ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ ਵਿੱਚ ਮੈਕਸਿਕੋ ਤੋਂ ਪਰਤੇ ਨੌਜਵਾਨ ਆਪਣੀ ਵਿਥਿਆ ਸੁਣਾਉਂਦੇ ਹੋਏ। -ਫੋਟੋ:ਪੀਟੀਆਈ

ਨਵੀਂ ਦਿੱਲੀ, 18 ਅਕਤੂਬਰ ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ਕੇ ਘਰੋਂ ਨਿਕਲੇ ਇਹ 311 ਭਾਰਤੀ ਚਾਰਟਰਡ ਉਡਾਨ ਰਾਹੀਂ ਭਾਰਤ ਲਿਆਂਦੇ ਗਏ ਹਨ। ਇਨ੍ਹਾਂ ਦੇ ਨਾਲ 74 ਮੈਕਸਿਕਨ ਅਧਿਕਾਰੀ ਵੀ ਆਏ ਹਨ। ਜੰਗਲ ਪਾਰ ਕਰ ਕੇ ਅਮਰੀਕਾ ਵਿਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦੀਆਂ ਕਹਾਣੀਆਂ ਲੈ 36 ਘੰਟੇ ਦੀ ਉਡਾਨ ਰਾਹੀਂ 300 ਤੋਂ ਵੱਧ ਇਹ ਭਾਰਤੀ ਦਿੱਲੀ ਪੁੱਜੇ ਹਨ। ਡਿਪੋਰਟ ਕੀਤੇ ਗਏ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਤੋਂ ਹਨ। ਦਿੱਲੀ ਨਾਲ ਸਬੰਧਤ ਸਾਹਿਲ ਮਲਿਕ (22) ਪੰਜ ਜੂਨ ਨੂੰ ਇਕੁਆਡੋਰ ਲਈ ਰਵਾਨਾ ਹੋਇਆ ਸੀ। ਉਸ ਨੇ ਦੱਸਿਆ ਕਿ ਮੈਕਸਿਕੋ ਪਹੁੰਚਣ ਲਈ ਉਨ੍ਹਾਂ ਕਈ ਢੰਗ-ਤਰੀਕੇ ਵਰਤੇ ਤੇ ਸਰਹੱਦਾਂ ਬੱਸਾਂ ਰਾਹੀਂ ਪਾਰ ਕੀਤੀਆਂ। ਜਲੰਧਰ ਨਾਲ ਸਬੰਧਤ ਡਿਪੋਰਟ ਕੀਤੀ ਗਈ ਇਕੋ-ਇਕ ਔਰਤ ਕਮਲਜੀਤ ਕੌਰ (34) ਨੇ ਦੱਸਿਆ ਕਿ ਉਸ ਨੇ ਖ਼ੁਦ, ਆਪਣੇ ਪਤੀ ਤੇ ਪੁੱਤਰ ਦੇ ਅਮਰੀਕਾ ਪਹੁੰਚਣ ਲਈ 53 ਲੱਖ ਰੁਪਏ ਅਦਾ ਕੀਤੇ ਸਨ। ਡਿਪੋਰਟ ਕੀਤੇ ਗਏ ਸੋਮਬੀਰ ਸੈਣੀ ਨੇ ਦੱਸਿਆ ਕਿ ਮੈਕਸਿਕੋ ਦੇ ਟਪਾਚੁਲਾ ਸ਼ਰਨਾਰਥੀ ਕੈਂਪ ਦੀ ਹਾਲਤ ਬੇਹੱਦ ਮਾੜੀ ਸੀ। ਡਿਪੋਰਟ ਕੀਤੇ ਜਾਣ ਵਾਲਿਆਂ ਵਿਚ ਸ਼ਾਮਲ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਵੇਰੇ ਪੰਜ ਵਜੇ ਪਹੁੰਚੇ ਹਨ ਤੇ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੁਪਹਿਰੇ ਇਕ ਵਜੇ ਹਵਾਈ ਅੱਡੇ ਤੋਂ ਬਾਹਰ ਨਿਕਲੇ ਹਨ। ਮੈਕਸਿਕੋ ਦੇ ਕੌਮੀ ਆਵਾਸ ਸੰਗਠਨ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਦੇਸ਼ ਵਿਚ ਲਗਾਤਾਰ ਰਹਿਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਤੋਲੁਕਾ ਸਿਟੀ ਕੌਮਾਂਤਰੀ ਹਵਾਈ ਅੱਡੇ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ। ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਆਪਸ, ਸੋਨੋਰਾ, ਮੈਕਸਿਕੋ ਸਿਟੀ, ਡੁਰਾਂਗੋ ਤੇ ਤਬਾਸਕੋ ਦੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਇਨ੍ਹਾਂ ਲੋਕਾਂ ਨੂੰ ਵਾਪਸ ਭੇਜਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੈਕਸਿਕੋ ਸਰਹੱਦ ਤੋਂ ਅਮਰੀਕਾ ਵਿਚ ਵੜਨ ਵਾਲੇ ਲੋਕਾਂ ’ਤੇ ਲਗਾਮ ਨਾ ਕੱਸਣ ’ਤੇ ਮੈਕਸਿਕੋ ਤੋਂ ਹੋਣ ਵਾਲੀ ਦਰਾਮਦ ’ਤੇ ਫ਼ੀਸ ਲਗਾਉਣ ਦੀ ਧਮਕੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੈਕਸਿਕੋ ਸਰਹੱਦ ’ਤੇ ਸੁਰੱਖਿਆ ਵਧਾਉਣ ਲਈ ਰਾਜ਼ੀ ਹੋਇਆ ਸੀ ਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਨੀਤੀ ਨੂੰ ਵੀ ਉਸ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਵਾਪਸ ਭੇਜੇ ਜਾਣ ਸਾਰੇ ਭਾਰਤੀਆਂ ਨੂੰ ਵੇਰਾਕਰੂਜ਼ ਵਿਚ ਅਕਾਯੂਕਨ ਮਾਈਗ੍ਰੇਸ਼ਨ ਕੇਂਦਰ ਪਹੁੰਚਾਇਆ ਗਿਆ ਸੀ ਤੇ ਉੱਥੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕੌਮੀ ਗਾਰਡ ਦੇ ਮੈਂਬਰ ਵੀ ਉੱਥੇ ਮੌਜੂਦ ਸਨ।

-ਪੀਟੀਆਈ

ਸੱਤ ਮੁਲਕ ਉਲੰਘ ਕੇ ਮੈਕਸਿਕੋ ਪੁੱਜਾ ਸੀ ਪਟਿਆਲਾ ਦਾ ਮਨਦੀਪ

ਡਿਪੋਰਟ ਕੀਤੇ ਗਏ ਭਾਰਤੀਆਂ ਵਿਚ ਪਟਿਆਲਾ ਨਾਲ ਸਬੰਧਤ 19 ਸਾਲਾ ਨੌਜਵਾਨ ਮਨਦੀਪ ਸਿੰਘ ਵੀ ਸ਼ਾਮਲ ਹੈ। ਮਨਦੀਪ ਸਕੂਲ ਪਾਸ ਕਰਨ ਤੋਂ ਬਾਅਦ ਅਮਰੀਕਾ ਜਾਣ ਦਾ ਸੁਫ਼ਨਾ ਮਨ ’ਚ ਪਾਲ ਜੂਨ ਵਿਚ ਪਟਿਆਲਾ ਤੋਂ ਰਵਾਨਾ ਹੋਇਆ ਸੀ। ਉਸ ਨੇ ਦੱਸਿਆ ਕਿ ਮੈਕਸਿਕੋ ਪਹੁੰਚਣ ਤੋਂ ਪਹਿਲਾਂ ਉਹ ਸੱਤ ਦੇਸ਼ਾਂ ਵਿਚੋਂ ਦੀ ਲੰਘੇ। ਸ਼ੁਰੂਆਤ ਇਕੁਆਡੋਰ ਤੋਂ ਹੋਈ ਸੀ ਤੇ ਸੱਤ ਦਿਨ ਉਹ ਪਨਾਮਾ ਦੇ ਸੰਘਣੇ ਜੰਗਲਾਂ ਵਿਚ ਤੁਰਦੇ ਰਹੇ। ਜਦ ਉਹ ਅਮਰੀਕਾ ਤੋਂ 800 ਕਿਲੋਮੀਟਰ ਦੂਰ ਸਨ ਤਾਂ ਮੈਕਸਿਕੋ ਦੀ ਅਥਾਰਿਟੀ ਨੇ ਉਨ੍ਹਾਂ ਨੂੰ ਫੜ ਕੇ ਡਿਪੋਰਟ ਕਰ ਦਿੱਤਾ। ਮਨਦੀਪ ਨੇ ਦੱਸਿਆ ਕਿ ਉਸ ਨੇ ਪਨਾਮਾ ਦੇ ਜੰਗਲਾਂ ’ਚ ਕਈ ਲਾਸ਼ਾਂ ਦੇਖੀਆਂ ਜੋ ਸ਼ਾਇਦ ਉਸੇ ਵਾਂਗ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All