ਮਨੁੱਖੀ ਗ਼ਲਤੀਆਂ ਨੇ ਸਮੁੰਦਰ ਪੀਤੇ

ਵਾਸ਼ਿੰਗਟਨ: ਪਿਛਲੇ 25 ਸਾਲਾਂ ਦੌਰਾਨ ਸਮੁੰਦਰੀ ਜਲ ਪੱਧਰ ਅਸਾਵੇਂ ਢੰਗ ਨਾਲ ਵਧਿਆ ਹੈ। ਉਸ ਦਾ ਕਾਰਨ ਕੁਦਰਤੀ ਬਦਲਾਅ ਨਹੀਂ, ਸਗੋਂ ਕਾਫੀ ਹੱਦ ਤਕ ਮਨੁੱਖੀ ਗਤੀਵਿਧੀਆਂ ਕਾਰਨ ਹੋਈਆਂ ਜਲਵਾਯੂ ਤਬਦੀਲੀਆਂ ਹਨ। ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਜਨਰਲ ਵਿੱਚ ਪ੍ਰਕਾਸ਼ਤ ਖੋਜ ਅਨੁਸਾਰ ਵਿਸ਼ਵ ਦੇ ਜਿਸ ਹਿੱਸੇ ਵਿਚ ਸਮੁੰਦਰ ਦੇ ਜਲ ਪੱਧਰ ’ਚ ਔਸਤ ਨਾਲੋਂ ਵੱਧ ਵਾਧਾ ਹੋਇਆ ਹੈ, ਉਥੇ ਇਹ ਵਰਤਾਰਾ ਜਾਰੀ ਰਹਿ ਸਕਦਾ ਹੈ ਤੇ ਇਸ ਦਾ ਕਾਰਨ ਜਲਵਾਯੂ ਦਾ ਗਰਮ ਹੋਣਾ ਹੈ। ਅਮਰੀਕਾ ਦੇ ਵਾਯੂਮੰਡਲ ਬਾਰੇ ਕੌਮੀ ਖੋਜ ਕੇਂਦਰ (ਐੱਨਸੀਏਆਰ) ਦੇ ਖੋਜਕਰਤਾ ਜੌਹਨ ਫਾਸੂਲੋ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਇਨ੍ਹਾਂ ਖੇਤਰਾਂ ਦੇ ਜਲ ਪੱਧਰ ਦੇ ਢੰਗ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਵੀ ਇਹ ਵਰਤਾਰਾ ਜਾਰੀ ਰਹਿ ਸਕਦਾ ਹੈ। ਜੌਹਨ ਦਾ ਕਹਿਣਾ ਹੈ ਕਿ ਇਸ ਸਦੀ ਵਿਚ ਸਮੁੰਦਰੀ ਜਲ ਪੱਧਰ ਕੁਝ ਫੁੱਟ ਜਾਂ ਇਸ ਤੋਂ ਵਧੇਰੇ ਵੱਧ ਸਕਦਾ ਹੈ ਪਰ ਖੇਤਰੀ ਵਿਭਿੰਨਤਾਵਾਂ ਕਾਰਨ ਤਟਵਰਤੀ ਲੋਕਾਂ ਲਈ ਇਹ ਖ਼ਤਰੇ ਦੀ ਘੰਟੀ ਹੈ। ਖੋਜ ਅਨੁਸਾਰ ਸਥਾਨਕ ਪੱਧਰ ਉੱਤੇ ਸਮੁੰਦਰੀ ਜਲ ਪੱਧਰ ਵਧਣ ਬਾਰੇ ਆਪਣੇ ਨਿਗਰਾਨੀ ਹੇਠਲੇ ਖੇਤਰ ਦੀ ਪੇਸ਼ੀਨਗੋਈ ਨੂੰ ਹੋਰ ਬਿਹਤਰ ਬਣਾਉਣ ਵਾਲੇ ਮੌਸਮ ਵਿਗਿਆਨੀਆਂ ਲਈ ਜਲਵਾਯੂ ਤਬਦੀਲੀ ਦਿੱਕਤਾਂ ਖੜ੍ਹੀਆਂ ਕਰ ਰਹੀ ਹੈ। ਪਿਛਲੇ ਸਮੇਂ ਵਿਚ ਮੌਸਮ ਵਿਗਿਆਨੀ ਆਲਮੀ ਜਲਵਾਯੂ ਤਬਦੀਲੀ ਕਾਰਨ ਸਮੁੰਦਰੀ ਜਲ ਦਾ ਪੱਧਰ ਸਾਲ ’ਚ ਤਿੰਨ ਮਿਲੀਮੀਟਰ ਵਧਣ ਅਤੇ ਇਸ ਦੀ ਰਫ਼ਤਾਰ ਤੇਜ਼ ਹੋਣ ਦਾ ਅੰਦਾਜ਼ਾ ਲਾਉਂਦੇ ਸਨ, ਪਰ ਹੁਣ ਅਸਾਵਾਂ ਜਲ ਪੱਧਰ ਗਰੀਨਲੈਂਡ ਤੇ ਅੰਟਾਰਟਿਕਾ ਉਪਰਲੀ ਬਰਫ਼ ਦੀ ਪਰਤ ਨੂੰ ਲਗਾਤਾਰ ਖੋਰ ਰਿਹਾ ਹੈ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਸਾਲ 1993 ਦੇ ਮੁਕਾਬਲੇ ਸਮੁੰਦਰੀ ਜਲ ਪੱਧਰ ਵਧਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅੰਟਾਰਟਿਕਾ ਨੇੜਲੇ ਸਮੁੰਦਰ ਅਤੇ ਅਮਰੀਕੀ ਪੱਛਮੀ ਤੱਟ ਉੱਤੇ ਸਮੁੰਦਰ ਜਲ ਪੱਧਰ ਔਸਤ ਨਾਲੋਂ ਘਟਿਆ ਹੈ ਅਤੇ ਦੱਖਣੀ ਪੂਰਬੀ ਏਸ਼ੀਆ ਵਿਚ ਹਾਲਾਤ ਇਸ ਤੋਂ ਉਲਟ ਹਨ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਵਿਸ਼ਵ ਦੇ ਕੁਝ ਹਿੱਸਿਆਂ ਵਿਚ ਸਥਾਨਕ ਪੱਧਰ ’ਤੇ ਸਮੁੰਦਰੀ ਜਲ ਪੱਧਰ ਔਸਤ ਨਾਲੋਂ ਦੋ ਗੁਣਾ ਤੋਂ ਜ਼ਿਆਦਾ ਵਧਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All