ਮਹਾਰਾਣੀ ਨੇ ਪੋਤੇ ਹੈਰੀ ਤੇ ਮੇਘਨ ਨੂੰ ਸੱਦਿਆ

ਸ਼ਹਿਜ਼ਾਦਾ ਹੈਰੀ ਅਤੇ ਮੇਗਨ ਮਰਕਲ, ਮਹਾਰਾਣੀ ਐਲਿਜ਼ਾਬੈਥ

ਲੰਡਨ, 12 ਜਨਵਰੀ ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਘਨ ਵੱਲੋਂ ਸ਼ਾਹੀ ਪਰਿਵਾਰ ਦੀਆਂ ਜਿੰਮੇਵਾਰੀਆਂ ਚੁੱਕਣ ਤੋਂ ਦਿੱਤੇ ਜਵਾਬ ਕਾਰਨ ਪੈਦਾ ਹੋਏ ਸੰਕਟ ਦੇ ਨਿਬੇੜੇ ਲਈ ਮਹਾਰਾਣੀ ਐਲਿਜ਼ਾਬੈੱਥ ਦੋਇਮ ਅੱਜ ਆਪਣੇ ਪੋਤੇ ਅਤੇ ਪੋਤ ਨੂੰਹ ਨਾਲ ਆਹਮੋ ਸਾਹਮਣੀ ਮੀਟਿੰਗ ਕਰੇਗੀ ਤਾਂ ਜੋ ਇਸ ਸੰਕਟ ਦਾ ਕੋਈ ਸੌਖਾਲਾ ਹੱਲ ਨਿਕਲ ਸਕੇ। ਇਹ ਮੀਟਿੰਗ ਮਹਾਰਾਣੀ ਦੀ ਨੌਰਫੋਕ ਸਥਿਤ ਸੈਂਡਰਿੰਘਮ ਅਸਟੇਟ ਵਿੱਚ ਹੋਵੇਗੀ। ਮੀਟਿੰਗ ਵਿੱਚ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ, ਉਸ ਦਾ ਭਰਾ ਤੇ ਡਿਊਕ ਆਫ ਕੈਂਬਰਿਜ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦਾ ਪਿਤਾ ਸ਼ਹਿਜ਼ਾਦਾ ਚਾਰਲਸ ਮਿਲ ਕੇ ਬੈਠਣਗੇ ਅਤੇ ਮੇਘਨ ਜੋ ਕਿ ਕੈਨੇਡਾ ਵਿੱਚ ਆਪਣੇ ਅੱਠ ਮਹੀਨੇ ਦੇ ਪੁੱਤਰ ਨਾਲ ਰਹਿ ਰਹੀ ਹੈ, ਫੋਨ ਉੱਤੇ ਮੀਟਿੰਗ ਵਿੱਚ ਹਿੱਸਾ ਲੈ ਸਕਦੀ ਹੈ। 93 ਸਾਲ ਪੁਰਾਣੇ ਸ਼ਾਹੀ ਪਰਿਵਾਰ ਵਿੱਚ ਪਹਿਲੀ ਵਾਰ ਹੈਰੀ ਦੇ ਨਾਲ ਆਹਮੋ ਸਾਹਮਣੇ ਮੀਟਿੰਗ ਹੋ ਰਹੀ ਹੈ, ਇਹ ਸਸੈਕਸ ਦਾ ਸੰਕਟ ਪੈਦਾ ਹੋਣ ਬਾਅਦ ਹੀ ਸੰਭਵ ਹੋਈ ਹੈ।ਇਸ ਮੀਟਿੰਗ ਵਿੱਚ ਜੇ ਹੈਰੀ ਅਤੇ ਮੇਘਨ ਸ਼ਾਹੀ ਪਰਿਵਾਰ ਦਾ ਆਪਣਾ ਰੁਤਬਾ ਮੁੜ ਤੋਂ ਹਾਸਲ ਕਰਦੇ ਹਨ ਤਾਂ ਹੈਰੀ ਅਤੇ ਮੇਘਨ ਦਾ ਭਵਿੱਖ ਦਾ ਰੋਲ ਤੈਅ ਹੋਵੇਗਾ। ਬੁੱਧਵਾਰ ਨੂੰ ਇਸ ਜੋੜੇ ਨੇ ਇਹ ਐਲਾਨ ਕਰਕੇ ਧਮਾਕਾ ਕਰ ਦਿੱਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੀ ਮੋਹਰੀ ਭੂਮਿਕਾ ਨਿਭਾਉਣ ਤੋਂ ਲਾਂਭੇ ਹੋ ਰਹੇ ਹਨ। ਇਨ੍ਹਾਂ ਦੇ ਸਮੇਂ ਵਿੱਚ ਬਰਤਾਨੀਆਂ ਤੇ ਉੱਤਰੀ ਅਮਰੀਕਾ ਵਿੱਚ ਪਾੜਾ ਪਿਆ ਹੈ। ਇਹ ਜੋੜਾ ਆਪਣੀ ਆਰਥਿਕ ਆਜ਼ਾਦੀ ਹਾਸਲ ਕਰਨੀ ਚਾਹੁੰਦਾ ਹੈ। ਜੇ ਇਹ ਜੋੜਾ ਆਪਣਾ ਸ਼ਾਹੀ ਰੁਤਬਾ ਤਿਆਗ ਦਿੰਦਾ ਹੈ ਤਾਂ ਇਨ੍ਹਾਂ ਉੱਤੇ ਟੈਕਸ ਨਿਜ਼ਾਮ ਲਾਗੂ ਹੋ ਜਾਵੇਗਾ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All