ਭਾਰਤ ਤੇ ਇੰਗਲੈਂਡ ਵਿਸ਼ਵ ਕੱਪ ਦੀਆਂ ਦੋ ਸਰਵੋਤਮ ਟੀਮਾਂ: ਮਿਸਬਾਹ

ਕਰਾਚੀ: ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਨੇ ਅੱਜ ਪ੍ਰਦਰਸ਼ਨ ਦੇ ਆਧਾਰ ’ਤੇ ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਅਤੇ ਇੰਗਲੈਂਡ ਨੂੰ ਦੋ ਚੋਟੀ ਦੀਆਂ ਟੀਮਾਂ ਦੱਸਿਆ ਹੈ। ਪਾਕਿਸਤਾਨ ਦੇ ਖ਼ਬਰ ਚੈਨਲ ਨੇ 45 ਸਾਲ ਦੇ ਮਿਸਬਾਹ ਦੇ ਹਵਾਲੇ ਨਾਲ ਕਿਹਾ, ‘‘ਪ੍ਰਦਰਸ਼ਨ ਦੇ ਆਧਾਰ ’ਤੇ ਭਾਰਤ ਅਤੇ ਇੰਗਲੈਂਡ ਕਾਗ਼ਜ਼ਾਂ ਵਿੱਚ ਦੋ ਸਰਵੋਤਮ ਟੀਮਾਂ ਹਨ। ਇਸ ਤੋਂ ਬਾਅਦ ਬਾਕੀ ਟੀਮਾਂ ਦਾ ਨੰਬਰ ਆਉਂਦਾ ਹੈ।’’ ਭਾਰਤ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੋਵਾਂ ਖ਼ਿਲਾਫ਼ ਆਪਣੇ ਮੈਚ ਜਿੱਤੇ ਹਨ, ਜਦਕਿ ਇੰਗਲੈਂਡ ਨੇ ਤਿੰਨ ਮੈਚਾਂ ਵਿੱਚੋਂ ਦੋ ਵਿੱਚ ਜਿੱਤ ਦਰਜ ਕੀਤੀ ਹੈ। ਦੋ ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮਿਸਬਾਹ ਨੇ ਕਿਹਾ ਕਿ ਜਦੋਂ ਪਾਕਿਸਤਾਨ ਦਾ ਦਿਨ ਹੋਵੇ ਤਾਂ ਉਹ ਇਸ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਪਾਕਿਸਤਾਨ ਆਪਣੇ ਅਗਲੇ ਮੈਚ ਵਿੱਚ ਬੁੱਧਵਾਰ ਨੂੰ ਟਾਂਟਨ ਵਿੱਚ ਆਸਟਰੇਲੀਆ ਨਾਲ ਭਿੜੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All