ਮਕਬੂਜ਼ਾ ਕਸ਼ਮੀਰ ’ਚ ਪਹਾੜੀ ਖਿਸਕਣ ਕਾਰਨ 7 ਮੌਤਾਂ

ਮੁਜ਼ੱਫਰਾਬਾਦ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰੀ ਮੀਂਹ ਮਗਰੋਂ ਪਹਾੜੀ ਖਿਸਕਣ ਕਾਰਨ ਇੱਕ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਪੁਲੀਸ ਦੇ ਬੁਲਾਰੇ ਰਾਜਾ ਜੁਲਕਰਨੈਣ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਟਰੋਲ ਰੇਖਾ ਨੇੜਲੇ ਪਿੰਡ ਅਜੀਰਾ (ਜ਼ਿਲ੍ਹਾ ਰਾਵਲਕੋਟ) ਵਿੱਚ ਸ਼ਨਿਚਰਾਵਰ ਨੂੰ ਪਹਾੜੀ ਖਿਸਕਣ ਮਗਰੋਂ ਘਰ ਢਹਿਣ ਕਾਰਨ ਇੱਕ ਪਰਿਵਾਰ ਦੇ ਸੱਤ ਲੋਕ ਮਾਰ ਗਏ। ਇਸ ਤੋਂ ਇਲਾਵਾ ਪਿੰਡ ਵਿੱਚ ਦੋ ਹੋਰ ਘਰ ਵੀ ਢਹਿ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਕੱਢਣ ਲਈ ਬਚਾਓ ਟੀਮਾਂ ਵੱਲੋਂ ਪਿੰਡ ਵਾਸੀਆਂ ਦੀ ਮਦਦ ਕੀਤੀ ਜਾ ਰਹੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All