ਮੁਹੱਬਤ ਦੀ ਤਾਂਘ: ਭਾਰਤ ਤੋਂ ਲਾਹੌਰ ਨੂੰ ਚਿੱਠੀਆਂ ਦੀ ਮੁਹਿੰਮ

ਡੀਏਵੀ ਕਾਲਜ, ਲਾਹੌਰ ਦੀ ਤਸਵੀਰ।

ਜੁਪਿੰਦਰਜੀਤ ਸਿੰਘ ਚੰੰਡੀਗੜ੍ਹ, 4 ਅਗਸਤ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਦੇਸ਼ ਵੰਡ ਦੀ 72ਵੀਂ ਵਰ੍ਹੇਗੰਢ ਸਿਰ ’ਤੇ ਹੈ ਤਾਂ ਇਸ ਸਮੇਂ ਪੰਜਾਬੀਆਂ ਵੱਲੋਂ ਇੱਕ ਕਮਾਲ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬਹੁਤ ਸਾਰੇ ਪੰਜਾਬੀ ਪਾਕਿਸਤਾਨ ਵਿੱਚ ਲਾਹੌਰ ਡਾਕਘਰ ਦੇ ਪਤੇ ਉੱਤੇ ਪਿਆਰ ਭਰੇ ਅਤੇ ਦਿਲੀ ਖਿੱਚ ਨਾਲ ਲਬਰੇਜ਼ ਚਿੱਠੀਆਂ ਪਾ ਰਹੇ ਹਨ। ਇਨ੍ਹਾਂ ਦੇ ਵਿੱਚ ਪਿਆਰ ਅਤੇ ਅਮਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ‘ਲਾਹੌਰ ਨੂੰ ਪਿਆਰ ਭਰੀ ਡਾਕ’ ਸਿਰਲੇਖ ਤਹਿਤ ਆਰੰਭੀ ਮੁਹਿੰਮ ਦਾ ਸਿਹਰਾ ਚੰਡੀਗੜ੍ਹ ਦੀ ਕਵਿੱਤਰੀ ਅਤੇ ਅਧਿਆਪਕਾ ਐਮੀ ਸਿੰਘ ਨੂੰ ਜਾਂਦਾ ਹੈ। ਉਹ ਪਿਛਲੇ ਤਿੰਨ ਸਾਲ ਤੋਂ ਆਪਣੇ ਪੱਧਰ ਉੱਤੇ ਹੀ ਲਾਹੌਰ ਡਾਕਘਰ ਦੇ ਪਤੇ ਉੱਤੇ ਪਿਆਰ ਦੀਆਂ ਭਾਵਨਾਵਾਂ ਵਾਲੇ ਪੱਤਰ ਲਿਖ ਰਹੀ ਹੈ। ਇਹ ਮੁਹਿੰਮ ਪਿਛਲੇ ਤਿੰਨ ਦਿਨ ਤੋਂ ਉਦੋਂ ਜ਼ੋਰ ਫੜ ਗਈ ਜਦੋਂ ਹੈ ਉਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਸੁਨੇਹਾ ਦਿੱਤਾ ਕਿ ਉਹ ਆਪਣੇ ਦਿਲਾਂ ਵਿੱਚ ਅਤਿ ਦੇ ਪਿਆਰ ਪੁਜਾਰੀ ਬਣਨ ਨਾ ਕਿ ਹਿੰਸਾ ਦੇ ਸ਼ਿਕਾਰੀ। ਐਮੀ ਸਿੰਘ ਨੇ ਦੱਸਿਆ ਕਿ ਉਸ ਦਾ ਲਾਹੌਰ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਉਹ ਆਪਣੀਆਂ ਭਾਵਨਾਵਾਂ ਅਤੇ ਵੱਖ ਵੱਖ ਹੋਏ ਪ੍ਰਦੇਸ਼ਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਚਾਹੁੰਦੀ ਸੀ, ਇਸ ਦੇ ਲਈ ਉਸ ਨੇ ਲਾਹੌਰ ਡਾਕਘਰ ਦੇ ਪਤੇ ਉੱਤੇ ਪੱਤਰ ਪਾਉਣ ਦਾ ਰਸਤਾ ਚੁਣਿਆ। ਉਸਨੇ ਕਿਹਾ ਕਿ ਭਾਵੇਂ ਕਿ ਉਸ ਦੇ ਕਿਸੇ ਪੱਤਰ ਦਾ ਜਵਾਬ ਨਹੀਂ ਆਇਆ ਪਰ ਇਹ ਲਹਿਰ ਉਦੋਂ ਜ਼ੋਰ ਫੜ ਗਈ ਜਦੋਂ ਉਸਨੇ ਇੰਟਰਨੈੱਟ ਉੱਤੇ ਪੱਤਰ ਪੋਸਟ ਕਰਕੇ ਦੂਜਿਆਂ ਨੂੰ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ। ਉਸ ਨੂੰ ਪਾਕਿਸਤਾਨ ਤੋਂ ਥੋੜ੍ਹੇ ਸਮੇਂ ਵਿੱਚ ਹੀ ਜਵਾਬ ਆ ਗਿਆ ਕਿ ਉਹ ਡਾਕਘਰ ਤੋਂ ਪੱਤਰ ਹਾਸਲ ਕਰਕੇ ਜਵਾਬ ਘੱਲਣਗੇ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਵਿੱਚੋਂ ਅਨੇਕਾਂ ਲੋਕਾਂ ਨੇ ਉਸ ਦੇ ਸੱਦੇ ਨੂੰ ਕਬੂਲਿਆ ਅਤੇ ਲਾਹੌਰ ਡਾਕਘਰ ਦੇ ਪਤੇ ਉੱਤੇ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਇਨ੍ਹਾਂ ਨੂੰ ਇੰਟਰਨੈੱਟ ਉੱਤੇ ਵੀ ਸ਼ੇਅਰ ਕੀਤਾ। ਇੱਥੇ ਹੀ ਨਹੀਂ ਅੰਬਾਲਾ ਦੇ ਪੀਕੇਆਰ ਜੈਨ ਸਕੂਲ, ਜਿਸ ਦੇ ਪ੍ਰਿੰਸੀਪਲ ਸ੍ਰੀਮਤੀ ਉਮਾ ਸ਼ਰਮਾ ਹਨ, ਨੇ ਵਾਅਦਾ ਕੀਤਾ ਕਿ ਆਪਣੇ ਦੋ ਹਜ਼ਾਰ ਬੱਚਿਆਂ ਤੋਂ ਪੱਤਰ ਲਿਖਾਉਣਗੇ। ਟੋਹਾਣਾ ਤੋਂ ਇੱਕ ਵਿਕਰਮ ਨਾਂਅ ਦੇ ਨੌਜਵਾਨ ਨੇ ਲਾਹੌਰ ਡਾਕਘਰ ਨੂੰ ਪੱਤਰ ਪਾਕੇ ਉਸਨੂੰ ਇੱਕ ਕਾਪੀ ਵੀ ਭੇਜ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਦੇਸ਼ ਵੰਡ ਦੇ ਦਰਦ ਦਾ ਅਹਿਸਾਸ ਵੀ ਨਹੀਂ ਅਤੇ ਨਾ ਹੀ ਉਹ ਲਾਹੌਰ ਬਾਰੇ ਕੁੱਝ ਜਾਣਦੇ ਹਨ ਨੇ ਪੱਤਰ ਲਿਖੇ ਅਤੇ ਜਾਂ ਫਿਰ ਇਸ ਮੁਹਿੰਮ ਦਾ ਪ੍ਰਸ਼ੰਸਾ ਕੀਤੀ। ਐਮੀ ਦੇ ਅਨੁਸਾਰ ਉਸ ਨੇ ਆਪਣੀ ਦਾਦੀ ਕੋਲੋਂ ਲਾਹੌਰ ਦੀ ਸੁੰਦਰਤਾ, ਪਿਆਰ ਅਤੇ ਤਹਿਜ਼ੀਬ ਭਰੇ ਸਭਿਆਚਾਰ ਦੀਆਂ ਅਨੇਕਾਂ ਕਹਾਣੀਆਂ ਸੁਣੀਆਂ ਸਨ। ਉਸ ਨੇ ਦੱਸਿਆ ਕਿ ਉਹ ਕਦੇ ਲਾਹੌਰ ਨਹੀਂ ਗਈ, ਪਰ ਤਿੰਨ ਸਾਲ ਪਹਿਲਾਂ ਉਸ ਨੂੰ ਉਦੋਂ ਲਾਹੌਰ ਦੇ ਨਾਲ ਖਿੱਚ ਮਹਿਸੂਸ ਹੋਈ ਜਦੋਂ ਇੱਕ ਪ੍ਰਸਿੱਧ ਰੈਸਟੋਰੈਂਟ ਨੇ ਇੱਕ ਫੂਡ ਪਾਰਕ ਦਾ ਨਾਂਅ ਲਾਹੌਰ ਚੌਕ ਤੋਂ ਬਦਲ ਕੇ ਕਿਸੇ ਇਸ ਨੂੰ ਕਿਸੇ ਹੋਰ ਸ਼ਹਿਰ ਦਾ ਨਾਂਅ ਦੇ ਦਿੱਤਾ। ਇਸ ਦੌਰਾਨ ਉਸ ਨੇ ਲਾਹੌਰ ਪ੍ਰਤੀ ਆਪਣੀ ਸਿੱਕ ਨੂੰ ਮਹਿਸੂਸ ਕਰਦਿਆਂ ਪਹਿਲਾ ਪੱਤਰ ਲਿਖਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ

ਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ

ਕਾਂਗਰਸੀ ਸੰਸਦ ਮੈਂਬਰਾਂ ਨੇ ਰਾਜਪਾਲ ਬਦਨੌਰ ਨੂੰ ਮਿਲ ਕੇ ਮਾਮਲੇ ਦੀ ਸੀਬ...

ਭੂਮੀ ਪੂਜਨ: ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ

ਭੂਮੀ ਪੂਜਨ: ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ

ਰਾਮ ਮੰਦਰ ਦੇ ਨਿਰਮਾਣ ਲਈ ਪੰਜ ਸਰੋਵਰਾਂ ਦਾ ਜਲ ਲੈ ਕੇ ਜਾਵਾਂਗੇ: ਸੰਦੀਪ...