ਮਾਓਵਾਦੀਆਂ ਵਿਰੁੱਧ ਫੌਜ ਦੀ ਵਰਤੋਂ ਡੂੰਘੀ ਸੋਚ-ਵਿਚਾਰ ਮਗਰੋਂ: ਐਂਟੋਨੀ

ਨਵੀਂ ਦਿੱਲੀ, 16 ਅਪਰੈਲ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਓਵਾਦੀ ਗੁਰੀਲਿਆਂ ਵਿਰੁੱਧ ਲੜਾਈ ਵਿੱਚ ਫੌਜ ਦੀ ਸ਼ਮੂਲੀਅਤ ਡੂੰਘਾਈ ਨਾਲ ਸਾਰੇ ਪੱਖ ਵਿਚਾਰਨ ਮਗਰੋਂ ਕੀਤੀ ਜਾਵੇਗੀ। ਸ੍ਰੀ ਐਂਟੋਨੀ ਨੂੰ  ਫੌਜ ਦੀ ਸੰਭਾਵਤ ਸ਼ਮੂਲੀਅਤ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਅਜਿਹਾ ਕਿਹਾ। ਐਂਟੋਨੀ ਨੇ ਇਹ ਟਿੱਪਣੀਆਂ ਹਵਾਈ ਫੌਜ ਦੇ ਮੁਖੀ ਪੀ.ਵੀ. ਨਾਇਕ ਦੇ ਬਿਆਨ, ਕਿ ਮਾਸੂਮ ਸ਼ਹਿਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਓਵਾਦੀਆਂ ਵਿਰੁੱਧ ਹਵਾਈ ਹਮਲੇ ਕਰਨਾ ਖਤਰਨਾਕ ਹੈ, ਮਗਰੋਂ ਕੀਤੀਆਂ। ਚੀਨ ਵੱਲੋਂ ਭਾਰਤੀ ਸੁਰੱਖਿਆ ਅਤੇ ਰਾਜਨੀਤਕ ਕੰਪਿਊਟਰ ਨੈੱਟਵਰਕਾਂ ਤੋਂ ਮਹੱਤਵਪੂਰਨ ਸੂਚਨਾ ਚੋਰੀ ਕਰਨ ਦੀਆਂ  ਰਿਪੋਰਟਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ  ਨੇ ਹਥਿਆਰਬੰਦ ਸੈਨਾਵਾਂ ਨੂੰ ਹੋਰ ਸਾਈਬਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸਾਈਬਰ ਅਤਿਵਾਦ ਵਿਰੁੱਧ ਸੰਕਟ ਦੇ ਹੱਲ ਲਈ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ ਹੈ। ਸ੍ਰੀ ਐਂਟੋਨੀ ਨੇ ਕਿਹਾ ਕਿ ਭਾਵੇਂ ਸਾਈਬਰ -ਸਪੇਸ ਸੂਚਨਾ ਦੇ ਆਦਾਨ-ਪ੍ਰਦਾਨ ਦਾ ਮਹੱਤਵਪੂਰਨ ਮਾਧਿਅਮ ਹੈ ਪਰ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਤੱਤ ਇਸ ਟੈਕਨਾਲੋਜੀ ਦੀ ਦੁਰਵਰਤੋਂ ਕਰ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਸਾਈਬਰ ਸੁਰੱਖਿਆ ਸਬੰਧੀ ਸਖਤ ਨਿਯਮ ਅਪਣਾਏ ਹੋਏ ਹਨ ਪਰ ਫਿਰ ਵੀ ਸਾਰੀਆਂ ਚੋਰ-ਮੋਰੀਆਂ ਦਾ ਬੰਦ ਹੋਣਾ ਯਕੀਨੀ ਬਣਾਇਆ ਜਾਵੇ।                           -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All