ਮੁਲਕ ’ਚ ਰੇਲ ਸੇਵਾ ਅੰਸ਼ਕ ਤੌਰ ’ਤੇ ਆਰੰਭ

ਸਮਾਂ ਸਾਰਣੀ ਮੁਤਾਬਕ ਚੱਲ ਰਹੀਆਂ ਨੇ ਰੇਲਗੱਡੀਆਂ ਨਵੀਂ ਦਿੱਲੀ, 1 ਜੂਨ

ਮੁਲਕ ਵਿਚ ਰੇਲ ਸੇਵਾ ਅੰਸ਼ਕ ਤੌਰ ’ਤੇ ਸ਼ੁਰੂ ਹੋ ਗਈ ਹੈ। ਅੱਜ ਕਈ ਰੇਲਗੱਡੀਆਂ ਸਮਾਂ ਸਾਰਣੀ ਮੁਤਾਬਕ ਚੱਲੀਆਂ। ਦੱਸਣਯੋਗ ਹੈ ਕਿ ਸੇਵਾਵਾਂ 25 ਮਾਰਚ ਤੋਂ ਬੰਦ ਸਨ ਤੇ ਸਿਰਫ਼ ਵਿਸ਼ੇਸ਼ ਰੇਲਗੱਡੀਆਂ ਹੀ ਚਲਾਈਆਂ ਜਾ ਰਹੀਆਂ ਸਨ। ਸੋਮਵਾਰ ਨੂੰ ਕਰੀਬ 1.45 ਲੱਖ ਯਾਤਰੀਆਂ ਨੇ ਸਫ਼ਰ ਕੀਤਾ। ਰੇਲ ਮੰਤਰਾਲੇ ਮੁਤਾਬਕ ਪਹਿਲੀ ਰੇਲਗੱਡੀ ਜਿਹੜੀ ਅੱਜ ਚੱਲੀ, ਉਹ ਮਹਾਨਗਰੀ ਐਕਸਪ੍ਰੈੱਸ ਸੀ। ਇਹ ਛਤਰਪਤੀ ਮਹਾਰਾਜ ਸ਼ਿਵਾਜੀ ਟਰਮੀਨਲ ਤੋਂ ਰਾਤ 12.10 ’ਤੇ ਵਾਰਾਨਸੀ ਲਈ ਚੱਲੀ। ਰੇਲਵੇ ਨੇ ਐਲਾਨ ਕੀਤਾ ਸੀ ਕਿ ਪਹਿਲੀ ਜੂਨ ਤੋਂ ਕਰੀਬ 200 ਰੇਲਗੱਡੀਆਂ ਚਲਾਈਆਂ ਜਾਣਗੀਆਂ। ਇਸੇ ਤਰ੍ਹਾਂ ਸੋਮਵਾਰ ਸਵੇਰੇ ਅਹਿਮਦਾਬਾਦ ਤੇ ਮੁੰਬਈ ਵਿਚਾਲੇ ਕਰਣਵਤੀ ਐਕਸਪ੍ਰੈੱਸ ਅਹਿਮਦਾਬਾਦ ਤੋਂ ਸੁਵੱਖਤੇ 4.55 ’ਤੇ ਰਵਾਨਾ ਹੋਈ। ਬੰਗਲੁਰੂ ਤੋਂ ਜਨ ਸ਼ਤਾਬਦੀ ਐਕਸਪ੍ਰੈੱਸ ਹੁਬਲੀ ਲਈ 82 ਮੁਸਾਫ਼ਰਾਂ ਨਾਲ ਚੱਲੀ। ਬਾਕੀ ਯਾਤਰੀ ਹੋਰ ਸਟੇਸ਼ਨਾਂ ਤੋਂ ਸਵਾਰ ਹੋਏ। ਲਖ਼ਨਊ ਤੋਂ ਗੋਮਤੀ ਐਕਸਪ੍ਰੈੱਸ ਸਵੇਰੇ ਛੇ ਵਜੇ ਚੱਲੀ। ਯਾਤਰੀਆਂ ਨੂੰ ਥਰਮਲ ਸਕਰੀਨਿੰਗ ਲਈ ਡੇਢ ਘੰਟਾ ਪਹਿਲਾਂ ਪਹੁੰਚਣ ਲਈ ਕਿਹਾ ਗਿਆ ਸੀ। ਇਸ ਦੌਰਾਨ ਕੋਵਿਡ ਨਾਲ ਜੁੜੇ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All