ਮਹਿਲਾ ਫੁਟਬਾਲ ਲੀਗ 24 ਤੋਂ

ਨਵੀਂ ਦਿੱਲੀ: ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਅੱਜ ਕਿਹਾ ਕਿ ਹੀਰੋ ਮਹਿਲਾ ਲੀਗ 2019-20 ਦਾ ਆਖ਼ਰੀ ਗੇੜ 24 ਜਨਵਰੀ ਤੋਂ ਬੰਗਲੌਰ ’ਚ ਸ਼ੁਰੂ ਹੋਵੇਗਾ। ਟੂਰਨਾਮੈਂਟ ’ਚ ਇਸ ਵਾਰ ਦੇਸ਼ ਭਰ ਦੀਆਂ 12 ਟੀਮਾਂ ਭਾਰਤੀ ਮਹਿਲਾ ਕਲੱਬ ਫੁਟਬਾਲ ਦੇ ਸਿਖ਼ਰਲੇ ਪੁਰਸਕਾਰ ਲਈ ਜ਼ੋਰ-ਅਜਮਾਇਸ਼ ਕਰਨਗੀਆਂ। ਇਸ ਤੋਂ ਪਹਿਲਾਂ ਦੇਸ਼ ਭਰ ’ਚ ਖੇਤਰੀ ਕੁਆਲੀਫਾਇਰਜ਼ ਕਰਵਾਏ ਗਏ ਜਿਨ੍ਹਾਂ ਵਿੱਚ ਮਣੀਪੁਰ, ਗੁਜਰਾਤ, ਮਹਾਰਾਸ਼ਟਰ, ਗੋਆ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਕਰਨਾਟਕ ਅਤੇ ਬਾਕੀ ਭਾਰਤ ਖੇਤਰ ਦੀਆਂ ਟੀਮਾਂ ਆਖ਼ਰੀ ਗੇੜ ’ਚ ਪਹੁੰਚੀਆਂ। ਸਾਰੀਆਂ 12 ਟੀਮਾਂ ਨੂੰ 6-6 ਟੀਮਾਂ ਦੇ ਦੋ ਗਰੁੱਪਾਂ ’ਚ ਵੰਡਿਆ ਗਿਆ ਹੈ। ਹਰ ਗਰੁੱਪ ’ਚ ਟੀਮਾਂ ਇਕ-ਦੂਜੇ ਨਾਲ ਖੇਡਣਗੀਆਂ। ਹਰੇਕ ਗਰੁੱਪ ਤੋਂ ਸਿਖ਼ਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀ ਫਾਈਨਲ ’ਚ ਪਹੁੰਚਣਗੀਆਂ। ਫਾਈਨਲ 13 ਫਰਵਰੀ ਨੂੰ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All