ਮੁਹੱਰਮ ਮੌਕੇ ਕਸ਼ਮੀਰ ’ਚ ਪਾਬੰਦੀਆਂ

ਸ੍ਰੀਨਗਰ, 10 ਸਤੰਬਰ

ਸ੍ਰੀਨਗਰ ਵਿੱਚ ਸੁਰੱਖਿਆ ਜਵਾਨ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਰੋਕ ਕੇ ਪੁੱਛ ਪੜਤਾਲ ਕਰਦੇ ਹੋਏ। -ਫੋੋਟੋ: ਪੀਟੀਆਈ

ਮੁਹੱਰਮ ਮੌਕੇ ਤਾਜ਼ੀਆ ਕੱਢੇ ਜਾਣ ਅਤੇ ਗੜਬੜ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਅੱਜ ਕਸ਼ਮੀਰ ਵਾਦੀ ਦੇ ਕਈ ਹਿੱਸਿਆਂ ਵਿਚ ਮੁੜ ਕਰਫ਼ਿਊ ਵਰਗੀਆਂ ਪਾਬੰਦੀਆਂ ਰਹੀਆਂ। ਸ੍ਰੀਨਗਰ ਦੇ ਵਪਾਰਕ ਇਲਾਕੇ ਲਾਲ ਚੌਕ ਤੇ ਨਾਲ ਲੱਗਦੇ ਕਈ ਇਲਾਕਿਆਂ ਨੂੰ ਕੰਡਿਆਲੀ ਤਾਰ ਲਾ ਕੇ ਮੁਕੰਮਲ ਬੰਦ ਕਰ ਦਿੱਤਾ ਗਿਆ। ਇਲਾਕੇ ਵੱਲ ਜਾਂਦੇ ਰਾਹਾਂ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਚੌਕਸੀ ਵਜੋਂ ਇਹ ਕਦਮ ਚੁੱਕੇ ਗਏ ਹਨ। ਹਾਲਾਂਕਿ ਪਾਬੰਦੀਆਂ ਲਾਉਣ ਲਈ ਸਰਕਾਰ ਨੇ ਸਿੱਧੇ ਤੌਰ ’ਤੇ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਮੁਹੱਰਮ ਮੌਕੇ ਲੋਕਾਂ ਨੂੰ ਸ਼ਹਿਰ ਵਿਚ ਤੇ ਵਾਦੀ ਦੇ ਹੋਰ ਹਿੱਸਿਆਂ ਵਿਚ ਜਲੂਸ ਕੱਢਣ ਤੋਂ ਰੋਕਣ ਲਈ ਆਇਦ ਕੀਤੀਆਂ ਗਈਆਂ ਸਨ। ਕਸ਼ਮੀਰ ਵਿਚ ਮੁਹੱਰਮ ਮੌਕੇ ਪਾਬੰਦੀਆਂ 1990 ਤੋਂ ਹੀ ਲਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਹਟਾਏ ਜਾਣ ਮਗਰੋਂ ਪੰਜ ਅਗਸਤ ਤੋਂ ਹੀ ਸੂਬੇ ’ਚ ਪਾਬੰਦੀਆਂ ਦਾ ਦੌਰ ਜਾਰੀ ਹੈ। ਹਾਲਾਂਕਿ ਵਿਚਾਲੇ ਢਿੱਲ ਵੀ ਦਿੱਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਹਰ ਸ਼ੁੱਕਰਵਾਰ ਜੁਮੇ ਦੀ ਨਮਾਜ਼ ਮੌਕੇ ਵੱਡੇ ਇਕੱਠ ਹੋਣ ਤੋਂ ਰੋਕਣ ਲਈ ਵੀ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ। ਪਾਬੰਦੀਆਂ ਕਾਰਨ ਕਸ਼ਮੀਰ ਵਾਦੀ ਵਿਚ ਜਨਜੀਵਨ ਅੱਜ 37ਵੇਂ ਦਿਨ ਵੀ ਪ੍ਰਭਾਵਿਤ ਰਿਹਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All