ਭੁਲੱਥ ਵਿੱਚ ਹੀ ਬਣੇਗਾ ਅਦਾਲਤੀ ਕੰਪਲੈਕਸ

ਭੁਲੱਥ ’ਚ ਅਦਾਲਤੀ ਕੰਪਲੈਕਸ ਬਣਾਉਣ ਵਾਲੀ ਥਾਂ ਦਾ ਦੌਰਾ ਕਰਦੇ ਹੋਏ ਅਧਿਕਾਰੀ।

ਦਲੇਰ ਸਿੰਘ ਚੀਮਾ ਭੁਲੱਥ, 3 ਦਸੰਬਰ ਕਸਬਾ ਭੁਲੱਥ ਵਿਚ ਅਦਾਲਤੀ ਕੰਪਲੈਕਸ ਬਣਾਉਣ ਲਈ ਥਾਂ ਦੀ ਚੋਣ ਕਰਨ ਵਾਸਤੇ ਡਿਪਟੀ ਕਮਿਸ਼ਨਰ ਇੰਜੀ. ਡੀਪੀਐਸ ਖਰਬੰਦਾ ਤੇ ਜ਼ਿਲ੍ਹਾ ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਹੋਰ ਹਾਜ਼ਰ ਜੱਜ ਸਾਹਿਬਾਨ ਤੇ ਵਕੀਲਾਂ ਨੇ ਭੁਲੱਥ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਤੇ ਜੱਜ ਸਾਹਿਬਾਨ ਨੇ ਪਿੰਡ ਲਿਟਾਂ ਵਾਲੀ ਜਗ੍ਹਾ ਤੇ ਭੁਲੱਥ ਵਿਚ ਥਾਵਾਂ ਦੇਖੀਆਂ। ਸ੍ਰੀ ਖਰਬੰਦਾ ਤੇ ਜ਼ਿਲ੍ਹਾ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਲਿਟਾਂ ਵਾਲੀ ਜਗ੍ਹਾ ਵਧੀਆ ਹੈ ਪ੍ਰੰਤੂ ਉਹ 3.5 ਕਿਲੋਮੀਟਰ ਭੁਲੱਥ ਤੋਂ ਦੂਰ ਹੋਣ ਕਾਰਨ ਲੋਕਾਂ ਲਈ ਆਉਣ ਜਾਣ ਲਈ ਖੱਜਲ ਖੁਆਰੀ ਵਧੇਗੀ। ਇਸ ਲਈ ਭੁਲੱਥ ਸਬ ਡਿਵੀਜ਼ਨ ਵਾਲੀ ਜਗ੍ਹਾ ’ਤੇ ਹੀ ਅਦਾਲਤੀ ਕੰਪਲੈਕਸ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਬੱਸ ਸਟੈਂਡ ਵਾਲੀ ਜਗ੍ਹਾ ’ਤੇ ਪਾਰਕਿੰਗ ਬਣਾਉਣ ਅਤੇ ਪੁਰਾਣੀ ਤਹਿਸੀਲ ਵਾਲੀ ਜਗ੍ਹਾ ’ਤੇ ਜੱਜ ਸਾਹਿਬਾਨ, ਐਸਡੀਐਮ, ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਵਾਸਤੇ ਰਿਹਾਇਸ਼ੀ ਮਕਾਨ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਐਡੀਸ਼ਨਲ ਸੈਸ਼ਨ ਜੱਜ ਰਮਨ ਕੁਮਾਰ, ਰਾਮ ਕੁਮਾਰ ਸਿੰਗਲਾ, ਸੀਜੇਐਮ ਅਜੀਤਪਾਲ ਸਿੰਘ, ਨਾਇਬ ਤਹਿਸੀਲਦਾਰ ਰਣਜੀਤ ਕੌਰ, ਏਐਸਪੀ ਡਾ. ਸਿਮਰਤ ਕੌਰ, ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ, ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਜੇਜੇ ਸਿੰਘ ਅਰੋੜਾ, ਬਲਬੀਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਲਵਿੰਦਰ ਕੁਮਾਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All