ਮੇਲਿਆਂ ਨਾਲੋਂ ਪੜ੍ਹਾਈ ਦੇ ਮਾਹੌਲ ਦੀ ਵੱਧ ਲੋੜ : The Tribune India

ਮੇਲਿਆਂ ਨਾਲੋਂ ਪੜ੍ਹਾਈ ਦੇ ਮਾਹੌਲ ਦੀ ਵੱਧ ਲੋੜ

ਮੇਲਿਆਂ ਨਾਲੋਂ ਪੜ੍ਹਾਈ ਦੇ ਮਾਹੌਲ ਦੀ ਵੱਧ ਲੋੜ

ਸੁਖਦੇਵ ਸਿੰਘ

12812466cd _23_11_2017_23ldt_4_c_2_sਸਰਕਾਰੀ ਸਕੂਲਾਂ ਦੀ ਵਰਤਮਾਨ ਸਥਿਤੀ ਬਹੁਤੀ ਚੰਗੀ ਨਹੀਂ। ਹਰ ਰੋਜ਼ ਕਿਸੇ ਨਾ ਕਿਸੇ ਦਿਵਸ ਨੂੰ ਮਨਾਉਣ ਲਈ ਹੁਕਮ ਆਏ ਹੁੰਦੇ ਹਨ। ਅੱਜ-ਕੱਲ੍ਹ ਵਿਗਿਆਨ ਤੇ ਗਣਿਤ ਵਿਸ਼ੇ ਦੇ ਮੇਲਿਆਂ ਨੇ ਸਕੂਲਾਂ ਵਿੱਚ ਵਿਆਹ ਵਾਲਾ ਮਾਹੌਲ ਬਣਾਇਆ ਹੋਇਆ ਹੈ। ਇਸ ਦੌਰਾਨ ਸਕੂਲਾਂ ਨੂੰ ਜਿਸ ਢੰਗ ਨਾਲ ਸਜਾਇਆ ਜਾਂਦਾ ਹੈ, ਉਹ ਵਿਖਾਵੇ ਤੋਂ ਵੱਧ ਕੁਝ ਨਹੀਂ। ਇਸ ਤੋਂ ਇਲਾਵਾ ਰੋਜ਼ਾਨਾ ਕਿਸੇ ਨਾ ਕਿਸੇ ਵਿਸ਼ੇ ਦੇ ਅਧਿਆਪਕ ਦਾ ਤਿੰਨ-ਦਿਨਾ ਸੈਮੀਨਾਰ ਲੱਗਾ ਹੁੰਦਾ ਹੈ। ਜਦੋਂ ਅਧਿਆਪਕ ਹੀ ਸਕੂਲ ਵਿੱਚ ਨਹੀਂ ਰਹਿਣ ਦੇਣਾ ਤਾਂ ਸਕੂਲਾਂ ਅੰਦਰ ਪੜ੍ਹਾਈ ਵਾਲਾ ਮਾਹੌਲ ਕਿਵੇਂ ਸਿਰਜਿਆ ਜਾ ਸਕਦਾ ਹੈ? ਇੱਥੇ ਹੀ ਬੱਸ ਨਹੀਂ, ਵਿਗਿਆਨ, ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੇ ਮੁਕਾਬਲੇ ਦੀ ਪ੍ਰੀਖਿਆ ਦੇਣ ਲਈ ਬੱਚਿਆਂ ਨੂੰ ਸਕੂਲਾਂ ਨੂੰ ਬਾਹਰ ਭੇਜਿਆ ਜਾਂਦਾ ਹੈ। ਇਸ ਹਫੜਾ-ਦਫੜੀ ਵਾਲੇ ਵਾਤਾਵਰਨ ਵਿੱਚ ਅਧਿਆਪਕ ਬੱਚਿਆਂ ਨੂੰ ਕੀ ਪੜ੍ਹਾ ਸਕਣਗੇ? ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਨ ਦਾ ਕੋਈ ਪੈਮਾਨਾ ਨਹੀਂ ਹੈ। ਦਾਖਲ਼ ਹੋਏ ਬੱਚੇ ’ਤੇ ਅਧਿਆਪਕ ਦਾ ਕੋਈ ਅਧਿਕਾਰ ਹੀ ਨਹੀਂ ਹੈ। ਬੱਚੇ ਦੀ ਗ਼ੈਰ-ਹਾਜ਼ਰੀ ਜਾਂ ਦੇਰ ਨਾਲ ਆਉਣ ਜਾਂ ਨਾ ਆਉਣ ਦਾ ਕਾਰਨ ਪੁੱਛਣ ਦਾ ਵੀ ਅਧਿਕਾਰ ਨਹੀਂ ਹੈ। ਮੁਕਾਬਲਾ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਕਰਨ ਦੇ ਹੁਕਮ ਚਾੜ੍ਹੇ ਜਾਂਦੇ ਹਨ, ਜਿੱਥੇ ਪੜ੍ਹਾਈ ਤੋਂ ਬਿਨਾਂ ਅਧਿਆਪਕਾਂ ਤੋਂ ਕੋਈ ਗ਼ੈਰ ਵਿਦਿਅਕ ਕੰਮ ਨਹੀਂ ਕਰਾਇਆ ਜਾਂਦਾ। ਜਿੱਥੇ ਵਿਦਿਆਰਥੀ ਨੂੰ ਦਾਖ਼ਲ ਕਰਨ ਤੋਂ ਪਹਿਲਾਂ ਉਸ ਦਾ ਮਿਆਰ ਅਤੇ ਮਾਪਿਆਂ ਦਾ ਟੈਸਟ ਲਿਆ ਜਾਂਦਾ ਹੈ। ਉਨ੍ਹਾਂ ਦੀ ਵਿਦਿਅਕ ਯੋਗਤਾ ਪੁੱਛੀ ਜਾਂਦੀ ਹੈ। ਬੱਚਾ ਗ਼ੈਰ-ਹਾਜ਼ਰ ਹੋਵੇ ਤਾਂ ਮਾਪਿਆ ਨੂੰ ਜਵਾਬ ਦੇਹ ਹੋਣਾ ਪੈਂਦਾ ਹੈ। ਪਰ ਇਸਦੇ ਉਲਟ ਸਰਕਾਰੀ ਸਕੂਲਾਂ ਵਿੱਚ ਬੱਚੇ ਬਿਲਕੁਲ ਆਜ਼ਾਦ ਹਨ, ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਜਾਣ। ਅਧਿਆਪਕਾਂ ਨੂੰ ਉਨ੍ਹਾਂ ਤੋਂ ਪ੍ਰਸ਼ਨ ਪੁੱਛਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਜੇ ਬੱਚਾ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਰੋਕਣ ਵਾਲੇ ਅਧਿਆਪਕ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਅਧਿਆਪਕਾਂ ਦੀ ਹੈਸੀਅਤ ਨੂੰ ਉੱਚਾ ਚੁੱਕਣ ਅਤੇ ਸ਼ਰਾਰਤੀ ਕਿਸਮ ਦੇ ਬੱਚਿਆਂ ਨੂੰ ਕਾਬੂ ਕਰਨ ਦਾ ਕੋਈ ਕਦਮ ਨਹੀਂ ਚੁੱਕਿਆ ਜਾਂਦਾ। ਸਿੱਖਿਆ ਦੇ ਮਿਆਰ ਵਿੱਚ ਆਈ ਗਿਰਾਵਟ ਦਾ ਮੁੱਖ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ। ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਤੋਂ ਭਾਵ ਭਵਿੱਖ ਦੀ ਪਨੀਰੀ ਨੂੰ ਨਸ਼ਟ ਕਰਨਾ ਹੈ। ਪੰਜਾਬ ਦੇ ਲਗਪਗ ਦੋ ਸੌ ਸਕੂਲ ਅਜਿਹੇ ਹਨ, ਜਿੱਥੇ ਕੋਈ ਅਧਿਆਪਕ ਹੀ ਨਹੀਂ ਹੈ। ਇੱਕ ਹਜ਼ਾਰ ਦੇ ਕਰੀਬ ਅਜਿਹੇ ਸਕੂਲ ਹਨ, ਜਿੱਥੇ ਕੇਵਲ ’ਕੱਲਾ ਇੱਕ ਅਧਿਆਪਕ ਪੰਜ-ਪੰਜ ਜਮਾਤਾਂ ਨੂੰ ਸੰਭਾਲ ਰਿਹਾ ਹੈ। ਪਿੰਡਾਂ ਵਿੱਚ ਇੱਕ ਵੀ ਸਕੂਲ ਪੂਰੇ ਅਧਿਆਪਕਾਂ ਵਾਲਾ ਨਹੀਂ ਹੈ। ਮਿਡਲ ਸਕੂਲਾਂ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਹੈ, ਜਿੱਥੇ ਸੇਵਾਦਾਰ ਜਾਂ ਸਫ਼ਾਈ ਸੇਵਕ ਵੀ ਨਹੀਂ ਹਨ। ਸਕੂਲਾਂ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਰਾਹ ਵਿੱਚ ਸਿਆਸੀ ਲੋਕਾਂ ਦਾ ਦਖ਼ਲ ਵੀ ਇੱਕ ਵੱਡਾ ਰੋੜਾ ਬਣਿਆ ਹੋਇਆ ਹੈ। ਇਹ ਲੋਕ ਨਿੱਕੇ-ਨਿੱਕੇ ਕੰਮਾਂ, ਜਿਵੇਂ ਬੱਚੇ ਨੂੰ ਦਾਖ਼ਲ ਕਰਾਉਣਾ, ਨਕਲ ਕਰਾਉਣੀ, ਸ਼ਰਾਰਤੀ ਬੱਚਿਆਂ ਨੂੰ ਸਮਝਾਉਣ ਦੀ ਬਜਾਇ ਅਧਿਆਪਕਾਂ ’ਤੇ ਦਬਾਅ ਪਾ ਕੇ ਦੁਬਾਰਾ ਦਾਖ਼ਲ ਕਰਾਉਣਾ ਆਦਿ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ। ਅਧਿਆਪਕਾਂ ਦੀ ਨਿਯੁਕਤੀ, ਬਦਲੀ ਜਾਂ ਤਰੱਕੀ ਸਮੇਂ ਵੀ ਸਿਆਸੀ ਲੋਕ ਆਪਣੀ ਮਰਜ਼ੀ ਦੇ ਸਟੇਸ਼ਨ ਆਪਣੇ ਨੇੜਲੇ ਅਧਿਆਪਕਾਂ ਨੂੰ ਦਿਵਾ ਕੇ ਆਪਣੀ ਭੱਲ ਬਣਾ ਲੈਂਦੇ ਹਨ ਕਈ ਵਾਰੀ ‘ਮੁੱਠੀ’ ਵੀ ਗਰਮ ਕਰ ਲੈਂਦੇ ਹਨ। ਅਜਿਹੇ ਢੰਗਾਂ ਨਾਲ ਸਿਆਸੀ ਲੋਕ ਅਧਿਆਪਕਾਂ ਵਿੱਚ ਆਪਣੇ ‘ਸੈੱਲ’ ਕਾਇਮ ਕਰ ਲੈਂਦੇ ਹਨ। ਪੜ੍ਹਾਉਣ ਲਈ ਅਧਿਆਪਕ ਨੂੰ ਸਾਜ਼ਗਰ ਮਾਹੌਲ ਅਤੇ ਲੋੜੀਂਦਾ ਸਮਾਂ ਚਾਹੀਦਾ ਹੈ ੈ। ਜੇ ਇੱਕ ਦਿਨ ਕਿਸੇ ਕਾਰਨ ਅਧਿਆਪਕ ਜਮਾਤ ਨਹੀਂ ਲੈ ਸਕਦਾ ਤਾਂ ਦੂਜੇ ਦਿਨ ਪੜ੍ਹਾਉਣ ਲਈ ਮਨ ਤੇ ਮਾਹੌਲ ਨੂੰ ਇਕਾਗਰ ਕਰਨ ਲਈ ਸਮਾਂ ਲੱਗਦਾ ਹੈ। ਇਸਦੇ ਨਾਲ ਹੀ ਕੋਠਾਰੀ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਦੀ ਲੋੜ ਹੈ। ਅਧਿਆਪਕ ਬਣਨ ਲਈ ਬੇਲੋੜੇ ਟੈਸਟ ਬੰਦ ਕੀਤੇ ਜਾਣ। ਕੁਝ ਸਾਲਾਂ ਲਈ ਅਧਿਆਪਕਾਂ ਦੇ ਕੋਰਸ ਬੰਦ ਕੀਤੇ ਜਾਣ। ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਪਹਿਲਾਂ ਵਾਂਗ ਜ਼ਿਲ੍ਹਾ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ। ਵਿਗਿਆਨੀਆਂ ਅਤੇ ਵਾਤਾਵਰਨ ਦਿਵਸ ਤੋਂ ਬਿਨਾਂ ਬਾਕੀ ਦਿਵਸ ਨਾ ਮਨਾਏ ਜਾਣ। ਹਰ ਪੱਧਰ ’ਤੇ (ਪੰਜਵੀਂ ਤੇ ਅੱਠਵੀਂ) ਬੋਰਡ ਦੇ ਇਮਤਿਹਾਨ ਲਏ ਜਾਣ।

ਸੰਪਰਕ: 99159-60380

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All