ਮਿਆਰੀ ਸਿੱਖਿਆ ਲਈ ਮਾਹੌਲ ਸਿਰਜਣ ਦੀ ਲੋੜ : The Tribune India

ਮਿਆਰੀ ਸਿੱਖਿਆ ਲਈ ਮਾਹੌਲ ਸਿਰਜਣ ਦੀ ਲੋੜ

ਮਿਆਰੀ ਸਿੱਖਿਆ ਲਈ ਮਾਹੌਲ ਸਿਰਜਣ ਦੀ ਲੋੜ

ਗੁਰਬਿੰਦਰ ਸਿੰਘ ਮਾਣਕ

12408cd _studentsਸਕੂਲੀ ਸਿਖਿਆ ਦੇ ਨਿਘਾਰ ਦਾ ਪ੍ਰਮੁੱਖ ਕਾਰਨ, ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਈ ਲਈ ਢੁੱਕਵੇਂ ਤੇ ਜ਼ਰੂਰੀ ਵਿਦਿਅਕ ਵਾਤਾਵਰਣ ਦੀ ਅਣਹੋਂਦ ਹੈ। ਅਸਲ ਵਿੱਚ ਸਿਖਿਆ ਵਰਗੇ ਬੁਨਿਆਦੀ ਤੇ ਮਹੱਤਵਪੂਰਨ ਕਾਰਜ ਪ੍ਰਤੀ ਨਾ ਸਰਕਾਰਾਂ ਗੰਭੀਰ ਰਹੀਆਂ ਹਨ ਤੇ ਨਾ ਹੀ ਸਮਾਜ ਨੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਬੱਜਟ ਵਿੱਚ ਹਰ ਸਾਲ ਮਮੂਲੀ ਜਿਹੀ ਰਾਸ਼ੀ ਸਿੱਖਿਆ ਖੇਤਰ ਲਈ ਰੱਖੀ ਜਾਂਦੀ ਰਹੀ ਹੈ। ਇਸ ਵਿਚੋਂ ਵੀ ਬਹੁਤਾ ਪੈਸਾ ਕਰਮਚਾਰੀਆਂ ਦੀ ਤਨਖਾਹ ਵਿੱਚ ਨਿਕਲ ਜਾਂਦਾ ਸੀ। ਇਸ ਤਰ੍ਹਾਂ ਸਿਖਿਆ ਖੇਤਰ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦੇ ਸਿੱਟੇ ਵਜੋਂ ਇਹ ਹੌਲ਼ੀ ਹੌਲੀ ਲੀਹੋਂ ਲੱਥਦੀ ਰਹੀ। ਜਦੋਂ ਤੱਕ ਸੰਭਲਿਆ ਜਾਂਦਾ, ਉਦੋਂ ਤਕ ਸਿਖਿਆ ਨਿਘਾਰ ਦੀ ਚਰਮਸੀਮਾ ’ਤੇ ਪਹੁੰਚ ਚੁੱਕੀ ਸੀ। ਅਧਿਆਪਕ ਤੇ ਸਮਾਜ, ਵਿਦਿਅਕ ਕੜੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਬਹੁਤ ਕੁਝ ਇਨ੍ਹਾਂ ਦੀ ਸੋਚ, ਲਗਨ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ’ਤੇ ਨਿਰਭਰ ਕਰਦਾ ਹੈ। ਸਾਲਾਂ ਤਕ ਇਸ ਖੇਤਰ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਸਰਕਾਰਾਂ ਨੇ ਤਾਂ ਕੀ ਕਰਨਾ ਸੀ, ਸਿਖਿਆ ਮਹਿਕਮੇ ਨੇ ਵੀ ਕਦੇ ਸਕੂਲਾਂ ਦੀ ਨੇੜਿਓਂ ਸਾਰ ਨਹੀਂ ਲਈ। ਸਿੱਟਾ ਇਹ ਨਿਕਲਿਆ ਕਿ ਅਧਿਆਪਕਾਂ ਦੀ ਵੱਡੀ ਗਿਣਤੀ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ। ਕੁਝ ਸੁਹਿਰਦ ਅਧਿਆਪਕਾਂ ਦੀ ਮਿਹਨਤ, ਸਮਰਪਿਤ ਭਾਵਨਾ ਦੀ ਬਦੌਲਤ ਸਿਖਿਆ ਦਾ ਕਾਰਜ ਚਲਦਾ ਤਾਂ ਰਿਹਾ ਪਰ ਸਿਖਿਆ ਦੇ ਪੱਧਰ ਵਿਚ ਇੰਨਾ ਨਿਘਾਰ ਆ ਗਿਆ ਕਿ ਸਰਕਾਰੀ ਸਕੂਲਾਂ ਤੋਂ ਆਮ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ। ਜਦੋਂ ਤੋਂ ਸਿਖਿਆ ਖੇਤਰ ਦੀ ਪੁੱਛ-ਪੜਤਾਲ ਹੋਣੀ ਸ਼ੁਰੂ ਹੋਈ ਹੈ, ਉਦੋਂ ਤੋਂ ਮਿਹਨਤੀ ਤੇ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਅਧਿਆਪਕ ਤਾਂ ਖੁਸ਼ ਹਨ ਪਰ ਜਿਹੜੇ ਅਧਿਆਪਕਾਂ ਨੇ ਸਾਲਾਂ ਦੇ ਸਾਲ ਸਕੂਲਾਂ ਵਿੱਚ ਜਾ ਕੇ ਡੱਕਾ ਨਹੀਂ ਤੋੜਿਆ ਤੇ ਮਨਮਾਨੀਆ ਕਰਦੇ ਰਹੇ, ਉਨ੍ਹਾਂ ਲਈ ਸਿਖਿਆ ਵਿਭਾਗ ਦੇ ਅਜਿਹੇ ਫੈਸਲੇ ਦੁਖਦਾਈ ਸਨ। ਸਿਖਿਆ ਨੂੰ ਮਿਆਰੀ ਤੇ ਗੁਣਾਤਮਿਕ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਸਕੂਲ ਵਿੱਚ ਵਿਦਿਅਕ ਮਾਹੌਲ ਪੈਦਾ ਕੀਤਾ ਜਾਵੇ।ਵਿਦਿਅਕ ਵਾਤਾਵਰਣ ਸਿਰਜਣ ਲਈ ਸਿਖਿਆ ਸੰਸਥਾਵਾਂ ਵਿੱਚ ਹਰ ਵਿਸ਼ੇ ਦੇ ਅਧਿਆਪਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਚੰਗੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਵ ਸਿਖਿਆ ਅਭਿਆਨ ਅਤੇ ਰਮਸਾ ਦੇ ਅੰਤਰਗਤ ਸਕੂਲਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਬਹੁਤ ਹੱਦ ਤੱਕ ਹੋਂਦ ਵਿਚ ਆ ਚੁੱਕਾ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰ ਵਲੋਂ ਖਰਚੇ ਇਸ ਪੈਸੇ ਨੂੰ ਸਾਰਥਿਕ ਬਣਾਉਣ ਲਈ ਇਹ ਜ਼ਰੂਰੀ ਹੈ ਸਕੂਲਾਂ ਵਿਚ ਜ਼ਰੂਰੀ ਵਿਸ਼ਿਆਂ ਦੀਆਂ ਆਸਾਮੀਆਂ ਭਰੀਆਂ ਜਾਣ। ਜੇ ਅਜਿਹਾ ਨਹੀਂ ਹੁੰਦਾ ਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਲਗਾਤਾਰ ਘਟ ਰਹੀ ਗਿਣਤੀ ਨੂੰ ਰੋਕਣਾ ਸੰਭਵ ਨਹੀਂ। ਸਕੂਲ ਦੇ ਮਾਹੌਲ ਨੂੰ ਅਨੁਸ਼ਾਸ਼ਿਤ ਤੇ ਉਪਯੋਗੀ ਬਣਾਉਣ ਲਈ ਸਕੁਲ ਮੁੱਖੀਆਂ ਅਤੇ ਸਮੂਹ ਅਧਿਆਪਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਅਧਿਆਪਕ ਹੀ ਸਕੂਲ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਬੱਚਿਆਂ ਨੂੰ ਸਮੇਂ ਦੀ ਮਹੱਤਤਾ ਕਿਵੇਂ ਸਮਝਾਈ ਜਾ ਸਕਦੀ ਹੈ। ਇਸ ਲਈ ਸਕੂਲ ਵਿਚ ਵਿਚਰਦੇ ਸਮੇਂ ਅਧਿਆਪਕ ਵਲੋਂ ਵਿਦਿਆਰਥੀਆਂ ਨੂੰ ਦਿੱਤੀ ਕੋਈ ਨਸੀਹਤ,ਪ੍ਰੇਰਨਾ ਜਾਂ ਸਿਖਿਆ ਤਾਂ ਹੀ ਵਧੇਰੇ ਪ੍ਰਭਾਵੀ ਹੋ ਸਕਦੀ ਹੈ,ਜੇ ਅਧਿਆਪਕ ਦੇ ਆਪਣੇ ਕਿਰਦਾਰ ਵਿਚੋਂ ਵੀ ਅਜਿਹੀ ਝਲਕ ਮਿਲਦੀ ਹੋਵੇ। ਸਾਡੀ ਸਿਖਿਆ ਦਾ ਮਾੜਾ ਪੱਖ ਇਹ ਹੈ ਕਿ ਬੱਚੇ ਪੜ੍ਹਾਏ ਜਾ ਰਹੇ ਵਿਸ਼ੇ ਬਾਰੇ ਕੋਈ ਪ੍ਰਸ਼ਨ ਨਹੀਂ ਕਰਦੇ । ਜਦੋਂ ਤਕ ਬੱਚਿਆਂ ਦੇ ਮਨ ਵਿੱਚ ਸਵਾਲ ਪੁੱਛਣ ਦੀ ਪ੍ਰਵਿਰਤੀ ਨਹੀਂ ਪੈਦਾ ਹੁੰਦੀ, ਉਦੋਂ ਤਕ ਕਿਸੇ ਵਿਸ਼ੇ ਬਾਰੇ ਬੁਨਿਆਦੀ ਨੁਕਤੇ ਅਤੇ ਸੰਕਲਪਾਂ ਨੂੰ ਸਮਝਿਆ ਨਹੀਂ ਜਾ ਸਕਦਾ। ਅਧਿਆਪਕ, ਬੱਚਿਆਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨ ਤਾਂ ਕਿ ਉਨ੍ਹਾਂ ਦੀ ਸਮਝ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਪੜ੍ਹਾਏ ਵਿਸ਼ੇ ਸਬੰਧੀ ਸਮੇਂ ਸਮੇਂ ਵਿਦਿਆਰਥੀਆਂ ਦੀ ਸਮਝ ਨੂੰ ਪਰਖਣ ਲਈ ਟੈਸਟ ਲੈਣਾ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਅਧਿਆਪਕ ਪਾਸੋਂ ਪੜ੍ਹਾਉਣ ਤੋਂ ਬਿਨਾਂ ਸਭ ਕੰਮ ਵਾਪਸ ਲੈ ਲਏ ਜਾਣ। ਸਕੂਲ ਦਾ ਮਹੌਲ ਅਜਿਹਾ ਬਣੇ ਕਿ ਵਿਦਿਆਰਥੀ ਸਿੱਖਣ ਦੇ ਚਾਅ ਨਾਲ ਭਰਿਆ, ਖੁਸ਼ੀ ਖੁਸ਼ੀ ਸਕੂਲ ਆਵੇ। ਹਰ ਬੱਚੇ ਵਿਚ ਕੋਈ ਨਾਂ ਕੋਈ ਵਿਸ਼ੇਸ਼ ਗੁਣ ਹੁੰਦਾ ਹੈ।ਅਧਿਆਪਕ ਅਜਿਹੇ ਗੁਣ ਦੀ ਪਰਖ ਕਰਕੇ ਬੱਚੇ ਨੂੰ ਚੰਗੇ ਰਾਹ ਤੋਰ ਸਕਦਾ ਹੈ। ਹਰ ਸਮੇਂ ਬੱਚਿਆਂ ਨੂੰ ਉਨ੍ਹਾਂ ਦੀਆਂ ਘਾਟਾਂ ਕਮਜ਼ੋਰੀਆਂ ਦਾ ਅਹਿਸਾਸ ਕਰਾਈ ਜਾਣਾ ਵੀ ਉਨ੍ਹਾਂ ਅੰਦਰ ਸਿੱਖਣ ਦੀ ਰੁਚੀ ਨੂੰ ਖੁੰਢਾ ਕਰ ਦਿੰਦਾ ਹੈ।ਘਟੀਆਪਨ ਦੇ ਅਹਿਸਾਸ ਨਾਲ ਬੱਚਾ ਮਨੋਵਿਗਿਆਨਕ ਤੌਰ ‘ਤੇ ਪੀੜਤ ਹੋ ਜਾਂਦਾ ਹੈ। ਪਾਠ-ਕ੍ਰਮ ਦੇ ਨਾਲ ਨਾਲ ਵਿਦਿਆਰਥੀਆਂ ਦੀ ਰੁਚੀ ਦੇ ਮੁਤਾਬਿਕ ਹੋਰ ਸਹਿਪਾਠੀ ਕਿਰਿਆਵਾਂ ਵਿਚ ਵੀ ਉਨ੍ਹਾਂ ਦੀ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ। ਜੇ ਸਿਖਿਆ ਸੰਸਥਾ ਵਿੱਚ ਕਾਰਜ ਕਰਨ ਵਾਲਾ ਹਰ ਵਿਅਕਤੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਆਪਣਾ ਫਰਜ਼ ਨਿਭਾਉਣ ਪ੍ਰਤੀ ਯਤਨਸ਼ੀਲ ਹੋ ਜਾਵੇ ਤਾਂ ਕੋਈ ਕਾਰਨ ਨਹੀਂ ਹੈ ਕਿ ਸਿਖਿਆ ਦੇ ਪੱਧਰ ਨੂੰ ਉੱਚਾ ਨਾਂ ਚੁੱਕਿਆ ਜਾ ਸਕੇ। ਸਿਖਿਆ ਵਿਭਾਗ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਅਧਿਆਪਨ ਕਾਰਜ ਦੀ ਮੂਲ ਕੜੀ ਅਧਿਆਪਕ ਹੈ। ਹਰ ਸੂਰਤ ਵਿੱਚ ਉਸ ਦਾ ਆਦਰ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ। ਸਿਖਿਆ ਨਾਲ ਜੁੜਿਆ ਕੋਈ ਵੀ ਫੈਸਲਾ ਅਧਿਆਪਕ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ।

ਸੰਪਰਕ: 98153-56086

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All