ਮੈਦਾਨਾਂ ਨੂੰ ਠੰਢ ਤੋਂ ਰਾਹਤ, ਪਹਾੜਾਂ ’ਚ ਬਰਫ਼ਬਾਰੀ

ਸ੍ਰੀਨਗਰ ਵਿਚ ਐਤਵਾਰ ਨੂੰ ਬਰਫ਼ਬਾਰੀ ਦੌਰਾਨ ਡੱਲ ਝੀਲ ਦੇ ਕੰਢੇ ਪੈਦਲ ਜਾ ਰਹੀ ਇਕ ਔਰਤ ਤੇ ਪਿੱਛੇ ਸਾਈਕਲ ’ਤੇ ਆ ਰਿਹਾ ਇਕ ਵਿਅਕਤੀ। -ਫੋਟੋ: ਏਐੱਫਪੀ

ਚੰਡੀਗੜ੍ਹ/ਸ਼ਿਮਲਾ, 12 ਜਨਵਰੀ ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਥੋੜ੍ਹਾ ਵਧਣ ਨਾਲ ਲੋਕਾਂ ਨੂੰ ਐਤਵਾਰ ਨੂੰ ਠੰਢ ਤੋਂ ਰਾਹਤ ਮਿਲੀ ਅਤੇ ਹਿਮਾਚਲ ਦੀਆਂ ਉੱਚੀਆਂ ਵਾਦੀਆਂ ਵਿੱਚ ਬਰਫ ਪਈ ਹੈ ਤੇ ਸ਼ਿਮਲਾ ਤੇ ਹੋਰ ਕਈ ਇਲਾਕਿਆਂ ਵਿੱਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ 13 ਜਨਵਰੀ ਤੇ 16 ਜਨਵਰੀ ਲਈ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਐਤਵਾਰ ਨੂੰ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਚਾਰ ਦਰਜੇ ਘੱਟ ਸੀ। ਇਸ ਤਰ੍ਹਾਂ ਹੀ ਅੱਜ ਪੰਜਾਬ ਦੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਫਰੀਦਕੋਟ ਦਾ ਤਾਪਮਾਨ ਕ੍ਰਮਵਾਰ 7.4, 9.9, 9.2, 10, 7.5 ਅਤੇ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਘੱਟ ਤੋਂ ਘੱਟ ਤਾਪਮਾਨ ਤੋਂ ਵਧੇਰੇ ਸੀ। ਹਲਵਾਰਾ ਤੇ ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ ਆਮ ਤਾਪਮਾਨ ਦੇ ਨੇੜੇ ਸੀ ਅਤੇ 6.4 ਡਿਗਰੀ ਸੈਲਸੀਅਸ ਸੀ। ਹਰਿਆਣਾ ਦੇ ਵਿੱਚ ਅੰਬਾਲਾ, ਕਰਨਾਲ, ਸਿਰਸਾ ਦਾ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਵੱਧ ਸੀ ਅਤੇ ਇਹ ਕ੍ਰਮਵਾਰ 8.1, 7.4 ਅਤੇ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ਤੇ ਭਿਵਾਨੀ ਦਾ ਘੱਟੋ ਘੱਟ ਤਾਪਮਾਨ ਆਮ ਦੇ ਕਰੀਬ ਕ੍ਰਮਵਾਰ 6 ਡਿਗਰੀ ਅਤੇ 6.8 ਡਿਗਰੀ ਸੈਲਸੀਅਸ ਸੀ।

ਪੀਟੀਆਈ

ਕੁੱਲੂ: ਹਿਮਾਚਲ ਵਿੱਚ 13 ਤੇ 16 ਤਰੀਕ ਨੂੰ ਭਾਰੀ ਮੀਂਹ ਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਹੋਣ ਬਾਅਦ ਕੁੱਲੂ ਪੁਲੀਸ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਇੱਥੇ ਮੌਸਮ ਵਿਭਾਗ ਨੇ ਬਰਫ਼ੀਲੇ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ।

-ਪੀਟੀਆਈ

ਬਰਫ਼ਬਾਰੀ ਦੌਰਾਨ ਦੋ ਮੌਤਾਂ

ਉੱਤਰਕਾਸ਼ੀ/ਸ਼ਿਮਲਾ: ਉੱਤਰਖੰਡ ਦੇ ਉੱਤਰਕਾਸ਼ੀ ’ਚ ਰਾਦਘਾਟੀ ਵਿੱਚ ਬਰਫ ਵਿੱਚ ਫਸੇ ਛੇ ਵਿਦਿਆਰਥੀਆਂ ਨੂੰ ਬਚਾਅ ਲਿਆ ਗਿਆ ਤੇ ਇੱਕ ਦੀ ਮੌਤ ਹੋ ਗਈ ਹੈ। ਪੁਲੀਸ ਸੂਤਰਾਂ ਅਨੁਸਾਰ ਵਿਦਿਆਰਥੀ ਅਨੁਜ ਸੇਮਵਾਲ (18) ਦੀ ਬਾਦਕੋਟ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ, ਉਹ ਠੰਢ ਨਹੀਂ ਸਹਾਰ ਸਕਿਆ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਮਹੀਂਪਾਲ 59 ਦੀ ਅੱਜ ਲਵਕੁਸ਼ ਚੌਕ ਨੇੜੇ ਤਿਲਕ ਕੇ ਮੌਤ ਹੋ ਗਈ। ਪੁਲੀਸ ਅਨੁਸਾਰ ਉਹ ਪੌੜੀਆਂ ਤੋਂ ਤਿਲਕ ਕੇ ਡਿਗ ਗਿਆ ਸੀ। ਬੁੱੱਧਵਾਰ ਤੋਂ ਬਾਅਦ ਇਹ ਸ਼ਹਿਰ ਵਿੱਚ ਤਿਲਕ ਕੇ ਡਿਗਣ ਕਾਰਨ ਦੂਜੀ ਮੌਤ ਹੈ। ਉਹ ਕ੍ਰਿਸ਼ਨਾ ਨਗਰ ਦਾ ਵਾਸੀ ਸੀ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All