ਮਿਟ ਰਹੀ ਕਲਾ - 106

ਗੁਰੂ ਨਾਨਕ ਦੇਵ ਜੀ ਦਾ ਕੰਧ ਚਿੱਤਰ

ਸਿੱਖ ਗੁਰੂਆਂ ਦੇ ਵਿਸ਼ੇ ਨੂੰ ਪੰਜਾਬ ਵਿਚ ਕੰਧ-ਚਿੱਤਰਾਂ ਵਿਚ ਚੌਖੀ ਥਾਂ ਪ੍ਰਾਪਤ ਹੋਈ ਹੈ। ਇਹ ਵਿਸ਼ਾ ਵੀ ਬਾਕੀ ਵਿਸ਼ਿਆਂ ਵਾਂਗ ਮਿਸ਼੍ਰਿਤ ਰੂਪ ਵਿਚ ਚਿੱਤਰਿਆ ਗਿਆ ਹੈ, ਭਾਵ ਅਜਿਹੀਆਂ ਇਮਾਰਤਾਂ ਬਹੁਤ ਘੱਟ ਦੇਖਣ ਵਿਚ ਆਈਆਂ ਹਨ, ਜਿਨ੍ਹਾਂ ਦੀਆਂ ਕੰਧਾਂ ’ਤੇ ਨਿਰੋਲ ਸਿੱਖ ਗੁਰੂ ਸਾਹਿਬਾਨ ਨੂੰ ਹੀ ਅੰਕਿਤ ਕੀਤਾ ਗਿਆ ਹੋਵੇ। ਅੰਮ੍ਰਿਤਸਰ ਵਿਚ ਗੁਰਦੁਆਰਾ ਅਟਲ ਦੀ ਇੱਕੋ-ਇੱਕ ਇਮਾਰਤ ਦੇਖਣ ਵਿਚ ਆਈ ਹੈ, ਜਿਸ ਦੀਆਂ ਕੰਧਾਂ ’ਤੇ ਗੁਰੂ ਨਾਨਕ ਸਾਹਿਬ ਦੀ ਜੀਵਨੀ ਨੂੰ ਲੜੀ ਦੇ ਰੂਪ ਵਿਚ ਸੁਚਿੱਤਰ ਕੀਤਾ ਗਿਆ ਹੈ। ਲੇਖਕ ਨੇ ਪੰਜਾਬ ਦੇ ਕੰਧ-ਚਿੱਤਰਾਂ ਦੀ ਖੋਜ ਕਰਦਿਆਂ ਗੁਰੂ ਨਾਨਕ ਦੇਵ ਨੂੰ ਅੰਕਿਤ ਕਰਦਾ ਸਭ ਤੋਂ ਪੁਰਾਤਨ ਕੰਧ-ਚਿੱਤਰ ਜ਼ਿਲ੍ਹਾ ਗੁਰਦਾਸਪੁਰ ਵਿਚ ਘੁਮਾਣ ਦੇ ਸ੍ਰੀ ਨਾਮਦੇਵ ਦੇ ਮੰਦਰ ਵਿਚ ਦੇਖਿਆ ਸੀ, ਜੋ 18ਵੀਂ ਸਦੀ ਦੀ ਆਖਰੀ ਚੌਥਾਈ ਵਿਚ ਚਿੱਤਰਿਆ ਗਿਆ ਸੀ। ਇਸ ਇਕੱਲੀ ਉਦਾਹਰਣ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਨੂੰ ਉਲੀਕਦੇ ਜੋ ਸੁਰੱਖਿਅਤ ਕੰਧ-ਚਿੱਤਰ ਦੇਖਣ ਵਿਚ ਆਏ ਸਨ, ਉਹ ਸਾਰੇ ਦੇ ਸਾਰੇ 19ਵੀਂ ਸਦੀ ਦੇ ਸਨ ਅਤੇ ਕੁਝ ਇਸ ਤੋਂ ਬਾਅਦ 20ਵੀਂ ਸਦੀ ਦੇ ਆਰੰਭ ਦੇ ਵੀ ਸਨ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੂੰ ਦਰਸਾਉਂਦਾ ਇਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਜਲੰਧਰ-ਅੰਮ੍ਰਿਤਸਰ ਸੜਕ ’ਤੇ ਸਥਿਤ ਨਗਰ ਕਰਤਾਰਪੁਰ ਦੇ ਮੁਹੱਲਾ ਰਾਮਗੜ੍ਹੀਆ ਦੇ ਪੱਕੇ ਬਾਗ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਤੋਂ ਹੈ, ਜਿਸ ਦੀ ਫੋਟੋ ਲੇਖਕ ਨੇ 50 ਸਾਲ ਪਹਿਲਾਂ ਖਿੱਚੀ ਸੀ। ਡਾ. ਕੰਵਰਜੀਤ ਸਿੰਘ ਕੰਗ , ਸੰਪਰਕ: 98728-33604

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All