ਮੀਂਹ ਜਾਰੀ ਰਹਿਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ

ਅਗੇਤੇ ਝੋਨੇ ਦੇ ਖੇਤ ਵਿਛੇ, ਨਰਮਾ ਤੇ ਸਬਜ਼ੀਆਂ ਵੀ ਹੋਈਆਂ ਖਰਾਬ

ਨਿਆਮਤ ਬਣੀ ਮੁਸੀਬਤਨਿਆਮਤ ਬਣੀ ਮੁਸੀਬਤ

ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ

ਪੰਜਾਬ ਵਿਚ ਮੰਗਲਵਾਰ ਤੋਂ ਦੂਰ ਦੂਰ ਤੱਕ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਸ਼ ਨੇ ਝੋਨੇ ਦੀ ਅਗੇਤੀ ਫਸਲ ਤੋਂ ਇਲਾਵਾ ਨਰਮੇ ਦੀ ਫਸਲ ਦਾ ਵੀ ਨੁਕਸਾਨ ਕੀਤਾ ਹੈ। ਸਬਜ਼ੀਆਂ ਦੀ ਫਸਲ ਵੀ ਨੁਕਸਾਨੀ ਗਈ ਹੈ। ਬਾਰਸ਼ ਅਤੇ ਬੱਦਲਵਾਈ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ।  ਖਰਾਬ ਮੌਸਮ  ਅਗਲੇ ਦਿਨਾਂ ਵਿਚ ਮੰਡੀ ਵਿਚ ਆਉਣ ਵਾਲੀ ਫਸਲ ਸਮੇਂ ਕਿਸਾਨਾਂ ਦੀ ਖੁਆਰੀ ਦਾ ਕਾਰਨ ਬਣੇਗਾ। ਅੱਧ ਸਤੰਬਰ ਦੇ ਬਾਅਦ ਵੀ ਬਾਰਸ਼ਾਂ ਜਾਰੀ ਰਹਿਣ ਕਾਰਨ ਕਿਸਾਨਾਂ ਲਈ ਦੂਹਰੀ ਸਮੱਸਿਆ ਖੜ੍ਹੀ ਹੋ ਰਹੀ ਹੈ। ਪਹਿਲਾਂ ਉਸ ਨੂੰ ਖੇਤ ਵਿਚ ਖੜ੍ਹੀ ਫਸਲ ਦੇ ਸਹੀ ਰਹਿਣ ਦੀ ਚਿੰਤਾ ਹੈ ਅਤੇ ਫਿਰ ਉਸ ਫਸਲ ਦੇ ਮੰਡੀ ਵਿਚ ਜਾ ਕੇ ਠੀਕ ਵਿਕ ਜਾਣ ਦੀ ਚਿੰਤਾ ਹੈ।  ਬੇਸ਼ਕ ਝੋਨੇ ਦੀ ਪਛੇਤੀ ਫਸਲ ਵੀ ਲਗਾਤਾਰ ਬੱਦਲਵਾਈ ਅਤੇ ਬਾਰਸ਼ ਕਾਰਨ ਬਿਮਾਰੀਆਂ ਅਤੇ ਤੇਲੇ ਦੇ ਹਮਲੇ ਦਾ ਸਾਹਮਣਾ ਕਰ ਰਹੀ ਹੈ ਪਰ ਪੱਕ ਰਹੀ ਫਸਲ ਦਾ ਵਧੇਰੇ ਖਰਾਬਾ ਹੋ ਰਿਹਾ ਹੈ। ਇਸ ਪੱਤਰਕਾਰ ਵਲੋਂ ਕਈ ਇਲਾਕਿਆਂ ਵਿਚ ਦੇਖਿਆ ਗਿਆ ਹੈ ਕਿ ਕਈ ਖੇਤਾਂ ਵਿਚ ਝੋਨੇ ਦੀ ਪੱਕੀ ਫਸਲ ਲੰਮੀ ਪੈ ਗਈ ਹੈ। ਇਸ ਨਾਲ ਸਿੱਟੇ ਕਾਲੇ ਪੈਣ ਦਾ ਖਦਸ਼ਾ ਹੈ ਕਿਉਂ ਜੋ ਪੱਕਾ ਝੋਨਾ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕਦਾ ਹੈ। ਇਸ ਦੇ ਇਲਾਵਾ ਜੇਕਰ ਖਰਾਬ ਦਾਣਿਆਂ ਦੀ ਮਾਤਰਾ ਪੰਜ ਪ੍ਰਤੀਸ਼ਤ ਤੋਂ ਵਧੇਰੇ ਹੋ ਗਈ ਤਾਂ ਮੰਡੀ ਵਿਚ ਫਸਲ ਵੇਚਣ ਸਮੇਂ ਵੀ ਖੁਆਰ ਹੋਣਾ ਪਏਗਾ। ਖਰੀਦ ਏਜੰਸੀਆਂ ਪੰਜ ਪ੍ਰਤੀਸ਼ਤ ਤੋਂ ਵੱਧ ਬਦਰੰਗ ਦਾਣੇ ਵਾਲਾ ਝੋਨਾ ਨਹੀਂ ਲੈਣਗੀਆਂ ਅਤੇ ਨਾ ਹੀ 17 ਪ੍ਰਤੀਸ਼ਤ ਤੋਂ ਵਧੇਰੇ ਨਮੀ ਵਾਲਾ ਝੋਨਾ ਖਰੀਦਣਗੀਆਂ। ਬਾਰਸ਼ਾਂ ਕਾਰਨ ਝੋਨੇ ਵਿਚ ਵੱਧ ਨਮੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ 'ਤੇ ਕੀੜੇ ਮਕੌੜਿਆਂ ਦਾ ਹਮਲਾ ਇਸ ਕਰਕੇ ਵਧ ਰਿਹਾ ਹੈ ਕਿਉਂ ਜੋ ਫਸਲ 'ਤੇ ਕੀਤੀ ਜਾਂਦੀ ਸਪਰੇਅ ਬਾਰਸ਼ ਦੇ ਨਾਲ ਹੀ ਸਾਫ ਹੋ ਜਾਂਦੀ ਹੈ ਅਤੇ ਉਸ ਦਾ ਅਸਰ ਨਹੀਂ ਰਹਿੰਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਬਾਰਸ਼ ਕੁਝ ਦਿਨ ਹੋਰ ਪੈ ਗਈ ਤਾਂ ਖੜ੍ਹੀ ਫਸਲ ਦੇ ਵੀ ਦਾਣੇ ਬਦਰੰਗ ਹੋਣ ਲੱਗ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ ਵਿਚ ਸੋਕੇ ਕਾਰਨ ਕਿਸਾਨਾਂ ਨੂੰ ਝੋਨੇ ਦੀ ਫਸਲ ਮਹਿੰਗੇ ਭਾਅ ਪਾਲਣੀ ਪਈ ਸੀ ਪਰ ਇਸ ਵਾਰ ਜ਼ੋਰਦਾਰ ਬਾਰਸ਼ ਹੋਣ ਕਾਰਨ ਕਿਸਾਨਾਂ ਨੂੰ ਫਸਲ ਦੇ ਖਰਾਬੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦਾ ਖਾਸ ਤੌਰ 'ਤੇ ਨੁਕਸਾਨ ਹੋਇਆ ਹੈ। ਗਰਮੀ ਦੇ ਮੌਸਮ ਦੀ ਪਛੇਤੀ ਸਬਜ਼ੀ ਤਾਂ ਅੱਧੀ ਪਚੱਧੀ ਤਬਾਹ ਹੀ ਹੋ ਗਈ ਹੈ।  ਝਾੜ ਅੱਧਾ ਰਹਿ ਗਿਆ ਹੈ। ਕੇਵਲ ਏਨਾ ਹੀ ਨਹੀਂ, ਸਰਦੀਆਂ ਲਈ ਮਟਰ ਅਤੇ ਹੋਰ ਫਸਲਾਂ ਦੀ ਲੁਆਈ ਦਾ ਕੰਮ ਵੀ ਪਛੜ ਗਿਆ ਹੈ।  ਨਰਮਾ ਪੱਟੀ ਵਿਚ ਨਰਮੇ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਅਤੇ ਕਿਸਾਨਾਂ ਲਈ ਚਿੰਤਾ ਦਾ ਕਾਰਨ ਇਹ ਬਣਿਆ ਹੋਇਆ  ਹੈ ਕਿ ਅੱਜ ਕੱਲ ਤਾਂ ਕਪਾਹ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਬਾਰਸ਼ ਕਾਰਨ ਇਸ ਦੀ ਕੁਆਲਿਟੀ 'ਤੇ ਅਸਰ ਪਏਗਾ।

ਭਾਖੜਾ ਡੈਮ ਦੇ ਫਲੱਡ ਗੇਟ ਮੁੜ ਖੋਲ੍ਹੇ ਜਾਣ ਕਾਰਨ ਹੜ੍ਹਾਂ ਦਾ ਖਤਰਾ

ਨਿੱਜੀ ਪੱਤਰ ਪ੍ਰੇਰਕ ਨੰਗਲ, 22 ਸਤੰਬਰ ਹਿਮਾਚਲ ਵਿਚ ਹੋ ਰਹੀਆਂ ਜ਼ੋਰਦਾਰ ਬਾਰਸ਼ਾਂ ਕਾਰਨ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ ਵਧ ਗਈ ਹੈ, ਜਿਸ ਕਾਰਨ ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਦੇ ਮੱਥੇ 'ਤੇ ਸ਼ਿਕਨ ਵੀ ਵਧਦੀ ਜਾ ਰਹੀ ਹੈ। ਅੱਜ ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1681.25 ਫੁੱਟ ਤੋਂ ਉਪਰ ਹੋਣ 'ਤੇ ਬੋਰਡ ਵੱਲੋਂ ਸ਼ਾਮ ਨੂੰ 3.52 ਮਿੰਟ ਤੇ ਚਾਰੋ ਮੁੱਖ ਹਾਈ ਫਲੱਡ ਗੇਟ ਇਕ ਫੁੱਟ ਤਕ ਖੋਲ੍ਹ ਦਿੱਤੇ ਗਏ ਅਤੇ ਵਾਧੂ ਪਾਣੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਝੀਲ ਵਿਚ ਸਵੇਰੇ ਪਾਣੀ ਦੀ ਆਮਦ 38555 ਕਿਊਜ਼ਕ ਦਰਜ ਕੀਤੀ ਗਈਸੀ, ਪਰ ਛੇਤੀ ਹੀ ਪਾਣੀ ਦੀ ਆਮਦ ਵੱਧਣੀ ਸ਼ੁਰੂ ਹੋ ਗਈ ਅਤੇ ਸ਼ਾਮ ਵੇਲੇ ਪਾਣੀ ਦੀ ਇਹ ਆਮਦ ਵੱਧ ਕੇ 48000 ਕਿਊਜ਼ਕ 'ਤੇ ਪਹੁੰਚ ਗਈ। ਡੈਮ ਤੋਂ ਸਿੰਜਾਈ ਤੇ ਬਿਜਲੀ ਦੇ ਉਤਪਾਦਨ ਲਈ ਟਰਾਬਾਈਨਾਂ ਵਾਸਤੇ 33500 ਕਿਊਜ਼ਕ ਅਤੇ ਹਾਈ ਫਲੱਡ ਗੇਟਾਂ ਰਾਹੀਂ 4050 ਕਿਊਜ਼ਕ ਪਾਣੀ ਛੱਡਿਆ ਗਿਆ। ਨੰਗਲ ਡੈਮ ਪੌਂਡ ਤੋਂ ਨੰਗਲ ਹਾਈਡਲ ਨਹਿਰ ਵਿਚ 12500, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 10150 ਅਤੇ ਸਤਲੁਜ ਦਰਿਆ ਵਿਚ 15350 ਕਿਊਜ਼ਕ ਪਾਣੀ ਛੱਡਿਆ ਗਿਆ। ਅਜੇ ਦੋ ਦਿਨ ਪਹਿਲਾਂ ਹੀ ਭਾਖੜਾ ਬੋਰਡ ਨੇ ਐਲਾਨ ਕੀਤਾ ਸੀ ਕਿ ਹੁਣ ਸਤਲੁਜ ਦੇ ਜਲ-ਗਹਿਣ ਖੇਤਰਾਂ ਤੋਂ ਪਾਣੀ ਦੀ ਆਮਦ ਘੱਟ ਗਈ ਹੈ ਅਤੇ ਫਲੱਡ ਗੇਟ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਭਾਖੜਾ ਬੋਰਡ ਵੱਲੋਂ ਸਤਲੁਜ ਦਰਿਆ ਵਿਚ 35 ਹਜ਼ਾਰ ਕਿਊਜ਼ਕ ਪਾਣੀ ਛੱਡਣ ਕਰਕੇ ਦਰਿਆ ਕਿਨਾਰੇ ਵਸੇ ਪਿਡਾਂ ਨੂੰ ਭਾਰੀ ਖ਼ਤਰਾ ਬਣ ਗਿਆ। ਦੇਰ ਸ਼ਾਮ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਸਤਲੁਜ ਦੇ ਪਾਣੀਆਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਦਾ ਦੌਰਾ ਕੀਾਤ ਅਤੇ ਦਰਿਆ ਕਿਨਾਰੇ ਵਧੇ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ। ਪਾਣੀ ਵੱਧ ਜਾਣ ਕਰਕੇ ਲੋਦੀਪੁਰ ਪਿੰਡ ਦਾ ਬੰਨ੍ਹ ਫਿਰ ਟੁੱਟਣ ਕੰਢੇ ਪਹੁੰਚ ਗਿਆ। ਇਸ ਦੀ ਤਰਸਯੋਗ ਹਾਲਤ 'ਤੇ ਵੀ ਜ਼ਿਲ੍ਹੇ ਦੇ ਡੀ.ਸੀ. ਨੇ ਚਿੰਤਾ ਪ੍ਰਗਟ ਕੀਤੀ ਹੈ। ਡਿਪਟੀ ਕਮਿਸ਼ਨਰ ਅਰੁਣਜੀਤ ਸਿੰਘ ਮਿਗਲਾਨੀ ਨੇ ਦੱਸਿਆ ਕਿ ਗੋਬਿੰਦ ਸਾਗਰ ਵਿਚ ਜੇਕਰ ਪਾਣੀ ਦੀ ਆਮਦ ਵੱਧਦੀ ਰਹੀ ਅਤੇ ਬਰਸਾਤ ਵੀ ਜਾਰੀ ਰਹੀ ਤਾਂ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਹੋਰ ਵੀ ਵਧਾਈ ਜਾਵੇਗੀ। ਇਸ ਕਰਕੇ ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਬਿਨਾਂ ਦੇਰੀ ਘਰਾਂ ਤੋਂ ਜਾਣ ਲਈ ਕਿਹਾ ਗਿਆ ਹੈ। ਉਧਰ ਆਨੰਦਪੁਰ ਸਾਹਿਬ ਦੇ ਐਸ.ਡੀ.ਐਮ. ਸ੍ਰੀ ਅਰਵਿੰਦਪਾਲ ਸਿੰਘ ਸੰਧੂ ਅਤੇ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਦੇ ਪਿੰਡਾਂ, ਜਿਨ੍ਹਾਂ ਵਿਚ ਲੋਦੀਪੁਰ, ਨਿੱਕੂਵਾਲ, ਮਟੌਰ, ਹਰੀਵਾਲ, ਮੈਹੰਦਲੀ ਕਲਾਂ, ਬੱਲੋਵਾਲ, ਬੁਰਜ, ਅਮਰਪੁਰ ਬੇਲਾ, ਸ਼ਾਹਪੁਰ ਬੇਲਾ ਆਦਿ ਸ਼ਾਮਲ ਹਨ ਵਿਚ ਚੌਕਸੀ ਦੇ ਆਦੇਸ਼ ਦੇ ਦਿੱਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All