ਮੋਦੀ ਦੀ ਕਸ਼ਮੀਰੀਆਂ ਨਾਲ ਗਲਵੱਕੜੀ ਖੋਖਲਾ ਵਾਅਦਾ: ਨੈਸ਼ਨਲ ਕਾਨਫਰੰਸ

ਸ੍ਰੀਨਗਰ, 21 ਸਤੰਬਰ ਨੈਸ਼ਨਲ ਕਾਨਫਰੰਸ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਸ਼ਮੀਰੀਆਂ ਨੂੰ ਗਲਵੱਕੜੀ ’ਚ ਲੈ ਕੇ ਕਸ਼ਮੀਰ ਨੂੰ ਜੰਨਤ ਬਣਾਉਣ ਦਾ ਬਿਆਨ ਖੋਖਲਾ ਜਾਪਦਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਵੱਲੋਂ ਉਠਾਏ ਗਏ ਕਦਮ ਉਨ੍ਹਾਂ ਦੇ ਬਿਆਨਾਂ ਨੂੰ ਝੂਠਾ ਸਾਬਿਤ ਕਰਦੇ ਹਨ। ਪਾਰਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਨਵੇਂ ਲੋਕ ਲੁਭਾਊ ਸ਼ਬਦ ਰਟ ਰਹੇ ਹਨ ਜੋ ਖੋਖਲੇ ਹਨ ਜਿਹੜੇ ਲੋਕਾਂ ਦੇ ਚੇਤਿਆਂ ’ਚੋਂ ਛੇਤੀ ਹੀ ਗਾਇਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਨੇ ਸੂਬੇ ਨੂੰ ਵੰਡ ਕੇ ਕਸ਼ਮੀਰੀਅਤ ਦਾ ਚਿਹਰਾ ਵਿਗਾੜ ਦਿੱਤਾ ਹੈ ਜਦਕਿ ਸਿਆਸੀ ਆਗੂਆਂ ਨੂੰ ਅੰਦਰ ਕਰਕੇ ਜਮਹੂਰੀਅਤ ਦਾ ਗਲ ਘੁੱਟ ਦਿੱਤਾ ਗਿਆ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All