ਮਹਿਲਾ ਅੰਡਰ -17 ਫੁਟਬਾਲ ਚੈਂਪੀਅਨਸ਼ਿਪ ਅੱਜ ਤੋਂ

ਕਲਿਆਣੀ (ਪੱਛਮੀ ਬੰਗਾਲ): ਹੀਰੋ ਅੰਡਰ-17 ਮਹਿਲਾ ਫੁਟਬਾਲ ਚੈਂਪੀਅਨਸ਼ਿਪ-2019 ਸੋਮਵਾਰ ਤੋਂ ਇੱਥੇ ਹੋਵੇਗੀ, ਜੋ ਫੁਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ (ਐੱਫਐੱਸਡੀਐੱਲ) ਅਤੇ ਰਿਲਾਇੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ ਦਾ ਐਲਾਨ ਐੱਫਐੱਸਡੀਐੱਲ ਦੀ ਚੇਅਰਮੈਨ ਨੀਤਾ ਅੰਬਾਨੀ ਨੇ ਸਾਲ ਦੇ ਸ਼ੁਰੂ ਵਿੱਚ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਕਲੱਬਾਂ ਦੇ ਮਾਲਕਾਂ ਦੀ ਇੱਕ ਮੀਟਿੰਗ ਦੌਰਾਨ ਕੀਤਾ ਸੀ। ਮੀਟਿੰਗ ਵਿੱਚ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦਾ ਪ੍ਰਧਾਨ ਪ੍ਰਫੁੱਲ ਪਟੇਲ ਵੀ ਮੌਜੂਦ ਸੀ। ਟੂਰਨਾਮੈਂਟ ਦਾ ਮਕਸਦ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਫੀਫਾ ਅੰਡਰ -17 ਮਹਿਲਾ ਵਿਸ਼ਵ ਕੱਪ ਲਈ ਟੀਮ ਦੀ ਚੋਣ ਵਿੱਚ ਸਹਾਇਤਾ ਕਰਨਾ ਹੈ। ਸੱਤ ਰੋਜ਼ਾ ਇਸ ਟੂਰਨਾਮੈਂਟ ਵਿੱਚ ਚਾਰ ਟੀਮਾਂ ਇੱਕ-ਦੂਜੇ ਨਾਲ ਭਿੜਨਗੀਆਂ। ਰਾਊਂਡ ਰੌਬਿਨ ’ਤੇ ਆਧਾਰਿਤ ਇਸ ਟੂਰਨਾਮੈਂਟ ਵਿੱਚ ਪੈਂਥਰਜ਼, ਟਾਈਗਰੈਸਿਸ, ਲਾਇਨੈਸਿਸ ਅਤੇ ਚੀਤਾਜ਼ ਟੀਮਾਂ ਹਿੱਸਾ ਲੈਣਗੀਆਂ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਰਾਜਸਥਾਨ ’ਚ ਸੱਤਾ ਦਾ ਸੰਘਰਸ਼ ਹੋਇਆ ਡੂੰਘਾ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਸ਼ਹਿਰ

View All