 16 ਸੂਤਰੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਦੇ ਨੇਤਾ ਕੇਸੀ ਵੇਣੂਗੋਪਾਲ ਨੇ ਵੀਡੀਓ ਲਿੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ ਛੇ ਸਾਲਾਂ ਵਿੱਚ ਦੇਸ਼ ਦਾ ਹਰ ਪਾਸੇ ਤੋਂ ਬੇੜਾ ਗਰਕ ਹੋਇਆ ਹੈ ਤੇ ਸਰਕਾਰ ਇਸ ਨੂੰ ਆਪਣੀ ਸ਼ਾਨ ਕਰਾਰ ਦੇ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All