ਮਹਾਰਾਜਾ ਸ਼ੇਰ ਸਿੰਘ ਵੱਲੋਂ ਵਸਾਇਆ ਪਿੰਡ ਵਡਾਲਾ ਬਾਂਗਰ

ਮਹਾਰਾਜਾ ਸ਼ੇਰ ਸਿੰਘ ਵੱਲੋਂ ਵਸਾਇਆ ਪਿੰਡ ਵਡਾਲਾ ਬਾਂਗਰ

ਪਿੰਡ ਵਡਾਲਾ ਬਾਂਗਰ ਸਿੱਖ ਰਾਜ ਦੇ ਸਮੇਂ ਹੋਂਦ ਵਿੱਚ ਆਇਆ, ਜੋ ਸਰਹੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਅਧੀਨ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਫਰਜ਼ੰਦ ਮਹਾਰਾਜਾ ਸ਼ੇਰ ਸਿੰਘ ਦੇ ਯਤਨਾਂ ਸਦਕਾ ਇਹ ਪਿੰਡ ਵਸਿਆ ਹੈ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ  ਦੀ ਫ਼ੌਜ ਦੇ ਘੋੜਿਆਂ ਲਈ ਚਰਗਾਹ ਵਾਸਤੇ 501 ਏਕੜ ਜ਼ਮੀਨ ਛੱਡੀ ਗਈ ਸੀ। ਉਨ੍ਹਾਂ ਦੇ ਬੇਟੇ ਸ਼ੇਰ ਸਿੰਘ ਨੇ ਪਿੰਡ ਚੰਦੂਨੰਗਲ ਵਾਸੀਆਂ ਨੂੰ ਇਹੋ ਜ਼ਮੀਨ ਦੇ ਕੇ ਵਡਾਲਾ ਬਾਂਗਰ ਵਸਾਇਆ ਜਦਕਿ ਵਡਾਲਾ ਬਾਂਗਰ ਦੇ ਲੋਕ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜਿਓਂ ਲੰਘਦੇ ਰਾਵੀ ਦਰਿਆਂ ਦੇ ਕੰਢੇ ਪਿੰਡ ਚੰਦੂ ਵਡਾਲਾ ਵਸਦੇ ਸਨ। ਪਰ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ ਨੂੰ ਹਰੇਕ ਸਾਲ ਜਿੱਥੇ ਭਾਰੀ ਜਾਨੀ ਨੁਕਸਾਨ ਉਠਾਉਣਾ ਪੈਂਦਾ ਸੀ,  ਉੱਥੇ ਕਾਸ਼ਤਕਾਰਾਂ ਦੀਆ ਫ਼ਸਲਾਂ ਤਬਾਹ ਹੋ ਜਾਂਦੀਆਂ ਸਨ। ਸਿੱਟੇ ਵਜੋਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਨ੍ਹਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਚੰਦੂ ਵਡਾਲਾ ਦੇ ਲੋਕ ਮਹਾਰਾਜਾ ਸ਼ੇਰ ਸਿੰਘ ਨੂੰ ਮਿਲੇ ਅਤੇ ਖ਼ੁਦ ਨਾਲ ਵਾਪਰਦੇ ਦੁਖਾਂਤ ਦੀ ਦਾਸਤਾਂ ਸੁਣਾਈ। ਉਨ੍ਹਾਂ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਘੋੜਿਆਂ ਲਈ ਚਰਗਾਹ ਵਾਸਤੇ ਛੱਡੀ 501 ਏਕੜ ਜ਼ਮੀਨ, ਆਪਣੀ ਪਰਜਾ ਨੂੰ ਦੇ ਦਿੱਤੀ ਅਤੇ ਇਸੇ ਸਥਾਨ ’ਤੇ ਪਿੰਡ ਵਡਾਲਾ  ਬਾਂਗਰ ਵਸਿਆ। ਪਿੰਡ ਦੀ ਵਸੋਂ ਲਗਪਗ 4200 ਦੇ ਕਰੀਬ ਦੱਸੀ ਜਾਂਦੀ ਹੈ ਪਰ ਵੋਟਰ 2100 ਹਨ। ਪਿੰਡ ਦੇ ਬਾਸ਼ਿੰਦਿਆਂ ਨੇ ਦੇਸ਼-ਵਿਦੇਸ਼ ਵਿੱਚ ਇੱਥੋਂ ਦਾ ਨਾਮ ਰੌਸ਼ਨ ਕੀਤਾ ਹੈ। ਪਤਾ ਲੱਗਦਾ ਹੈ ਕਿ ਪਿੰਡ ਦੇ ਬਾਹਰਵਾਰ ਕਲਾਨੌਰ ਰੋਡ ’ਤੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਸਥਾਨ ’ਤੇ ਆਲੀਸ਼ਾਨ ਸਰੋਵਰ ਬਣਿਆ ਹੋਇਆ ਹੈ। ਇਤਿਹਾਸਕਾਰਾਂ ਅਨੁਸਾਰ ਬਾਉਲੀ ਵਿਖੇ 19ਵੀਂ ਸਦੀ ’ਚ ਬਾਬਾ ਸੁੰਦਰ ਦਾਸ ਨੇ ਇੱਥੇ ਭਗਤੀ ਕੀਤੀ। ਇਹ ਵੀ ਕਹਿਣਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਫੜ ਕੇ ਪਿੰਜਰੇ ਵਿੱਚ ਪਾ ਕੇ ਲਾਹੌਰ ਲਿਜਾਂਦਿਆਂ ਸਮੇਂ ਬਾਬਾ ਬਹਾਦਰ ਨੇ ਇੱਥੇ ਇੱਕ ਰਾਤ ਕੱਟੀ। ਪਿੰਡ ਵਿੱਚ ਬਾਬਾ ਸ਼ੀਆਂ ਦਾਸ ਗੱਦੀ ਸ੍ਰੀ ਠਾਕੁਰ ਦੁਆਰਾ ਹੈ, ਜਿੱਥੇ ਪ੍ਰਾਚੀਨ ਰਾਮ-ਸੀਤਾ ਦੀਆਂ ਇਤਿਹਾਸਕ ਮੂਰਤੀਆਂ ਮੰਦਰ ਵਿੱਚ ਹਨ। ਪੁਜਾਰੀ ਮਹੰਤ ਗੋਬਿੰਦ ਦਾਸ ਨੇ ਮੂਰਤੀਆਂ ਸਬੰਧੀ ਦਾਅਵਾ ਕਰਦਿਆਂ ਦੱਸਿਆ ਕਿ ਅਕਬਰ ਨੇ ਬਾਬਾ ਸ਼ੀਆਂ ਦਾਸ ਨੂੰ ਭੇਟ ਕੀਤੀਆਂ ਸਨ। ਇਹ  ਰਾਵੀ ਕੰਢੇ ਵਸੇ ਪਿੰਡ ਚੰਦੂ ਵਡਾਲਾ ਸਥਿਤ ਮੰਦਰ ’ਚ ਪਹਿਲਾਂ ਬਿਰਾਜਮਾਨ ਸਨ। ਦਰਿਆ ਦੀ ਮਾਰ ਨਾਲ ਮੰਦਰ ਜਦੋਂ ਢਹਿਢੇਰੀ ਹੋਇਆ ਤਾਂ ਇਹੋ ਮੂਰਤੀਆਂ ਪਾਣੀ ’ਤੇ ਤੈਰਦੀਆਂ ਰਹੀਆਂ। ਪੁਰਾਤਨ ਮੰਦਰ ਵਿੱਚ ਹਰ ਸਾਲ ਵਿਸ਼ਾਲ ਭੰਡਾਰਾ ਜਨਵਰੀ ਮਹੀਨੇ  ਕੀਤਾ ਜਾਂਦਾ ਹੈ। ਹਿੰਦੂ ਧਰਮ ਨਾਲ ਸਬੰÎਧਤ ਪੁਰਾਤਨ ਸ਼ਿਵ ਮੰਦਰ ਵੀ ਸਥਿਤ ਹੈ ਇਸ ਸਬੰਧੀ ਸ਼ਿਵਾਲਾ ਮੰਦਰ ਦੇ ਪ੍ਰਧਾਨ ਤਿਲਕ ਰਾਜ ਹਨ। ਮਸੀਹ ਭਾਈਚਾਰੇ ਨਾਲ ਸਬੰਧਤ ਸੁੱਖ ਭੰਡਾਰ ਚਰਚ ਹੈ, ਜਿਸ ਦੀ ਸੇਵਾ ਬਿਸ਼ਪ ਰਿਆਜ਼ ਮਸੀਹ ਤੇਜਾ ਕਰ ਰਹੇ ਹਨ।  ਪ੍ਰਭੂ ਯਿਸੂ ਮਸੀਹ ਦੇ ਵੱਡੇ ਦਿਨ ਮੌਕੇ ਹਰੇਕ ਸਾਲ ਵਿਸ਼ਾਲ ਸ਼ੋਭਾ ਯਾਤਰਾ ਨਿਕਲਦੀ ਹੈ। ਮਸੀਹ ਭਾਈਚਾਰੇ ਦੇ ਲੋਕ ਦੇਸ਼-ਵਿਦੇਸ਼ ਤੋਂ ਆ ਯਾਤਰਾ ਵਿੱਚ ਸ਼ਮੂਲੀਅਤ ਕਰਦੇ ਹਨ।  ਮਰਹੂਮ ਭਾਈ ਦਲੀਪ ਸਿੰਘ ਕਾਹਲੋਂ ਪੰਥਕ ਆਗੂ ਜਿਨ੍ਹਾਂ ਨੇ ਗੁਰੂ ਕਾ ਬਾਗ ਮੋਰਚੇ ਵਿੱਚ ਹਿੱਸਾ ਲਿਆ, ਇਸੇ ਪਿੰਡ ਦੀ ਮਿੱਟੀ ਨਾਲ ਮੋਹ ਰੱਖਦੇ ਸਨ। ਵਡਾਲਾ ਬਾਂਗਰ ਦੇ ਲੋਕ ਵੱਖ- ਵੱਖ ਦੇਸ਼ਾਂ ’ਚ ਗਏ ਅਤੇ ਆਪਣੇ ਪਿੰਡ ਇਲਾਕੇ ਦਾ ਨਾਮ ਰੌਸ਼ਨ ਕੀਤਾ।  ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਮਰੀਕ ਸਿੰਘ, ਐਡਵੋਕੇਟ ਬੀਬੀ ਬਲਵਿੰਦਰ ਕੌਰ ਤੋਂ ਇਲਾਵਾ ਏਅਰ ਫੋਰਸ ਵਿੰਗ ਕਮਾਂਡਰ ਰਣਜੀਤ ਸਿੰਘ ਪੰਨੂ, ਪ੍ਰਿੰਸੀਪਲ ਧਰਮਜੀਤ ਸਿੰਘ ਦਾ ਬੇਟਾ ਲੈਫਟੀਨੈਂਟ ਅਜੇਪਾਲ ਸਿੰਘ ਦੇਸ਼ ਦੀ ਸੇਵਾ ਕਰਕੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ। ਵਡਾਲਾ ਬਾਂਗਰ ’ਚ ਦੋ ਪੰਚਾਇਤਾਂ ਹਨ। ਦੋਵੇਂ ਪੰਚਾਇਤਾਂ ਦੇ ਸਰਪੰਚ ਮਨਦੀਪ ਸਿੰਘ ਪੰਨੂ ਅਤੇ ਸਰਪੰਚ ਬਾਬਾ ਅਵਤਾਰ ਸਿੰਘ ਹਨ। ਪੰਜਾਬੀ ਲੋਕ ਕਲਾ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਮੰਚ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿੱਚ ਸਮਾਜ ਵਿੱਚ ਫ਼ੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਜਦੋਜਹਿਦ ਕਰ ਰਹੇ ਹਨ। ਵਿਜੇ  ਕੁਮਾਰ (ਐਮਡੀ), ਡਾ. ਅਮਨਦੀਪ ਸਿੰਘ ਡੱਬ, ਕੈਪਟਨ ਮਦਨ ਗੋਪਾਲ, ਸਰਦੂਲ ਸਿੰਘ ਅਮਰੀਕਾ ਸਥਿਤ ਮਾਹਿਰ ਡਾਕਟਰ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਜਸਬੀਰ ਸਿੰਘ ਫ਼ੌਜੀ, ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਰਟਗੇਜ਼ ਬੈਂਕ ਚੇਅਰਮੈਨ ਤਰਲੋਚਨ ਸਿੰਘ ਪੰਨੂ, ਜਥੇਦਾਰ ਬੂਟਾ ਸਿੰਘ ਵਡਾਲਾ ਬਾਂਗਰ ਤੋਂ ਇਲਾਵਾ ਕਿਸਾਨ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਕਾਬਲ ਸਿੰਘ, ਹਰਇੰਦਰਪਾਲ ਸਿੰਘ ਗੋਰਾ, ਕੇਵਲ ਸਿੰਘ ਆਸਟਰੇਲੀਆ ਸਥਿਤ ਮੈਲਬੌਰਨ ਵਿਖੇ ਸਾਫਟਵੇਅਰ ਇੰਜੀਨੀਅਰ ਹਨ। - ਦਲਬੀਰ ਸਿੰਘ ਸੱਖੋਵਾਲੀਆ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All