ਮੇਰੀਕੋਮ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ

ਉਲਾਨ-ਉਦੈ (ਰੂਸ), 8 ਅਕਤੂਬਰ ਭਾਰਤੀ ਮੁੱਕੇਬਾਜ਼ ਐੱਮ.ਸੀ. ਮੇਰੀਕੋਮ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇਰੀਕੋਮ (51 ਕਿਲੋਗ੍ਰਾਮ) ਨੇ ਸਖ਼ਤ ਮੁਕਾਬਲੇ ਵਿਚ ਵਿਰੋਧੀ ਮੁੱਕੇਬਾਜ਼ ਨੂੰ ਮਾਤ ਦਿੱਤੀ ਤੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। 36 ਸਾਲਾ ਐੱਮ.ਸੀ. ਮੈਰੀਕੋਮ ਨੇ ਥਾਈਲੈਂਡ ਦੀ ਜੁਟਾਮਸ ਜਿਟਪੌਂਗ ਨੂੰ ਹਰਾਇਆ। ਥਾਈ ਖਿਡਾਰਨ ਨੇ ਪੂਰੇ ਮੁਕਾਬਲੇ ਦੌਰਾਨ ਮੇਰੀਕੋਮ ਨੂੰ ਸਖ਼ਤ ਟੱਕਰ ਦਿੰਦਿਆਂ ਹਮਲਾਵਰ ਪਹੁੰਚ ਅਪਣਾਈ ਪਰ ਉਹ ਭਾਰਤੀ ਮੁੱਕੇਬਾਜ਼ ਦੀ ਬਰਾਬਰੀ ਨਾ ਕਰ ਸਕੀ। ਤੀਜਾ ਦਰਜਾ ਹਾਸਲ ਭਾਰਤੀ ਮੁੱਕੇਬਾਜ਼ ਨੂੰ ਸ਼ੁਰੂਆਤੀ ਗੇੜ ਵਿਚ ਬਾਈ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਸ਼ੁਰੂ ਦੇ ਤਿੰਨ ਮਿੰਟ ਵਿਰੋਧੀ ਦੀ ਖੇਡ ਦਾ ਅੰਦਾਜ਼ਾ ਲਾਉਂਦਿਆਂ ਬਿਤਾਏ। 51 ਕਿਲੋਗ੍ਰਾਮ ਭਾਰ ਵਰਗ ਵਿਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਮੇਰੀਕੋਮ ਨੇ ਦੂਜੇ ਗੇੜ ਵਿਚ ਰਫ਼ਤਾਰ ਫੜੀ ਤੇ ਲਗਾਤਾਰ ਹੱਲੇ ਬੋਲੇ। 75 ਕਿਲੋਗ੍ਰਾਮ ਭਾਰ ਵਰਗ ਵਿਚ ਸਾਬਕਾ ਚਾਂਦੀ ਦਾ ਤਗ਼ਮਾ ਜੇਤੂ ਸਵੀਟੀ ਬੂਰਾ ਦਾ ਮੁਕਾਬਲਾ ਦੂਜਾ ਦਰਜਾ ਪ੍ਰਾਪਤ ਵੇਲਜ਼ ਦੀ ਲੌਰੇਨ ਪ੍ਰਾਈਸ ਨਾਲ ਹੋਇਆ। ਸਵੀਟੀ ਬੂਰਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤੇ ਚੁਣੌਤੀ ਦੇਣ ਦੇ ਬਾਵਜੂਦ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਉਹ ਦੂਜਾ ਦਰਜਾ ਪ੍ਰਾਪਤ ਲੌਰੇਨ ਪ੍ਰਾਈਸ ਤੋਂ 1-3 ਨਾਲ ਹਾਰ ਗਈ। ਯੂਰੋਪੀ ਚੈਂਪੀਅਨਸ਼ਿਪ ਦੀ ਤਿੰਨ ਵਾਰ ਦੀ ਕਾਂਸੀ ਤਗ਼ਮਾ ਜੇਤੂ ਪ੍ਰਾਈਸ ਦੀਆਂ ਉਪਲਬਧੀਆਂ ਨੂੰ ਦੇਖਦਿਆਂ ਉਨ੍ਹਾਂ ਨਾਲ ਭਿੜਨਾ ਆਸਾਨ ਨਹੀਂ ਸੀ ਪਰ ਸਵੀਟੀ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਉਹ ਕਿਤੇ ਵੀ ਡਰੀ ਹੋਈ ਨਜ਼ਰ ਨਹੀਂ ਆਈ। ਪਰ ਅੰਤ ਵਿਚ ਜੱਜਾਂ ਦਾ ਫ਼ੈਸਲਾ ਪ੍ਰਾਈਸ ਦੇ ਪੱਖ ਵਿਚ ਰਿਹਾ। ਪ੍ਰਾਈਸ ਯੂਰੋਪੀਅਨ ਖੇਡਾਂ ਵਿਚ ਸੋਨ ਤਗ਼ਮਾ ਜਿੱਤ ਚੁੱਕੀ ਹੈ ਤੇ ਸੰਸਾਰ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜੇਤੂ ਹੈ। ਉਹ ਰਾਸ਼ਟਰਮੰਡਲ ਖੇਡਾਂ ਦੀ ਵੀ ਚੈਂਪੀਅਨ ਹੈ ਤੇ ਯੂਰੋਪੀਅਨ ਚੈਂਪੀਅਨਸ਼ਿਪ ਵਿਚ ਤਿੰਨ ਵਾਰ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਵੇਲਜ਼ ਦੀ ਖਿਡਾਰਨ ਨੇ ਆਪਣੇ ਤਜਰਬੇ ਦੇ ਦਮ ’ਤੇ ਭਾਰਤੀ ਖਿਡਾਰਨ ਲਈ ਸਖਤੀ ਚੁਣੌਤੀ ਪੇਸ਼ ਕੀਤੀ ਤੇ ਦਮਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕਈ ਮੌਕਿਆਂ ’ਤੇ ਵਿਰੋਧੀ ਖਿਡਾਰਨ ਨੂੰ ਮਾਤ ਦਿੱਤੀ। ਹਾਲਾਂਕਿ ਇਸ ਦੌਰਾਨ ਸਵੀਟੀ ਦੇ ਪ੍ਰਦਰਸ਼ਨ ਦੀ ਵੀ ਹਾਜ਼ਰ ਖੇਡ ਪ੍ਰੇਮੀਆਂ ਨੇ ਖ਼ੂਬ ਪ੍ਰਸ਼ੰਸਾ ਕੀਤੀ।

   

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All