ਭਾਰਤ ਨੇ ਅਸਲ ਕੰਟਰੋਲ ਰੇਖਾ ਟੱਪਣ ਦੇ ਦੋਸ਼ ਨਕਾਰੇ

ਨਵੀਂ ਦਿੱਲੀ/ਪੇਈਚਿੰਗ, 21 ਮਈ ਭਾਰਤ ਨੇ ਅੱਜ ਚੀਨ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਲੱਦਾਖ ਤੇ ਸਿੱਕਮ ’ਚ ਚੀਨ ਦੇ ਕਬਜ਼ੇ ਹੇਠਲੇ ਇਲਾਕੇ ’ਚ ਗਤੀਵਿਧੀਆਂ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਹ ਚੀਨ ਹੈ ਜਿਸ ਨੇ ਭਾਰਤ ਦੇ ਗਸ਼ਤ ਵਾਲੇ ਇਲਾਕਿਆਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘ਭਾਰਤੀ ਫੌਜ ਵੱਲੋਂ ਸਿੱਕਿਮ ਸੈਕਟਰ ਜਾਂ ਲੱਦਾਖ ’ਚ ਅਸਲ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਗਤੀਵਿਧੀਆਂ ਕਰਨ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਭਾਰਤੀ ਫੌਜੀ ਕੰਟਰੋਲ ਰੇਖਾ ’ਤੇ ਆਪਣੇ ਹਿੱਸੇ ਅੰਦਰ ਹੀ ਗਤੀਵਿਧੀਆਂ ਕਰ ਰਹੀ ਹੈ। ਭਾਰਤ ਨੇ ਅਸਲ ਕੰਟਰੋਲ ਰੇਖਾ ਨਹੀਂ ਟੱਪੀ।’ ਇਸੇ ਦੌਰਾਨ ਚੀਨ ਨੇ ਕਿਹਾ ਕਿ ਭਾਰਤ-ਚੀਨ ਦੇ ਸਰਹੱਦੀ ਮੁੱਦੇ ’ਤੇ ਅਮਰੀਕਾ ਦੇ ਸੀਨੀਅਰ ਰਾਜਦੂਤ ਦੀਆਂ ਟਿੱਪਣੀਆਂ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਸ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਢੰਗ ਨਾਲ ਚਰਚਾ ਜਾਰੀ ਹੈ। ਵਾਸ਼ਿੰਗਟਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੀਨ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਮਨੁੱਖੀ ਅਧਿਕਾਰ ਤੇ ਲੋਕਤੰਤਰੀ ਕਾਨੂੰਨ ਦੀ ਆੜ ਹੇਠ ਹਾਂਗਕਾਂਗ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਨ। ਚੀਨ ਨੇ ਨਾਲ ਹੀ ਸੰਯੁਕਤ ਰਾਸ਼ਟਰ ’ਚ ਸ਼ਿਕਾਇਤ ਕੀਤੀ ਹੈ ਕਿ ਅਮਰੀਕਾ ਚੀਨ ਦੇ ਦਾਅਵੇ ਵਾਲੇ ਤਾਇਵਾਨ ’ਚ ਹਥਿਆਰ ਵੇਚ ਕੇ ਉੱਥੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰਨਾਂ ਸਿਆਸੀ ਆਗੂਆਂ ਦੀ ਹਾਜ਼ਰੀ ’ਚ ਚੀਨ ਦੀ ਸਾਲਾਨਾ ਸਿਆਸੀ ਕਾਨਫਰੰਸ ਸ਼ੁਰੂ ਹੋ ਗਈ ਹੈ। -ਪੀਟੀਆਈ

ਪਾਕਿਸਤਾਨ ਨੂੰ ਹਮੇਸ਼ਾ ਪਹਿਲ ਦੇਵਾਂਗੇ: ਚੀਨ

ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਉਹ ਗੁਆਂਢੀ ਮੁਲਕਾਂ ਨਾਲ ਕੂਟਨੀਤਕ ਸਬੰਧਾਂ ਤਹਿਤ ਪਾਕਿਸਤਾਨ ਨੂੰ ਪਹਿਲ ਦੇਣਾ ਜਾਰੀ ਰੱਖੇਗਾ। ਚੀਨ ਨੇ ਪਾਕਿਸਤਾਨ ਨਾਲ ਆਪਣੇ ਕੂਟਨੀਤਕ ਸਬੰਧਾਂ ਦੇ 69 ਵਰ੍ਹੇ ਪੂਰੇ ਹੋਣ ਮੌਕੇ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਭਾਰਤ ਨੂੰ ਮਾਨਤਾ ਦਿੱਤੇ ਜਾਣ ਤੋਂ ਇੱਕ ਸਾਲ ਬਾਅਦ 1951 ’ਚ ਚੀਨ ਨੇ ਪਾਕਿਸਤਾਨ ਨੂੰ ਮਾਨਤਾ ਦਿੱਤੀ ਸੀ। ਭਾਰਤ ਏਸ਼ੀਆ ਦਾ ਪਹਿਲਾ ਗ਼ੈਰ-ਕਮਿਊਨਿਸਟ ਮੁਲਕ ਸੀ ਜਿਸ ਨੇ ਚੀਨ ਨਾਲ ਕੂਟਨੀਤਕ ਸਬੰਧ ਬਣਾਏ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਨੇ ਕਿਹਾ, ‘ਅੱਜ ਚੀਨ ਤੇ ਪਾਕਿਸਤਾਨ ਦੇ ਕੂਟਨੀਤਕ ਸਬੰਧਾਂ ਦਾ 69ਵਾਂ ਸਾਲ ਹੈ। ਮੈਂ ਪਾਕਿਸਤਾਨ ਨੂੰ ਇਸ ਦੀ ਵਧਾਈ ਦਿੰਦਾ ਹਾਂ। ਅਸੀਂ ਭਵਿੱਖ ’ਚ ਵੀ ਪਾਕਿਸਤਾਨ ਨੂੰ ਗੁਆਂਢੀ ਮੁਲਕਾਂ ਨਾਲ ਕੂਟਨੀਤਕ ਰਿਸ਼ਤਿਆਂ ਦੇ ਮਾਮਲੇ ’ਚ ਹਮੇਸ਼ਾ ਪਹਿਲ ਦੇਵਾਂਗੇ।’ -ਪੀਟੀਆਈ

ਝੂਠਾ ਪ੍ਰਚਾਰ ਕਰ ਰਿਹਾ ਹੈ ਚੀਨ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾਵਾਇਰਸ ਦੇ ਮੁੱਦੇ ’ਤੇ ਚੀਨ ’ਤੇ ਮੁੜ ਹਮਲਾ ਕਰਦਿਆਂ ਕਿਹਾ, ‘ਚੀਨ ਵੱਡੇ ਪੱਧਰ ’ਤੇ ਭੰਡੀ ਪ੍ਰਚਾਰ ਕਰ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਜੋਅ ਬਿਡੇਨ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚ ਜਿੱਤ ਜਾਵੇ ਤੇ ਉਹ ਅਮਰੀਕਾ ਦਾ ਸ਼ੋਸ਼ਣ ਜਾਰੀ ਰੱਖ ਸਕੇ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਪੁਲੀਸ ਨੇ ਫਲੈਗ ਮਾਰਚ ਕੀਤਾ, ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾ...

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਸ਼ਹਿਰ

View All