ਮਹਿੰਦਰ ਭੁੱਲਰ ਡੀਐੱਲਐੱਫ ਸਨਅਤੀ ਸੰਸਥਾ ਦੇ ਪ੍ਰਧਾਨ ਬਣੇ

ਡੀਐੱਲਐੱਫ ਸਨਅਤੀ ਸੰਸਥਾ ਦੀ ਬੈਠਕ ਦਾ ਦ੍ਰਿਸ਼। -ਫੋਟੋ: ਦਿਓਲ

ਪੱਤਰ ਪ੍ਰੇਰਕ ਨਵੀਂ ਦਿੱਲੀ, 23 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਮਹਿੰਦਰ ਸਿੰਘ ਭੁੱਲਰ ਨੂੰ ਸਰਬਸੰਮਤੀ ਨਾਲ ਡੀਐੱਲਐੱਫ ਸਨਅਤੀ ਖੇਤਰ ਦੀ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ। ਮੋਤੀ ਨਗਰ ਇਲਾਕੇ ਵਿੱਚ ਸਥਿਤ ਇਸ ਸਨਅਤੀ ਇਲਾਕੇ ਵਿੱਚ 100 ਤੋਂ ਜ਼ਿਆਦਾ ਵੱਡੀਆਂ, ਦਰਮਿਆਨੀਆਂ ਤੇ ਛੋਟੀਆਂ ਫੈਕਟਰੀਆਂ, ਵਰਕਸ਼ਾਪਾਂ ਹਨ ਜਿਥੇ ਹਜ਼ਾਰਾਂ ਲੋਕ ਕੰਮ ਕਰਦੇ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਭ ਤੋਂ ਵੱਡੀ ਸਮੱਸਿਆ ਟਰੈਫ਼ਿਕ ਦੀ ਹੈ ਤੇ ਇਸ ਦਾ ਹੱਲ ਸਬੰਧਤ ਸਰਕਾਰੀ ਧਿਰਾਂ ਨਾਲ ਮਿਲ ਕੇ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਵਿਕਾਸ ਨਾਲ ਜੁੜੀਆਂ ਮੱਦਾਂ ਉਪਰ ਵੀ ਗੌਰ ਕਰਨ ਬਾਰੇ ਦੱਸਿਆ। ਨਰਾਇਣਾ ਵਿੱਚ ਹੋਈ ਇਸ ਬੈਠਕ ਦੌਰਾਨ ਭੁੱਲਰ ਨੇ ਆਪਣੀ ਕਾਰਜਕਾਰਨੀ ਤੇ ਟੀਮ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਨਵੇਂ ਪ੍ਰਧਾਨ ਨੇ ਦੱਸਿਆ ਕਿ ਛੇਤੀ ਹੀ ਹੋਰ ਅਹੁਦੇਦਾਰਾਂ ਦੇ ਨਾਂ ਵੀ ਐਲਾਨੇ ਜਾਣਗੇ। ਬੈਠਕ ਵਿੱਚ ਇਲਾਕੇ ਦੇ ਵੱਡੇ ਸਨਅਤਕਾਰਾਂ ਨੇ ਸ਼ਿਰਕਤ ਕੀਤੀ। ਸ੍ਰੀ ਭੁੱਲਰ ਮਾਝੇ ਤੋਂ ਆ ਕੇ ਦਿੱਲੀ ਵਿੱਚ ਸਥਾਪਤ ਹੋਏ ਤੇ ਉਨ੍ਹਾਂ ਦਾ ਟੀਨ ਦੀ ਛਪਾਈ ਦੀਆਂ ਮਸ਼ੀਨਾਂ ਬਣਾਉਣ ਦਾ ਵੱਡਾ ਕਾਰੋਬਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All