ਮਨੁੱਖੀ ਅਧਿਕਾਰ ਕਾਰਕੁਨ ਦਾ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ’ਚ ਸਵਾਗਤ

ਵਕੀਲ ਦੀਪਿਕਾ ਸਿੰਘ ਰਜਾਵਤ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹਰਗਨ ਨਾਲ।

ਟ੍ਰਿਬਿਊਨ ਨਿਊਜ਼ ਸਰਵਿਸ ਵਿਕਟੋਰੀਆ (ਬ੍ਰਿਟਿਸ਼ ਕੋਲੰਬੀਆ), 18 ਮਈ ਜੰਮੂ ਕਸ਼ਮੀਰ ਵਿੱਚ ਅੱਠ ਸਾਲਾ ਬਾਲੜੀ ਆਸਿਫਾ ਨਾਲ ਜਬਰ-ਜਨਾਹ ਅਤੇ ਪਿੱਛੋਂ ਉਸ ਦੇ ਕਤਲ ਖ਼ਿਲਾਫ਼ ਡਟਣ ਵਾਲੀ ਦਲੇਰ ਵਕੀਲ ਦੀਪਿਕਾ ਸਿੰਘ ਰਜਾਵਤ ਦਾ ਇੱਥੇ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਵਿਚ ਭਰਪੂਰ ਸਵਾਗਤ ਕੀਤਾ ਗਿਆ। ਅਸੈਂਬਲੀ ਵਿਚ ਉਨ੍ਹਾਂ ਦੀ ਜਾਣ-ਪਛਾਣ ਸਰੀ-ਗ੍ਰੀਨਟਿੰਬਰਜ਼ ਹਲਕੇ ਤੋਂ ਵਿਧਾਇਕ ਅਤੇ ਚੰਡੀਗੜ੍ਹ ਦੀ ਜੰਮਪਲ ਰਚਨਾ ਸਿੰਘ ਨੇ ਕਰਵਾਈ। ਬਾਅਦ ਵਿਚ ਦੀਪਿਕਾ ਸਿੰਘ ਰਜਾਵਤ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹਰਗਨ ਨੂੰ ਵੀ ਮਿਲੀ। ਇੰਡੀਅਨਜ਼ ਐਬਰੌਡ ਫੌਰ ਪਲੂਰਾਲਿਸਟ ਇੰਡੀਆ (ਆਈਏਪੀਆਈ) ਦੇ ਸੱਦੇ ਉਤੇ ਕੈਨਡਾ ਆਈ ਦੀਪਿਕਾ ਸਿੰਘ ਰਜਾਵਤ ਸਰੀ ਸੈਂਟਰਲ ਲਾਇਬਰੇਰੀ ਵਿਚ 18 ਮਈ ਕਰਵਾਏ ਜਾ ਰਹੇ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਯਾਦ ਰਹੇ ਕਿ ਜਨਵਰੀ 2018 ਵਿਚ ਆਸਿਫਾ ਕੇਸ ਦੇ ਦੋਸ਼ੀਆਂ ਨੂੰ ਬਚਾਉਣ ਖ਼ਾਤਿਰ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਮੰਤਰੀਆਂ ਦੀ ਅਗਵਾਈ ਵਿਚ ਰੋਸ ਮਾਰਚ ਕੀਤਾ ਗਿਆ ਸੀ ਪਰ ਉਸ ਵਕਤ ਖ਼ੌਫ਼ ਦੇ ਉਸ ਦੌਰ ਵਿਚ ਦੀਪਿਕਾ ਸਿੰਘ ਰਜਾਵਤ ਨੇ ਆਸਿਫਾ ਦੇ ਪਰਿਵਾਰ ਦੀ ਡਟ ਕੇ ਇਮਦਾਦ ਕੀਤੀ ਅਤੇ ਹਰ ਅੜਿੱਕੇ ਦੇ ਬਾਵਜੂਦ ਕੇਸ ਅਦਾਲਤ ਤੱਕ ਪਹੁੰਚਾਇਆ। ਬਾਅਦ ਵਿਚ ਅਦਾਲਤ ਵਿਚ ਵੀ ਅੜਿੱਕੇ ਜਾਰੀ ਰਹਿਣ ਕਾਰਨ ਉਸ ਨੇ ਇਸ ਕੇਸ ਦੀ ਸੁਣਵਾਈ ਸੂਬੇ ਤੋਂ ਕਰਵਾਉਣ ਲਈ ਜ਼ੋਰ ਲਾਇਆ ਅਤੇ ਕਾਮਯਾਬ ਵੀ ਹੋਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All