ਭਾਰਤ ਨੂੰ ਸ਼ਰਤਾਂ ਨਾਲ ਦਿੱਤੀ ਜਾਧਵ ਤੱਕ ਰਸਾਈ:ਪਾਕਿ ਸੈਨਾ

ਇਸਲਾਮਾਬਾਦ, 4 ਸਤੰਬਰ ਪਾਕਿਸਤਾਨ ਦੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਤੱਕ ਭਾਰਤ ਨੂੰ ਸ਼ਰਤਾਂ ਸਹਿਤ ਹੀ ਰਸਾਈ ਦਿੱਤੀ ਗਈ ਹੈ। ਕੁਲਭੂਸ਼ਨ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਨੇ ਪੰਜ ਸ਼ਰਤਾਂ ਮੰਨੀਆਂ ਹਨ। ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਾਫੂਰ ਨੇ ਕਿਹਾ ਕਿ ਪਾਕਿਸਤਾਨ ਨੇ ਰਸਾਈ ਦੇ ਲਈ ਪੰਜ ਸ਼ਰਤਾਂ ਰੱਖੀਆਂ ਸਨ ,ਜੋ ਭਾਰਤ ਨੇ ਸਵੀਕਾਰ ਕਰ ਲਈਆਂ ਸਨ। ਉਨ੍ਹਾਂ ਨੇ ਸ਼ਰਤਾਂ ਦੇ ਹੋਰ ਵੇਰਵੇ ਨਹੀਂ ਦਿੱਤੇ। ਪਾਕਿਸਤਾਨ ਦੀ ਫੌਜ ਨੇ ਅੱਜ ਕਿਹਾ ਕਿ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਵਿਰੁੱਧ ਕਾਰਵਾਈ ਕਰਨ ਸਮੇਂ ਪਾਕਿਸਤਾਨ ਨੂੰ ਭਰੋਸੇ ਵਿੱਚ ਨਾ ਲੈ ਕੇ ਦੇਸ਼ ਨਾਲ ਧੋਖਾ ਕੀਤਾ ਹੈ। ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਾਫੂਰ ਨੇ ਕਿਹਾ ਕਿ ਪਾਕਿਸਤਾਨ ਦੀਆਂ ਏਜੰਸੀਆਂ ਨੇ ਅਮਰੀਕਾ ਦੀ ਸਹਾਇਤਾ ਕੀਤੀ ਸੀ ਤਾਂ ਹੀ ਉਹ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰ ਸਕੀਆਂ ਸਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All