ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ

ਥਾਣੇ, 30 ਮਈ ਇਥੇ ਮੀਰਾ ਰੋਡ ਸਥਿਤ ਘਰ ਵਿੱਚ 13 ਸਾਲ ਦੇ ਲੜਕੇ ਨੇ ਮਾਪਿਆਂ ਵੱਲੋਂ ਉਸ ਤੋਂ ਮੋਬਾਈਲ ਖੋਹਣ ਕਾਰਨ ਖ਼ੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕਾ ਸਕੂਲ ਵਿੱਚ ਪੜ੍ਹਦਾ ਸੀ ਤੇ ਘਰ ਵਿੱਚ ਮੋਬਾਈਲ ਦਾ ਖਹਿੜਾ ਨਹੀਂ ਸੀ ਛੱਡਦਾ। ਇਸ ਕਾਰਨ ਮਾਪੇ ਉਸ ਨੂੰ ਇਸ ਕਾਰਨ ਝਿੜਕਦੇ ਸਨ। ਬੀਤੇ ਦਿਨੀਂ ਮਾਪਿਆਂ ਨੇ ਉਸ ਤੋਂ ਮੋਬਾਈਲ ਖੋਹ ਲਿਆ। ਇਸ ਤੋਂ ਨਾਰਾਜ਼ ਹੋ ਕੇ ਲੜਕੇ ਨੇ ਛੱਤ ਵਾਲੇ ਪੱਖੇ ਨਾਲ ਲਟਕੇ ਫਾਹਾ ਲੈ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All