ਮਨੀਪੁਰ ’ਚ ਯੂਕੇ ਤੋਂ ਪਰਤੀ ਮਹਿਲਾ ਨੂੰ ਕਰੋਨਾਵਾਇਰਸ

ਇੰਫਾਲ, 24 ਮਾਰਚ ਮਨੀਪੁਰ ਵਿੱਚ 23 ਸਾਲਾ ਮਹਿਲਾ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਹ ਮਨੀਪੁਰ ਤੇ ਉੱਤਰ-ਪੂਰਬ ਵਿੱਚ ਕਰੋਨਵਾਇਰਸ ਦਾ ਪਹਿਲਾ ਕੇਸ ਹੈ। ਪੀੜਤ ਮਹਿਲਾ ਅਜੇ ਕੁਝ ਦਿਨ ਪਹਿਲਾਂ ਹੀ ਯੂਕੇ ਤੋਂ ਪਰਤੀ ਸੀ ਤੇ ਉਹਦਾ ਨਮੂਨਾ ਪਾਜ਼ੇਟਿਵ ਪਾਇਆ ਗਿਆ ਹੈ। ਮਨੀਪੁਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੀੜਤਾ ਇਸ ਵੇਲੇ ਇੰਫਾਲ ਦੇ ਜਵਾਹਰਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਜੇਐੱਨਆਈਐੱਮਐੱਸ) ਵਿੱਚ ਇਲਾਜ ਅਧੀਨ ਹੈ। ਅਧਿਕਾਰੀਆਂ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘ਜੇਐੱਨਆਈਐੱਮਐੱਸ ਵਿੱਚ ਮੁਆਇਨੇ ਦੌਰਾਨ ਮਹਿਲਾ ਦੇ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ। ਮਹਿਲਾ ਇੰਫਾਲ ਦੇ ਥਾਂਗਮੀਬੈਂਡ ਲਾਓਰੁੰਗ ਪੁਰਲੇ ਲੀਕਾਏ ਦੀ ਵਸਨੀਕ ਹੈ। ਉਸ ਨੂੰ ਸੋਮਵਾਰ ਨੂੰ ਬੁਖਾਰ ਚੜ੍ਹਿਆ ਸੀ।’ ਮਨੀਪੁਰ ਸਰਕਾਰ ਕੋਲ ਇਸ ਵੇਲੇ 99 ਵਿਅਕਤੀਆਂ ਦੀ ਸੂਚੀ ਹੈ, ਜੋ ਪਿਛਲੇ ਦਿਨਾਂ ਵਿੱਚ ਕਰੋਨਾਵਾਇਰਸ ਦੀ ਮਾਰ ਹੇਠ ਆਏ ਮੁਲਕਾਂ ਤੋਂ ਪਰਤੇ ਹਨ ਅਤੇ ਇਸ ਵੇਲੇ ਆਪਣੇ ਘਰਾਂ ਵਿੱਚ ਇਕਾਂਤਵਾਸ ’ਚ ਹਨ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All