ਭਾਰ ਤੋਲਕ ਸੰਤੋਖ ਸਿੰਘ ਬਿੱਲਾ ਦਾ ਸਨਮਾਨ

ਪਿੰਡ ਰੱਕੜਾਂ ਢਾਹਾਂ ’ਚ ਸੰਤੋਖ ਸਿੰਘ ਬਿੱਲਾ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਸੁਭਾਸ਼ ਜੋਸ਼ੀ ਬਲਾਚੌਰ, 14 ਫਰਵਰੀ ਕੌਮਾਂਤਰੀ ਭਾਰ ਤੋਲਕ ਸੰਤੋਖ ਸਿੰਘ ਦਾ ਪਿੰਡ ਰੱਕੜਾਂ ’ਚ ਸਨਮਾਨ ਕੀਤਾ ਗਿਆ। ਸਬ ਡਵੀਜ਼ਨ ਬਲਾਚੌਰ ਦੇ ਪਿੰਡ ਰੱਕੜਾ ਢਾਹਾ ਦਾ ਭਰਵੇਂ ਜੁੱਸੇ ਵਾਲਾ ਗੱਭਰੂ ਸੰਤੋਖ ਸਿੰਘ ਚੌਹਾਨ, ਜਿਸ ਨੂੰ ਮਾਪੇ ਅਤੇ ਪਿੰਡ ਵਾਸੀ ਬੜੇ ਪਿਆਰ ਸਤਿਕਾਰ ਨਾਲ ਬਿੱਲਾ ਕਹਿ ਕੇ ਪੁਕਾਰਦੇ ਹਨ ਨੌਜਵਾਨਾਂ ਲਈ ਅਹਿਮ ਮਿਸਾਲ ਵਜੋਂ ਉਭਰ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲਾ ਸੰਤੋਖ ਸਿੰਘ ਭਰ ਜਵਾਨੀ ’ਚ ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਨੌਜਵਾਨਾਂ ਲਈ ਰਾਹ ਪ੍ਰੇਰਨਾ ਸਰੋਤ ਬਣ ਰਿਹਾ ਹੈ। ਵੇਟਲਿਫਟਿੰਗ ਵਿੱਚ ਇੰਟਰਨੈਸ਼ਨਲ ਪੱਧਰ ’ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਸੰਤੋਖ ਸਿੰਘ ਚੌਹਾਨ ਦਾ ਪਿੰਡ ਰੱਕੜਾ ਢਾਹਾਂ ਵਿੱਚ ਕਰਵਾਏ ਸਾਲਾਨਾ ਕਬੱਡੀ ਟੂਰਨਾਮੈਂਟ ਵਿੱਚ ਰੱਕੜਾ ਢਾਹਾ ਨਿਵਾਸੀਆਂ ਨੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੋਨੇ ਦੀ ਮੁੰਦਰੀ ਨਾਲ ਸਨਮਾਨ ਅਤੇ ਹੌਸਲਾ ਅਫਜ਼ਾਈ ਕੀਤੀ ਅਤੇ ਤਰੱਕੀ ਦੀਆਂ ਦੁਆਵਾਂ ਦਿੱਤੀਆਂ। ਸੰਤੋਖ ਸਿੰਘ ਬਿੱਲੇ ਵਲੋਂ ਸਮੂਹ ਪਿੰਡ ਵਾਸੀਆ ਦਾ ਇਸ ਸਨਮਾਨ ਤੇ ਧੰਨਵਾਦ ਕੀਤਾ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All