ਮਾਰੂਤੀ ਦਾ ਮੁਲਾਜ਼ਮ ਕਰੋਨਾ ਪੀੜਤ ਨਿਕਲਿਆ

ਪੱਤਰ ਪ੍ਰੇਰਕ ਫਰੀਦਾਬਾਦ, 24 ਮਈ ਮਾਰੂਤੀ-ਸੁਜ਼ੂਕੀ ਦੇ ਗੁਰੂਗ੍ਰਾਮ ਦੇ ਮਾਨੇਸਰ ਪਲਾਂਟ ਵਿਚ ਇਕ ਮੁਲਾਜ਼ਮ ਕਰੋਨਾ ਪੀੜਤ ਪਾਇਆ ਗਿਆ ਹੈ ਜਿਸ ਮਗਰੋਂ ਕੰਪਨੀ ਨੇ ਤੁਰੰਤ ਪ੍ਰਭਾਵ ਨਾਲ ਵੱਡੇ ਕਦਮ ਪੁੱਟੇ ਹਨ ਤਾਂ ਜੋ ਹੋਰ ਲੋਕ ਰੋਗਾਣੂ ਤੋਂ ਪ੍ਰਭਾਵਿਤ ਨਾ ਹੋਣ। ਕੰਪਨੀ ਵੱਲੋਂ ਦੱਸਿਆ ਗਿਆ ਕਿ ਮਾਰੂਤੀ-ਸੁਜ਼ੂਕੀ ਦੇ ਮਾਨੇਸਰ ਪਲਾਂਟ ਦਾ ਇਕ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਹੋਰ ਅਮਲੇ ਨੂੰ ਲਾਗ ਨਾ ਲੱਗੇ ਇਸ ਲਈ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਇਸ ਵੱਡੇ ਕਾਰ ਨਿਰਮਾਤਾ ਨੂੰ 12 ਮਈ ਨੂੰ ਮਾਨੇਸਰ ਪਲਾਂਟ ਵਿੱਚ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ। ਕਰੀਬ 40 ਦਿਨਾਂ ਬਾਅਦ ਕੁੱਲ 12000 ਮੁਲਾਜ਼ਮਾਂ ਵਿੱਚੋਂ 2 ਹਜ਼ਾਰ ਮੁਲਾਜ਼ਮਾਂ ਦੀ ਸਮੱਰਥਾ ਨਾਲ ਕੰਮ ਸ਼ੁਰੂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਕਰੋਨਾ ਦੇ ਕਹਿਰ ਕਾਰਨ ਵੱਡੀਆਂ ਇਕਾਈਆਂ ਆਰਜ਼ੀ ਤੌਰ ’ਤੇ ਬੰਦ ਹੋ ਗਈਆਂ ਸਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All